ਸਿਆਸੀ ਏਜੰਡੇ ਲਈ ਏਜੰਸੀਆਂ ਦੀ ਵਰਤੋਂ ਕਰ ਰਹੀ ਹੈ ਮੋਦੀ ਸਰਕਾਰ
ਨਵੀਂ ਦਿੱਲੀ | ਅਗਸਤਾਵੈਸਟਲੈਂਡ ਵੀਵੀਆਈਪੀ ਹੈਲੀਕਾਪਟਰ ਕਥਿਤ ਘਪਲੇ ਮਾਮਲੇ ‘ਚ ਐਨਡੀਏ ਸਰਕਾਰ ਨੂੰ ਬਾਜ਼ੀ ਪੁੱਠੀ ਪੈਂਦੀ ਨਜ਼ਰ ਆਂ ਰਹੀ ਹੈ ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਕ੍ਰਿਸ਼ੀਅਨ ਮਿਸ਼ੇਲ ਦੇ ਖਿਲਾਫ਼ ਸਪਲੀਮੈਂਟਰੀ ਚਲਾਨ ਪੇਸ਼ ਕਰਨ ਤੋਂ ਇੱਕ ਦਿਨ ਬਾਅਦ, ਕਥਿਤ ਵਿਚੋਲੀਏ ਮਿਸ਼ੇਲ ਨੇ ਅੱਜ ਦਿੱਲੀ ਦੀ ਅਦਾਲਤ ਨੂੰ ਕਿਹਾ ਕਿ ਉਸਨੇ ਜਾਂਚ ਦੌਰਾਨ ਏਜੰਸੀ ਸਾਹਮਣੇ ਕਿਸੇ ਦਾ ਵੀ ਨਾਂਅ ਨਹੀਂ ਲਿਆ ਹੈ
ਮਿਸ਼ੇਲ ਨੇ ਇਹ ਵੀ ਦੋਸ਼ ਲਾਇਆ ਕਿ ਕੇਂਦਰ ਸਰਕਾਰ ਸਿਆਸੀ ਏਜੰਡੇ ਲਈ ਏਜੰਸੀਆਂ ਦੀ ਵਰਤੋਂ ਕਰ ਰਹੀ ਹੈ ਮਿਸ਼ੇਲ ਦੇ ਵਕੀਲ ਨੇ ਦਾਅਵਾ ਕੀਤਾ ਕਿ ਦੋਸ਼ ਪੱਤਰ ਦੀ ਕਾਪੀ ਮਿਸ਼ੇਲ ਨੂੰ ਦੇਣ ਤੋਂ ਪਹਿਲਾਂ ਮੀਡੀਆ ਨੂੰ ਦੇ ਦਿੱਤੀ ਗਈ ਮਿਸ਼ੇਲ ਵੱਲੋਂ ਪਟੀਸ਼ਨ ਦਾਖਲ ਕਰਨ ਵਾਲੇ ਵਕੀਲ ਅਲਜੋ ਕੇ ਜੋਸੇਫ ਨੇ ਦਾਅਵਾ ਕੀਤਾ, ਉਸ ਨੇ (ਮਿਸ਼ੇਲ ਨੇ) ਕਿਸੇ ਦਾ ਨਾਂਅ ਨਹੀਂ ਲਿਆ’ ਆਪਣੀ ਪਟੀਸ਼ਨ ‘ਚ ਮਿਸ਼ੇਲ ਨੇ ਸਵਾਲ ਕੀਤਾ ਕਿ ਦੋਸ਼ ਪੱਤਰ ‘ਤੇ ਅਦਾਲਤ ਵੱਲੋਂ ਨੋਟਿਸ ਲੈਣ ਤੋਂ ਪਹਿਲਾਂ ਇਹ ਮੀਡੀਆ ਨੂੰ ਕਿਵੇਂ ਲੀਕ ਹੋ ਗਿਆ ਮਾਮਲੇ ‘ਤੇ ਛੇ ਅਪਰੈਲ ਨੂੰ ਸੁਣਵਾਈ ਹੋਵੇਗੀ
ਦੱਸਣਯੋਗ ਹੈ ਕਿ ਸ਼ੁੱਕਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰੈਲੀ ‘ਚ ਤੇ ਫਿਰ ਭਾਜਪਾ ਦੇ ਸੀਨੀਅਰ ਆਗੂ ਅਰੁਣ ਜੇਤਲੀ ਨੇ ਪ੍ਰੈੱਸ ਕਾਨਫਰੰਸ ਕਰਕੇ ਇਸ ਚਾਰਜਸ਼ੀਟ ਦੇ ਸਹਾਰੇ ਕਾਂਗਰਸ ‘ਤੇ ਹਮਲਾ ਕੀਤਾ
ਸ਼ੁੱਕਰਵਾਰ ਨੂੰ ਦੇਹਰਾਦੂਨ ‘ਚ ਚੋਣ ਰੈਲੀ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਈਡੀ ਦੀ ਇਸ ਚਾਰਜਸ਼ੀਟ ਦਾ ਜ਼ਿਕਰ ਕਰਕੇ ਕਾਂਗਰਸ ਨੂੰ ਘੇਰਿਆ ਉਨ੍ਹਾਂ ਕਿਹਾ, ਇਟਲੀ ਦੇ ਮਿਸ਼ੇਲ ਮਾਮਲਾ ਤੇ ਦੂਜੇ ਦਲਾਲਾਂ ਨਾਲ ਏਜੰਸੀਆਂ ਨੇ ਕਈ ਹਫ਼ਤੇ ਪੁੱਛਗਿੱਛ ਕੀਤੀ, ਜਿਸ ਦੇ ਅਧਾਰ ‘ਤੇ ਕੋਰਟ ‘ਚ ਇੱਕ ਚਾਰਜਸ਼ੀਟ ਦਾਖਲ ਕੀਤੀ ਗਈ ਹੈ ਉਨ੍ਹਾਂ ਅੱਗੇ ਕਿਹਾ ਕਿ ਮੈਂ ਮੀਡੀਆ ‘ਚ ਦੇਖ ਰਿਹਾ ਸੀ ਕਿ ਹੈਲੀਕਾਪਟਰ ਘਪਲੇ ਦੇ ਦਲਾਲਾਂ ਨੇ ਜਿਨ੍ਹਾਂ ਲੋਕਾਂ ਨੂੰ ਰਿਸ਼ਵਤ ਦੇਣ ਦੀ ਗੱਲ ਕਹੀ ਹੈ, ਉਨ੍ਹਾਂ ‘ਚੋਂ ਇੱਕ ਏਪੀ ਹੈ ਤੇ ਦੂਜੀ ਐਫਏਐਮ ਹੈ ਇਸ ਚਾਰਜਸ਼ੀਟ ‘ਚ ਕਿਹਾ ਗਿਆ ਹੈ ਕਿ ਏਪੀ ਦਾ ਮਤਲਬ ਹੈ ਅਹਿਮਦ ਪਟੇਲ ਤੇ ਐਫਏਐਮ ਦਾ ਮਤਲਬ ਹੈ ਫੈਮਿਲੀ
ਜ਼ਿਕਰਯੋਗ ਹੈ ਕਿ ਈਡੀ ਨੇ ਵੀਰਵਾਰ ਨੂੰ ਦਿੱਲੀ ਦੀ ਇੱਕ ਅਦਾਲਤ ਨੂੰ ਕਿਹਾ ਕਿ ਵੀਵੀਆਈਪੀ ਹੈਲੀਕਾਪਟਰ ਘਪਲੇ ਮਾਮਲੇ ‘ਚ ਗ੍ਰਿਫਤਾਰ ਕਥਿਤ ਦਲਾਲ ਕ੍ਰਿਸ਼ੀਅਨ ਮਿਸ਼ੇਲ ਤੇ ਹੋਰ ਮੁਲਜ਼ਮਾਂ ਨੂੰ ਸੌਦੇ ‘ਚ ਰਿਸ਼ਵਤ ਵਜੋਂ 4. 2 ਕਰੋੜ ਯੂਰੋ ਮਿਲੇ ਸਨ ਜਾਂਚ ਏਜੰਸੀ ਨੇ 3,000 ਪੰਨਿਆਂ ਦੇ ਆਪਣੇ ਪੂਰਕ ਦੋਸ਼ ਪੱਤਰ ‘ਚ ਮਿਸ਼ੇਲ ਦੇ ਕਥਿਤ ਕਾਰੋਬਾਰੀ ਸਾਂਝੇਦਾਰ ਡੇਵਿਡ ਸਿਮਸ ਤੇ ਉਨ੍ਹਾਂ ਦੇ ਮਾਲਿਕਾਨਾ ਹੱਕ ਵਾਲੀਆਂ ਦੋ ਕੰਪਨੀਆਂ ਗਲੋਬਲ ਸਰਵੀਸੇਜ ਐਫ ਜੈਡ ਈ ਤੇ ਗਲੋਬਲ ਟ੍ਰੇਡਰਸ ਨੂੰ ਵੀ ਨਾਮਜ਼ਦ ਕੀਤਾ ਹੈ ਈਡੀ ਨੇ ਜੂਨ 2016 ‘ਚ ਮਿਸ਼ੇਲ ਖਿਲਾਫ਼ ਦਾਖਲ ਮੂਲ ਦੋਸ਼ ਪੱਤਰ ‘ਚ ਕਿਹਾ ਸੀ ਕਿ ਉਸ ਨੂੰ ਤੇ ਹੋਰਨਾਂ ਨੂੰ ਅਗਸਤਾਵੇਸਟਲੈਂਡ ਤੋਂ ਲਗਭਗ 225 ਕਰੋੜ ਰੁਪਏ ਪ੍ਰਾਪਤ ਹੋਏ ਸਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।