ਧਾਰਾ 370 ‘ਤੇ ਭਾਜਪਾ ਸ਼ਸ਼ੋਪੰਜ ‘ਚ

Article370, BJP, Shishapanj

ਭਾਜਪਾ ਦੇ ਕੌਮੀ ਪ੍ਰਧਾਨ ਨੇ ਲੋਕ ਸਭਾ ਚੋਣਾਂ ਸਬੰਧੀ ਪਠਾਨਕੋਟ ‘ਚ ਹੋਈ ਇੱਕ ਰੈਲੀ ‘ਚ ਧਾਰਾ 370 ਨੂੰ ਹਟਾਉਣ ਦਾ ਬਿਆਨ ਦਿੱਤਾ ਹੈ ਭਾਜਪਾ ਦੇ ਚੋਣ ਮੈਨੀਫੈਸਟੋ ‘ਚ ਵੀ ਇਹ ਵਾਅਦਾ ਕੀਤਾ ਗਿਆ ਹੈ ਦਰਅਸਲ ਇਹ ਮੁੱਦਾ ਜਿੱਥੇ ਆਪਣੇ ਆਪ ‘ਚ ਜਿੰਨਾ ਜਟਿਲ (ਗੁੰਝਲਦਾਰ)  ਹੈ ਓਨੀ ਹੀ ਭਾਜਪਾ ਇਸ ਬਾਰੇ ਦੁਵਿਧਾ ‘ਚ ਹੈ ਭਾਜਪਾ ਨੇ 2014 ‘ਚ ਇਤਿਹਾਸਕ ਬਹੁਮਤ ਹਾਸਲ ਕਰਕੇ ਕੇਂਦਰ ‘ਚ ਸਰਕਾਰ ਬਣਾਈ ਭਾਵੇਂ ਭਾਜਪਾ ਨੇ ਗਠਜੋੜ ਸਰਕਾਰ ਚਲਾਈ ਪਰ ਭਾਜਪਾ ਕੋਲ ਇੰਨੀ ਵੱਡੀ ਗਿਣਤੀ ਸੀ ਕਿ ਬਿਨਾ ਕਿਸੇ ਸਹਿਯੋਗੀ ਪਾਰਟੀ ਦੇ ਵੀ ਸਰਕਾਰ ਬਣਾ ਸਕਦੀ ਸੀ ਪੂਰੇ ਪੰਜ ਸਾਲ ਭਾਜਪਾ ਇਸ ਮੁੱਦੇ ‘ਤੇ ਚੁੱਪ ਰਹਿੰਦੀ ਹੈ ਤੇ ਹੁਣ ਧੜਾਧੜ ਬਿਆਨ ਦੇ ਰਹੀ ਹੈ ਭਾਜਪਾ ਨੇ ਜੰਮੂ-ਕਸ਼ਮੀਰ ‘ਚ ਸਰਕਾਰ ਵੀ ਉਸ ਪਾਰਟੀ ਨਾਲ ਚਲਾਈ ਜੋ ਧਾਰਾ 370 ਤੋੜਨ ਦੇ ਸਖਤ ਖਿਲਾਫ ਸੀ ਸੂਬਾ ਸਰਕਾਰ ਟੁੱਟ ਗਈ ਤਾਂ ਭਾਜਪਾ ਨੇ ਧਾਰਾ ਤੋੜਨ ਦਾ ਐਲਾਨ ਕਰ ਦਿੱਤਾ ਜਦੋਂ ਭਾਜਪਾ ਤੇ ਕੇਂਦਰ ਦੀ ਮੋਦੀ ਸਰਕਾਰ ਇਹ ਮੰਨਦੀ ਹੀ ਹੈ ਕਿ ਜੰਮੂ-ਕਸ਼ਮੀਰ ਭਾਰਤ ਦਾ ਅਟੁੱੱਟ ਅੰਗ ਹੈ ਤਾਂ ਫਿਰ ਉਕਤ ਧਾਰਾ ਤੋੜਨ ‘ਚ ਇੰਨੀ ਦੇਰੀ ਕਿਉਂ ਬਿਆਨ ਸਿਰਫ਼ ਰਾਜਨੀਤਕ ਨਹੀਂ ਧਰਾਤਲ ‘ਤੇ ਵੀ ਹੋਣੇ ਚਾਹੀਦੇ ਹਨ ਭਾਜਪਾ ਆਪਣੇ ਵਰਗ ਵਿਸ਼ੇਸ਼ ਦੇ ਵੋਟ ਬੈਂਕ ਨੂੰ ਰਿਝਾਉਣ ਲਈ ਇਹ ਮੁੱਦਾ ਉਠਾ ਰਹੀ ਹੈ ਜੰਮੂ-ਕਸ਼ਮੀਰ ਦੀਆਂ ਸਿਆਸੀ ਪਾਰਟੀਆਂ ਭਾਜਪਾ ਦੇ ਇਸ ਬਿਆਨ ‘ਤੇ ਆਪਣੀ ਰਾਜਨੀਤੀ ਚਮਕਾ ਰਹੀਆਂ ਹਨ ਇਸ ਦਾ ਫਾਇਦਾ ਸਿਰਫ਼ ਭਾਜਪਾ ਨੂੰ ਹੀ ਨਹੀਂ ਸਗੋਂ ਕਸ਼ਮੀਰ ਦੀਆਂ ਉਨ੍ਹਾਂ ਪਾਰਟੀਆਂ ਨੂੰ ਵੀ ਹੋਣਾ ਹੈ ਜੋ ਇਸ ਧਾਰਾ ਨੂੰ ਬਰਕਰਾਰ ਰੱਖਣ ਦੀ ਦੁਹਾਈ ਪਾ ਕੇ ਆਪਣੇ ਆਪ ਨੂੰ ਕਸ਼ਮੀਰੀਆਂ ਦੀਆਂ ਸੱਚੀਆਂ ਹਮਦਰਦ ਦੱਸ ਰਹੀਆਂ ਹਨ ਇਸ ਵਾਰ ਅਨੰਤਨਾਗ ਸੀਟ ‘ਤੇ ਵੋਟਿੰਗ ਦੀ ਫੀਸਦ 12 ਤੱਕ ਹੇਠਾਂ ਜਾ ਡਿੱਗੀ ਜਿਸ ਤੋਂ ਇਹ ਸਮਝਣ ਦੀ ਜ਼ਰੂਰਤ ਹੈ ਕਿ ਕਸ਼ਮੀਰੀਆਂ ਦਾ ਦਿਲ ਜਿੱਤਣ ਲਈ ਕੋਈ ਠੋਸ ਯਤਨ ਕਰਨੇ ਪੈਣਗੇ ਸਿਰਫ ਧਾਰਾ ਤੋੜਨੀ ਹੀ ਕਸ਼ਮੀਰ ਸਮੱਸਿਆ ਦਾ ਇੱਕੋ-ਇੱਕ ਹੱਲ ਨਹੀਂ ਸਾਰਾ ਦੇਸ਼ ਇੱਕ ਤੇ ਕਾਨੂੰਨ ਵੀ ਇੱਕ ਹੀ ਹੋਣਾ ਚਾਹੀਦਾ ਹੈ ਪਰ ਇਹ ਚੀਜ਼ ਸਾਰੇ ਦੇਸ਼ ਦੇ ਸਾਹਮਣੇ ਲਿਆਉਣ ਦੀ ਜ਼ਰੂਰਤ ਹੈ ਕਿ ਆਖ਼ਰ ਕਾਂਗਰਸ, ਯੂਪੀਏ, ਐੱਨਡੀਏ ਸਰਕਾਰ ਦੌਰਾਨ ਵੀ ਇਹ ਧਾਰਾ ਕਿਉਂ ਨਹੀਂ ਤੋੜੀ ਜਾ ਸਕੀ ਮਾਮਲਾ ਸਿਰਫ਼ ਕਸ਼ਮੀਰ ਦੀਆਂ ਸਿਆਸੀ ਪਾਰਟੀਆਂ ਦੇ ਵਿਰੋਧ ਦਾ ਨਹੀਂ ਸਗੋਂ ਸਬੰਧਿਤ ਧਾਰਾ ਦੇ ਤਕਨੀਕੀ ਪਹਿਲੂ ਦਾ ਹੈ ਚੋਣਾਂ ‘ਚ ਤਕਨੀਕੀ ਪਹਿਲੂਆਂ ਦਾ ਜ਼ਿਕਰ ਹੀ ਨਹੀਂ ਕੀਤਾ ਜਾਂਦਾ ਤੇ ਨਾਅਰੇਬਾਜ਼ੀ ਜ਼ਿਆਦਾ ਹੁੰਦੀ ਹੈ ਕਾਂਗਰਸ ਤੇ ਭਾਜਪਾ ਦੋਵਾਂ ਪਾਰਟੀਆਂ ਨੂੰ ਇਸ ਸਬੰਧੀ ਆਪਣੀ ਸਥਿਤੀ ਸਪੱਸ਼ਟ ਕਰਨੀ ਚਾਹੀਦੀ ਹੈ ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।