ਕਿਹਾ, ਉਥੇ ਲੋਕਸ਼ਾਹੀ ਤਾਨਾਸ਼ਾਹੀ ‘ਚ ਬਦਲ ਗਈ ਸੀ
ਨਵੀਂ ਦਿੱਲੀ। ਬਾਲੀਵੁਡ ਐਕਟਰ ਸ਼ਤਰੂਘਨ ਸਿਨਹਾ ਸ਼ਨਿੱਚਰਵਾਰ ਨੂੰ ਕਾਂਗਰਸ ‘ਚ ਸ਼ਾਮਲ ਹੋ ਗਈ। ਉਹ ਦੋ ਵਾਰ ਲੋਕ ਸਭਾ ਮੈਂਬਰ ਰਹੇ। ਮੰਨਿਆ ਜਾ ਰਿਹਾ ਹੈ ਕਿ ਕਾਂਗਰਸ ਸ਼ਤਰੂਘਨ ਨੂੰ ਪਟਨਾ ਸਾਹਿਬ ਤੋਂ ਉਮੀਦਵਾਰ ਬਣਾ ਸਕਦੀ ਹੈ। ਸ਼ਤਰੂਘਨ ਨੇ ਕਾਂਗਰਸ ਦੇ ਜਨਰਲ ਸਕੱਤਰ ਕੇਸੀ ਵੇਣੁਗੋਪਾਲ ਅਤੇ ਰਣਦੀਪ ਸੁਰਜੇਵਾਲਾ ਦੀ ਮੌਜੂਦਗੀ ‘ਚ ਮੈਂਬਰਸ਼ਿਪ ਲਈ। ਰਣਦੀਪ ਸੁਰਜੇਵਾਲਾ ਨੇ ਕਿਹਾ,”ਕਾਂਗਰਸ ਇਕ ਦਲ ਦੇ ਨਾਲ ਵਿਚਾਰਧਾਰਾ ਵੀ ਹੈ। ਸ਼ਤਰੂਘਨ ਸਿਨਹਾ ਦਾ ਮਹਾਤਮਾ ਗਾਂਧੀ ਦੇ ਵਿਚਾਰਾਂ ਨਾਲ ਲਗਾਵ ਰਿਹਾ ਹੈ।” ਸ਼ਕਤੀ ਸਿੰਘ ਗੋਹਿਲ ਨੇ ਕਿਹਾ, ” ਸ਼ਤਰੂਘਨ ਚੰਗੇ ਨੇਤਾ ਹਨ। ਬਾਲੀਵੁਡ ‘ਚ ਸੁਪਰਸਟਾਰ ਰਹੇ। ਉਨ੍ਹਾਂ ਦਾ ਕਾਂਗਰਸ ਪਰਿਵਾਰ ਸਵਾਗਤ ਕਰਦਾ ਹੈ। ” ਭਾਜਪਾ ਨੇ ਇਸ ਵਾਰ ਪਟਨਾ ਸਾਹਿਬ ਤੋਂ ਰਵੀਸ਼ੰਕਰ ਪ੍ਰਸਾਦ ਨੂੰ ਉਮੀਦਵਾਰ ਘੋਸ਼ਿਤ ਕੀਤਾ ਹੈ। ਸ਼ਤਰੂਘਨ ਨੇ ਟਵੀਟ ਕੀਤਾ ”ਬਹੁਤ ਭਾਰੇ ਮਨ ਨਾਲ ਮੈਂ ਆਪਣੀ ਪੁਰਾਣੀ ਪਾਰਟੀ (ਭਾਜਪਾ) ਛੱਡਣ ਦਾ ਫੈਸਲਾ ਕੀਤਾ ਹੈ। ਮੇਰੇ ਭਾਜਪਾ ਛੱਡਦ ਦੀ ਵਜਾ ਸਭ ਜਾਣਦੇ ਹਨ। ਲੋਕਸ਼ਾਹੀ, ਤਾਨਾਸ਼ਾਹੀ ‘ਚ ਬਦਲਦੀ ਚਲੀ ਗਈ। ਹੁਦ ਮੈਂ ਇਨ੍ਹਾਂ ਚੀਜਾਂ ਨੂੰ ਛੱਡ ਕੇ ਆ ਗਿਆ ਹਾਂ। ਉਨ੍ਹਾਂ ਨੂੰ ਮੁਆਫ਼ ਵੀ ਕਰ ਦਿੱਤਾ ਹੈ। ਉਮੀਦਾ ਹੈ ਕਿ ਮੇਰੀ ਨਵੀਂ ਪਾਰਟੀ ਲੋਕਾਂ, ਸਮਾਜ ਅਤੇ ਦੇਸ਼ ਦੀ ਸੇਵਾ ਕਰਨ ਦਾ ਮੌਕਾ ਦੇਵੇਗੀ।”
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।