ਚੋਣ ਕਮਿਸ਼ਨ ਨੇ ਪ੍ਰਵਾਨਗੀ ਨਾ ਲੈਣ ਕਾਰਨ ਬੰਦ ਕਰਵਾਇਆ
ਸੰਗਰੂਰ, ਗੁਰਪ੍ਰੀਤ ਸਿੰਘ
ਲੋਕ ਸਭਾ ਹਲਕਾ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਭਗਵੰਤ ਮਾਨ ਦਾ ਭਵਾਨੀਗੜ ਵਿਖੇ 4 ਦਿਨ ਪਹਿਲਾਂ ਖੁੱਲ੍ਹਿਆ ਚੋਣ ਦਫਤਰ ਚੋਣ ਅਧਿਕਾਰੀ ਸੰਗਰੂਰ ਨੇ ਪ੍ਰਵਾਨਗੀ ਨਾ ਲੈਣ ਕਾਰਨ ਬੰਦ ਕਰਵਾ ਦਿੱਤਾ।
ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਸ੍ਰੀ ਗੁਰਦੀਪ ਸਿੰਘ ਫੱਗੂਵਾਲਾ ਨੇ ਦੱਸਿਆ ਕਿ ਅੱਜ ਕੁੱਝ ਮੁਲਾਜਮ ਚੋਣ ਦਫਤਰ ਵਿਖੇ ਆਏ ਸਨ, ਜਿਨ੍ਹਾਂ ਨੇ ਇਹ ਦਫਤਰ ਦੀ ਮਨਜੂਰੀ ਨਾ ਲਈ ਹੋਣ ਕਰਨ ਬੰਦ ਕਰਨ ਲਈ ਕਿਹਾ। ਉਨ੍ਹਾਂ ਦੱਸਿਆ ਕਿ ਉਨ੍ਹਾਂ ਵੱਲੋਂ ਦਫਤਰ ਦੇ ਉਦਘਾਟਨ ਦੀ ਮਨਜੂਰੀ ਲਈ ਗਈ ਸੀ ਅਤੇ ਮਕਾਨ ਮਾਲਕ ਤੋਂ ਵੀ ਲਿਖਤੀ ਰੂਪ ਵਿੱਚ ਕਿਰਾਇਆ ਨਾਮਾ ਲਿਆ ਹੋਇਆ ਸੀ, ਪਰ ਚੋਣ ਅਧਿਕਾਰੀ ਵੱਲੋਂ ਆਏ ਮੁਲਾਜਮਾਂ ਨੇ ਦੱਸਿਆ ਕਿ ਦਫਤਰ ਨੂੰ ਚਾਲੂ ਰੱਖਣ ਲਈ ਵੀ ਮਨਜੂਰੀ ਲੈਣੀ ਪੈਂਦੀ ਹੈ, ਜੋ ਕਿ ਆਪ ਦੇ ਨੁਮਾਇੰਦੇ ਨੇ ਨਹੀਂ ਲਈ ਸੀ। ਇਸੇ ਵਜ੍ਹਾ ਕਾਰਨ ਉਹ ਦਫਤਰ ਨੂੰ ਬੰਦ ਕਰਵਾ ਗਏ ਅਤੇ ਅਗਲੀ ਕਾਰਵਾਈ ਲਾਈ ਐਸਡੀਐਮ ਦਫਤਰ ਸੰਗਰੂਰ ਨਾਲ ਸੰਪਰਕ ਕਰਨ ਲਈ ਕਹਿ ਗਏ।
ਗੁਰਦੀਪ ਸਿੰਘ ਫੱਗੂਵਾਲਾ ਨੇ ਕਿਹਾ ਕਿ ਉਨ੍ਹਾਂ ਵੱਲੋਂ ਚੋਣ ਅਧਿਕਾਰੀ ਦੀ ਹਿਦਾਇਤ ‘ਤੇ ਇਹ ਦਫਤਰ ਅਜੇ ਬੰਦ ਕਰ ਦਿੱਤਾ ਗਿਆ ਹੈ ਅਤੇ ਸਵੇਰੇ ਐਸਡੀਐਮ ਸੰਗਰੂਰ ਦੇ ਦਫਤਰ ਤੋਂ ਮਨਜੂਰੀ ਲੈਕੇ ਦੁਬਾਰਾ ਖੋਲ੍ਹ ਦਿੱਤਾ ਜਾਵੇਗਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।