ਵਿਕਾਸ ਲਈ ਕੱਟੇ ਜਾ ਰਹੇ ਨੇ ਅਨੇਕਾਂ ਰੁੱਖ
ਫਿਰੋਜ਼ਪੁਰ (ਸਤਪਾਲ ਥਿੰੰਦ) | ਲੋਕ ਸਹੂਲਤਾਂ ਲਈ ਨਵੀਆਂ ਚੌੜੀਆਂ ਸੜਕਾਂ, ਓਵਰਬ੍ਰਿਜ ਆਦਿ ਦਾ ਤੇਜ਼ੀ ਨਾਲ ਨਿਰਮਾਣ ਕਰਕੇ ਸਰਕਾਰਾਂ ਵੱਲੋਂ ਲੋਕਾਂ ਦੇ ਸਫਰ ਨੂੰ ਸੁਖਾਲਾ ਬਣਾਇਆ ਜਾ ਰਿਹਾ ਪਰ ਇਹਨਾਂ ਸੜਕਾਂ ਕਿਨਾਰੇ ਲੱਗੇ ਰੁੱਖਾਂ ‘ਤੇ ਨਿਗਾਹ ਮਾਰੀ ਜਾਵੇ ਤਾਂ ਇਹਨਾਂ ‘ਤੇ ਵੀ ਤੇਜ਼ੀ ਨਾਲ ਆਰੀ ਚੱਲ ਰਹੀ ਹੈ ਜਿਸ ਕਾਰਨ ਰੁੱਖਾਂ ਦੀ ਗਿਣਤੀ ਲਗਾਤਾਰ ਘੱਟਦੀ ਜਾ ਰਹੀ ਹੈ ਭਾਵੇਂ ਇਹਨਾਂ ਰੁੱਖਾਂ ਦੀ ਆਮਦਨ ਸਰਕਾਰ ਨੂੰ ਹੋ ਜਾਂਦੀ ਹੈ ਪਰ ਰੁੱਖਾਂ ਦੀ ਕਟਾਈ ਕਾਰਨ ਵਾਤਾਵਰਨ ਦੇ ਸੰਤੁਲਨ ‘ਤੇ ਵੀ ਕਈ ਤਰ੍ਹਾਂ ਦੇ ਪ੍ਰਭਾਵ ਪੈ ਰਹੇ ਹਨ
ਵਣ ਮੰਡਲ ਦਾ ਵੀ ਮੰਨਣ ਹੈ ਕਿ ਸੜਕਾਂ ਦੇ ਨਿਰਮਾਣ ਲਈ ਹਜ਼ਾਰਾਂ ਦੀ ਗਿਣਤੀ ‘ਚ ਰੁੱਖ ਕੱਟੇ ਜਾਂਦੇ ਹਨ ਪਰ ਜਿੰਨੇ ਰੁੱਖ ਕੱਟੇ ਜਾਂਦੇ ਹਨ ਉਸ ਤੋਂ ਦੁੱਗਣੇ ਕਰਕੇ ਲਗਾਉਣੇ ਹੁੰਦੇ ਜਾਂਦੇ ਇਸ ਸਬੰਧੀ ਵਣ ਮੰਡਲ ਫਿਰੋਜ਼ਪੁਰ ਤੋਂ ਮਿਲੀ ਜਾਣਕਾਰੀ ਅਨੁਸਾਰ ਸਾਲ 2018-19 ‘ਚ ਮੰਡਲ ਅਧੀਨ ਆਉਂਦੇ ਜ਼ਿਲ੍ਹੇ ਫਿਰੋਜ਼ਪੁਰ, ਫਰੀਦਕੋਟ, ਮੋਗਾ ‘ਚ ਕਰੀਬ 2 ਲੱਖ ਤੋਂ ਵੱਧ ਰੁੱਖ ਨਹਿਰਾਂ, ਬੰਨਾਂ, ਮਾਈਨਰਾਂ ਆਦਿ ‘ਤੇ ਲਗਾਏ ਗਏ ਹਨ ਅਤੇ ਨਰੇਗਾ ਸਕੀਮ ਤਹਿਤ ਵੀ ਵੱਖ-ਵੱਖ ਲਿੰਕ ਸੜਕਾਂ ‘ਤੇ ਕਰੀਬ 88 ਹਜ਼ਾਰ ਰੁੱਖ ਲਗਾਏ ਗਏ ਹਨ ਇਸ ਤੋਂ ਇਲਾਵਾ ਮੰਡਲ ਵੱਲੋਂ ਐਗਰੋ ਫਾਰਮੇਟਰੀ ਸਕੀਮ ਤਹਿਤ ਕਿਸਾਨਾਂ ਨੂੰ ਬੁੱਕ ਕਰਕੇ 3 ਲੱਖ ਬੂਟਾ ਲਗਵਾਉਣ ਲਈ ਕਰੀਬ 27 ਲੱਖ ਰੁਪਏ ਦੀ ਸਬਸਿਡੀ ਦਿੱਤੀ ਜਾ ਰਹੀ ਹੈ
ਵਣ ਮੰਡਲ ਅਫਸਰ ਕੰਵਰਦੀਪ ਸਿੰਘ ਨੇ ਦੱਸਿਆ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਤਿੰਨ ਜ਼ਿਲ੍ਹਿਆਂ ‘ਚ ਕਰੀਬ ਸਾਢੇ 7 ਲੱਖ ਬੂਟੇ ਲਾਉਣ ਦਾ ਟੀਚਾ ਹੈ ਅਤੇ 1361 ਪਿੰਡਾਂ ਦੇ ਨਾਂਅ ਉਹਨਾਂ ਕੋਲ ਆਏ ਹਨ, ਜਿਹਨਾਂ ‘ਚੋਂ 105 ਪਿੰਡਾਂ ‘ਚ ਹੁਣ ਤੱਕ ਇੱਕ ਲੱਖ ਤੋਂ ਵੱਧ ਬੂਟੇ ਲਗਾਏ ਜਾ ਚੁੱਕੇ ਹਨ ਉਹਨਾਂ ਦੱਸਿਆ ਕਿ ਵਣ ਵਿਭਾਗ ਦੀਆਂ ਵੱਖ-ਵੱਖ ਸਕੀਮਾਂ ਤਹਿਤ ਲੋਕਾਂ ਨੂੰ ਵੱਧ ਤੋਂ ਵੱਧ ਰੁੱਖ ਲਗਾਉਣ ਲਈ ਜਾਗਰੂਕ ਕੀਤਾ ਜਾ ਰਿਹਾ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।