ਕੇਨੇਥ ਚੱਕਰਵਾਤ ਨਾਲ ਮੋਜਾਂਬਿਕ ‘ਚ 41 ਦੀ ਮੌਤ

Kenneth, Cyclone, mozambique

80 ਫ਼ੀਸਦੀ ਫਸਲਾਂ ਦਾ ਹੋਇਆ ਨੁਕਸਾਨ

ਸੰਯੁਕਤ ਰਾਸ਼ਟਰ (ਏਜੰਸੀ)। ਦੱਖਣੀ ਅਫ਼ਰੀਕੀ ਦੇਸ਼ ਮੋਜਾਂਬਿਕ ‘ਚ ਕੇਨੇਥ ਚੱਕਰਵਾਤ ਨਾਲ 41 ਜਣਿਆਂ ਦੀ ਮੌਤ ਹੋਣ ਦਾ ਸਮਾਚਾਰ ਹੈ। ਸੰਯੁਕਤ ਰਾਸ਼ਟਰ ਜਨਰਲ ਸਕੱਤਰ ਐਂਟੋਨੀਓ ਗੁਟੇਰੇਸ ਦੇ ਬੁਲਾਰੇ ਸਟੀਫਨ ਦੁਜਾਰਿਕ ਨੇ ਕਿਹਾ ਕਿ ਕੇਨੇਥ ਚੱਕਰਵਾਤ ਨਾਲ ਕੋਮੋਰੋਸ ‘ਚ ਵੀ ਸੱਤ ਜਣਿਆਂ ਦੀ ਮੌਤ ਹੋ ਗਈ ਤੇ 200 ਤੋਂ ਜ਼ਿਆਦਾ ਜਖਮੀ ਹੋਏ ਹਨ।
ਸ੍ਰੀ ਦੁਜਾਰਿਕ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਦੇ ਮਾਨਵੀ ਮਾਮਲਿਆਂ ਦੇ ਸਮਵਨਿਆ ਦੇ ਦਫ਼ਤਰ ਨੇ ਇਹ ਵੀ ਦੱਸਿਆ ਕਿ ਮੋਜਾਂਬਿਕ ‘ਚ ਘੱਟ ਤੋਂ ਘੱਟ 37700 ਘਰ ਨੁਕਸਾਨੇ ਗਏ ਹਨ। (Kenneth)

ਉਨ੍ਹਾਂ ਕਿਹਾ ਕਿ ਸੰਯੁਕਤ ਰਾਸ਼ਟਰ ਕਰਮੀਆਂ ਨੇ ਚੱਕਰਵਾਤ ਪ੍ਰਭਾਵਿਤ ਖ਼ੇਤਰਾਂ ‘ਚ ਪੀੜਤ ਪਰਿਵਾਰਾਂ ਲਈ ਤ੍ਰਿਪਾਲ, ਪਰਿਵਾਰ ਕਿੱਟ, ਟੈਂਟ ਤੇ ਸਾਫ਼ ਪਾਣੀ ਦੀ ਸਪਲਾਈ ਕੀਤੀ ਹੈ। ਉਨ੍ਹਾਂ ਦੱਸਿਆ ਕਿ ਚੱਕਰਵਾਤ ਨੇ ਕੋਮੋਰੋਸ ‘ਚ 80 ਫ਼ੀਸਦੀ ਖੇਤਾਂ ਤੇ 60 ਫ਼ੀਸਦੀ ਤੋਂ ਜ਼ਿਆਦਾ ਫ਼ਸਲਾਂ ਨੂੰ ਨਸ਼ਟ ਕਰ ਦਿੱਤਾ ਹੈ ਅਤੇ ਘੱਟ ਤੋਂ ਘੱਟ 3800 ਘਰ ਨੁਕਸਾਨੇ ਗਏ ਹਨ। ਜ਼ਿਕਰਯੋਗ ਹੈ ਕਿ ਇੱਕ ਮਹੀਨਾ ਪਹਿਲਾਂ ਆਏ ਇਡਾਈ ਚੱਕਰਵਾਤ ‘ਚ 600 ਤੋਂ ਜ਼ਿਆਦਾ ਲੋਕ ਮਾਰੇ ਗਏ ਸਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।