ਕਾਂਗੜਾ, ਕਿੱਟੂ ਗਰੇਵਾਲ ਨਾਲ ਕੈਪਟਨ ਕਰਨਗੇ ਮੀਟਿੰਗ
ਸੰਗਰੂਰ, ਗੁਰਪ੍ਰੀਤ ਸਿੰਘ/ਨਰੇਸ਼ ਕੁਮਾਰ
ਕਾਂਗਰਸ ਪਾਰਟੀ ਵੱਲੋਂ ਪੰਜਾਬ ਦੇ ਚਾਰ ਰਿਜ਼ਰਵ ਲੋਕ ਸਭਾ ਹਲਕਿਆਂ ਫਰੀਦਕੋਟ, ਹੁਸ਼ਿਆਰਪੁਰ, ਜਲੰਧਰ ਤੇ ਫਤਹਿਗੜ੍ਹ ਸਾਹਿਬ ਹਲਕਿਆਂ ‘ਚ ਉੱਠੇ ਵਿਰੋਧ ਤੋਂ ਬਾਅਦ ਕਾਂਗਰਸ ਹਾਈਕਮਾਂਡ ਤੇ ਫਤਹਿਗੜ੍ਹ ਸਾਹਿਬ ਤੇ ਫਰੀਦਕੋਟ ਹਲਕਿਆਂ ‘ਚ ਟਿਕਟਾਂ ਲਈ ਮੁੜ ਵਿਚਾਰ ਕੀਤਾ ਜਾਵੇਗਾ ਇਨ੍ਹਾਂ ਹਲਕਿਆਂ ‘ਚ ਵਿਰੋਧ ਕਰਨ ਵਾਲੇ ਕਾਂਗਰਸੀ ਆਗੂਆਂ ਨੂੰ 13 ਅਪਰੈਲ ਨੂੰ ਚੰਡੀਗੜ੍ਹ ਬੁਲਾਇਆ ਹੈ ਜਿੱਥੇ ਕੈਪਟਨ ਉਨ੍ਹਾਂ ਦੀ ਗੱਲਬਾਤ ਸੁਣਨਗੇ ਉਨ੍ਹਾਂ ਦੇ ਨਾਂਅ ਸੀਨੀਅਰ ਕਾਂਗਰਸੀ ਆਗੂ ਕਿੱਟੂ ਗਰੇਵਾਲ ਤੇ ਹੋਰ ਆਗੂ ਵੀ ਹੋਣਗੇ ਜਿਹੜੇ ਕੈਪਟਨ ਅਮਰਿੰਦਰ ਸਿੰਘ ਕੋਲ ਆਪਣਾ ਪੱਖ ਰੱਖਣਗੇ।
ਅੱਜ ਸੰਗਰੂਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਾਂਗਰਸ ਪਾਰਟੀ ਦੇ ਦਲਿਤ ਆਗੂ ਬੀਬੀ ਪੂਨਮ ਕਾਂਗੜਾ ਅਤੇ ਉਨ੍ਹਾਂ ਦੇ ਪਤੀ ਦਰਸ਼ਨ ਕਾਂਗੜਾ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਭਲਕੇ ਉਨ੍ਹਾਂ ਨੂੰ ਚੰਡੀਗੜ੍ਹ ਬੁਲਾਇਆ ਹੈ ਉਨ੍ਹਾਂ ਕਿਹਾ ਕਿ ਅਸੀਂ ਪਾਰਟੀ ਵਿੱਚ ਇੱਕ ਦਹਾਕੇ ਤੋਂ ਲੱਗੇ ਹੋਏ ਹਾਂ ਤੇ ਅਸੀਂ ਫਤਹਿਗੜ੍ਹ ਸਾਹਿਬ ਤੋਂ ਡਾ. ਅਮਰ ਸਿੰਘ ਨੂੰ ਪਾਰਟੀ ਵੱਲੋਂ ਬਿਨਾਂ ਵਜ੍ਹਾ ਟਿਕਟ ਦਿੱਤੀ ਹੈ ਉਨ੍ਹਾਂ ਕਿਹਾ ਕਿ ਡਾ. ਅਮਰ ਸਿੰਘ ਇੱਕ ਹਾਰਿਆ ਹੋਇਆ ਉਮੀਦਵਾਰ ਹੈ ਤੇ ਉਨ੍ਹਾਂ ਨੂੰ ਕਿਸ ਆਧਾਰ ‘ਤੇ ਟਿਕਟ ਦਿੱਤੀ ਹੈ ਉਨ੍ਹਾਂ ਕਿਹਾ ਕਿ ਸਭ ਤੋਂ ਵੱਡੀ ਗੱਲ ਇਹ ਹੈ ਕਾਂਗਰਸ ਪਾਰਟੀ ਵੱਲੋਂ ਦਲਿਤ ਭਾਈਚਾਰੇ ਦੇ ਇੱਕ ਵਿਸ਼ੇਸ਼ ਵਰਗ ਨੂੰ ਬਿਲਕੁਲ ਹੀ ਅੱਖੋਂ ਪਰੋਖੇ ਕੀਤਾ ਗਿਆ ਹੈ, ਜਿਸ ਕਾਰਨ ਸਮੁੱਚੇ ਭਾਈਚਾਰੇ ‘ਚ ਰੋਸ ਹੈ।
ਕਾਂਗੜਾ ਜੋੜੇ ਨੇ ਇਹ ਵੀ ਕਿਹਾ ਕਿ ਜੇਕਰ ਕਾਂਗਰਸ ਵੱਲੋਂ ਉਕਤ ਦੋਵੇਂ ਸੀਟਾਂ ‘ਤੇ ਵਿਚਾਰ ਵਟਾਂਦਰਾ ਤੋਂ ਬਾਅਦ ਵੀ ਕੋਈ ਫੈਸਲਾ ਨਾ ਕੀਤਾ ਤਾਂ ਸਮੁੱਚੇ ਭਾਈਚਾਰੇ ਦੇ ਆਗੂ ਆਪਣੇ ਘਰਾਂ ‘ਚ ਬੈਠਣ ਲਈ ਮਜ਼ਬੂਰ ਹੋਣਗੇ ਬੀਬੀ ਕਾਂਗੜਾ ਨੇ ਕਿਹਾ ਕਿ ਦਲਿਤ ਭਾਈਚਾਰੇ ਦੇ ਇੱਕ ਵਿਸ਼ੇਸ਼ ਵਰਗ ਨੂੰ ਕੋਈ ਟਿਕਟ ਨਾ ਮਿਲਣ ਤੋਂ ਬਾਅਦ ਉਨ੍ਹਾਂ ਦੇ ਮਨ ‘ਚ ਰੋਸ ਹੈ ਤੇ ਉਨ੍ਹਾਂ ਨੇ ਫੈਸਲਾ ਕੀਤਾ ਹੈ ਕਿ ਉਹ ਜ਼ਿੰਦਗੀ ‘ਚ ਕਦੇ ਵੀ ਚੋਣ ਨਹੀਂ ਲੜਨਗੇ।
ਕਾਂਗੜਾ ਜੋੜੇ ਨੇ ਕਿਹਾ ਕਿ ਉਨ੍ਹਾਂ ਨੂੰ ਹੋਰ ਪਾਰਟੀਆਂ ਵੱਲੋਂ ਟਿਕਟ ਦੇ ਲਾਲਚ ਦਿੱਤੇ ਜਾ ਰਹੇ ਹਨ ਪਰ ਉਹ ਕਾਂਗਰਸ ਪਾਰਟੀ ‘ਚੋਂ ਬਾਹਰ ਨਹੀਂ ਜਾਣਗੇ ਉਨ੍ਹਾਂ ਕਿਹਾ ਕਿ ਭਾਈਚਾਰੇ ਨੂੰ ਟਿਕਟ ਨਾ ਮਿਲਣ ਦਾ ਵੀ ਉਨ੍ਹਾਂ ਦੇ ਅੰਦਰ ਇੱਕ ਮਲਾਲ ਜ਼ਰੂਰ ਹੈ ਇਸ ਮੌਕੇ ਉਨ੍ਹਾਂ ਦੇ ਨਾਲ ਹੋਰ ਵੀ ਕਾਂਗਰਸੀ ਆਗੂ ਮੌਜ਼ੂਦ ਸਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।