ਅਮਰੀਕਾ ਤੇ ਇਰਾਨ ਦੇ ਵਿਗੜ ਰਹੇ ਸਬੰਧ ਭਾਰਤ ਲਈ ਮੁਸ਼ਕਲ ਭਰੇ ਬਣ ਗਏ ਹਨ ਦੋਵਾਂ ਮੁਲਕਾਂ ‘ਚ ਕੁੜੱਤਣ ਲਗਾਤਾਰ ਵਧ ਰਹੀ ਹੈ ਜਿੱਥੇ ਅਮਰੀਕਾ ਇਰਾਨ ਖਿਲਾਫ਼ ਪਾਬੰਦੀਆਂ ਲਾਈ ਰੱਖਣ ਲਈ ਅੜਿਆ ਹੋਇਆ ਹੈ, ਉੱਥੇ ਇਰਾਨ ਦੀ ਸੰਸਦ ਨੇ ਅਮਰੀਕਾ ਦੀ ਫੌਜ ਨੂੰ ਅੱਤਵਾਦੀ ਕਰਾਰ ਦੇ ਦਿੱਤਾ ਹੈ ਮੌਜ਼ੂਦਾ ਹਾਲਾਤਾਂ ਮੁਤਾਬਕ ਦੋਵਾਂ ਮੁਲਕਾਂ ਦਰਮਿਆਨ ਨਰਮਾਈ ਦੇ ਹਾਲਾਤ ਪੈਦਾ ਹੁੰਦੇ ਨਜ਼ਰ ਨਹੀਂ ਆ ਰਹੇ ਜਿਸ ਦਾ ਖਮਿਆਜਾ ਭਾਰਤ ਤੇ ਚੀਨ ਸਮੇਤ ਅੱਠ ਮੁਲਕਾਂ ਨੂੰ ਭੁਗਤਣਾ ਪਵੇਗਾ ਜੋ ਇਰਾਨ ਤੋਂ ਤੇਲ ਖ਼ਰੀਦ ਰਹੇ ਹਨ ਅਮਰੀਕਾ ਨੇ ਇਰਾਨ ਤੋਂ ਤੇਲ ਖਰੀਦਣ ‘ਤੇ ਪਾਬੰਦੀ ‘ਚ ਸਿਰਫ਼ ਭਾਰਤ ਸਮੇਤ ਅੱਠ ਦੇਸ਼ਾਂ ਨੂੰ 6 ਮਹੀਨਿਆਂ ਦੀ ਛੋਟ ਦਿੱਤੀ ਸੀ ਹੁਣ ਅਮਰੀਕਾ ਇਸ ਛੋਟ ਨੂੰ ਅੱਗੇ ਵਧਾਉਣ ਤੋਂ ਇਨਕਾਰ ਕਰ ਰਿਹਾ ਹੈ ਭਾਰਤ ਆਪਣੀਆਂ ਜ਼ਰੂਰਤਾਂ ਲਈ ਜ਼ਿਆਦਾ ਤੇਲ ਇਰਾਨ ਤੋਂ ਮੰਗਵਾ ਰਿਹਾ ਹੈ ਜੇਕਰ ਅਮਰੀਕਾ ਆਪਣੀ ਅੜੀ ‘ਤੇ ਕਾਇਮ ਰਿਹਾ ਤਾਂ ਭਾਰਤ ਅੰਦਰ ਤੇਲ ਦੀਆਂ ਕੀਮਤਾਂ ਫਿਰ ਅਸਮਾਨੀਂ ਚੜ੍ਹਨਗੀਆਂ ਇਰਾਨ ਦੇ ਸੰਕਟ ਦਾ ਅਸਰ ਹੈ ਕਿ ਡਾਲਰ ਦੇ ਮੁਕਾਬਲੇ ਰੁਪਇਆ ਕਮਜ਼ੋਰ ਹੋ ਰਿਹਾ ਹੈ ਅਜਿਹੇ ਹਾਲਾਤਾਂ ਨਾਲ ਨਜਿੱਠਣ ਲਈ ਭਾਰਤ ਸਰਕਾਰ ਨੂੰ ਠੋਸ ਤਿਆਰੀ ਕਰਨੀ ਚਾਹੀਦੀ ਹੈ ਪਹਿਲਾਂ ਹੀ ਸੂਬਿਆਂ ਨੇ ਬੜੀ ਮੁਸ਼ਕਲ ਨਾਲ 5 ਰੁਪਏ ਤੱਕ ਵੈਟ ਘਟਾ ਕੇ ਤੇਲ ਸਸਤਾ ਕੀਤਾ ਸੀ ਜੇਕਰ ਕੌਮਾਂਤਰੀ ਮੰਡੀ ‘ਚ ਕੱਚੇ ਤੇਲ ਦੀਆਂ ਕੀਮਤਾਂ ਵਧੀਆਂ ਤਾਂ ਭਾਰਤ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ ਦਰਅਸਲ ਅਮਰੀਕਾ ਦੀ ਅੜੀ ਦੀ ਸਭ ਤੋਂ ਵੱਧ ਮਾਰ ਚੀਨ ਤੇ ਭਾਰਤ ਨੂੰ ਪਵੇਗੀ ਇਹ ਦੋਵੇਂ ਵੱਡੀ ਮਾਤਰਾ ‘ਚ ਤੇਲ ਖਰੀਦਦੇ ਹਨ ਉਂਜ ਵੀ ਅਮਰੀਕਾ ਆਪਣੇ ਅੰਤਰਰਾਸ਼ਟਰੀ ਪ੍ਰਭਾਵ ਨੂੰ ਵਧਾਉਣ ਲਈ ਕਿਸੇ ਨਾ ਕਿਸੇ ਬਹਾਨੇ ਭਾਰਤ ਤੇ ਚੀਨ ਖਿਲਾਫ਼ ਸਖ਼ਤ ਫੈਸਲੇ ਲੈ ਰਿਹਾ ਹੈ ਭਾਰਤ ਦੀ ਇਰਾਨ ਨਾਲ ਨੇੜਤਾ ਵੀ ਅਮਰੀਕਾ ਨੂੰ ਸਹਿਣ ਨਹੀਂ ਹੋ ਰਹੀ ਹੈ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਪਰਮਾਣੂ ਪ੍ਰੋਗਰਾਮ ਮਾਮਲੇ ‘ਚ ਰਾਸ਼ਟਰਪਤੀ ਬਰਾਕ ਓਬਾਮਾ ਤੋਂ ਉਲਟ ਅਰਬਾਂ ਪ੍ਰਤੀ ਤਿੱਖੇ ਤੇਵਰ ਵਿਖਾ ਰਹੇ ਹਨ ਓਬਾਮਾ ਪ੍ਰਸ਼ਾਸਨ ਵੱਲੋਂ ਇਰਾਨ ਨਾਲ ਕੀਤੇ ਗਏ ਸਮਝੌਤੇ ਨੂੰ ਟਰੰਪ ਪ੍ਰਸ਼ਾਸਨ ਨੇ ਨਕਾਰ ਦਿੱਤਾ ਹੈ ਇਹ ਟਕਰਾਓ ਖਤਰਨਾਕ ਹੈ ਖਾਸ ਕਰਕੇ ਇਸ ਕਰਕੇ ਵੀ ਕਿ ਦੁਨੀਆ ਦੇ ਕਈ ਮੁਲਕਾਂ ‘ਚ ਇਸਲਾਮ ਤੇ ਈਸਾਈਅਤ ਨੂੰ ਇੱਕ-ਦੂਜੇ ਦੇ ਕੱਟੜ ਵਿਰੋਧੀ ਦੇ ਤੌਰ ‘ਤੇ ਵੇਖਿਆ ਜਾ ਰਿਹਾ ਹੈ ਭਾਰਤ ਤੇ ਚੀਨ ਸਮੇਤ ਦੁਨੀਆ ਦੇ ਮੋਹਤਬਰ ਮੁਲਕਾਂ ਨੂੰ ਵਿਸ਼ਵ ਅਮਨ, ਵਪਾਰਕ ਸਬੰਧ ‘ਤੇ ਵੱਖ-ਵੱਖ ਮੁਲਕਾਂ ਦੇ ਆਪਸੀ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਠੋਸ ਕੂਟਨੀਤੀ ਅਪਣਾਉਣ ਦੀ ਜ਼ਰੂਰਤ ਹੈ ਤਾਂ ਕਿ ਤਾਕਤਵਰ ਆਰਥਿਕ ਪਾਬੰਦੀਆਂ ਦੇ ਨਾਂਅ ‘ਤੇ ਮਹਿੰਗਾਈ, ਭੁੱਖਮਰੀ ਤੇ ਵੈਰ-ਵਿਰੋਧ ਨੂੰ ਵਧਣ ਤੋਂ ਰੋਕਿਆ ਜਾ ਸਕੇ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।