ਅੰਗਰੇਜ਼ੀ ਮਾਧਿਅਮ ਦੀ ਸ਼ੁਰੂਆਤ ਨਾਲ ਸਕੂਲ ਨਵੇਂ ਦੌਰ ‘ਚ ਦਾਖਲ
ਬਠਿੰਡਾ (ਅਸ਼ੋਕ ਵਰਮਾ) | ਕੋਠੇ ਇੰਦਰ ਸਿੰਘ ਵਾਲਾ ਦਾ ਪ੍ਰਾਇਮਰੀ ਸਮਰਾਟ ਸਕੂਲ ਹਵਾ ਦੇ ਉਲਟ ਉੱਡਣ ਲੱਗਾ ਹੈ ਅੱਜ ਇਸ ਸਕੂਲ ਨੇ ਇਹ ਮਿੱਥ ਤੋੜਨ ‘ਚ ਸਫਲਤਾ ਹਾਸਲ ਕੀਤੀ ਹੈ ਕਿ ਬੱਚੇ ਪ੍ਰਾਈਵੇਟ ਸਕੂਲਾਂ ਵਿੱਚ ਹੀ ਪੜ੍ਹਨਾ ਲੋਚਦੇ ਹਨ ਕੋਠੇ ਇੰਦਰ ਸਕੂਲ ਵਿੱਚ ਅੱਜ ਪ੍ਰੀ-ਨਰਸਰੀ ਸਮੇਤ 30 ਨਵੇਂ ਬੱਚਿਆਂ ਨੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਦੀ ‘ਦਹਿਲੀਜ਼’ ਟੱਪੀ ਹੈ, ਜਿਸ ਨੂੰ ਸਰਕਾਰੀ ਸਿੱਖਿਆ ਲਈ ਕਾਫੀ ਸਮੇਂ ਬਾਅਦ ਵਗਿਆ ‘ਠੰਢੀ ਵਾਅ ਦਾ ਬੁੱਲਾ’ ਮੰਨਿਆ ਜਾ ਰਿਹਾ ਹੈ
ਵੇਰਵਿਆਂ ਅਨੁਸਾਰ ਅੱਜ ਸਵੇਰ ਤੋਂ ਹੀ ਬੱਚੇ ਆਪਣੇ ਮਾਪਿਆਂ ਸਮੇਤ ਨਵੇਂ ਦਾਖਲਿਆਂ ਲਈ ਆਉਣੇ ਸ਼ੁਰੂ ਹੋ ਗਏ ਸਨ ਆਪਣੇ ਹੀ ਕਿਸਮ ਦੀ ਵਰਦੀ ‘ਚ ਸਜ਼ੇ ਪੁਰਾਣੇ ਵਿਦਿਆਰਥੀਆਂ ਨੇ ਨਵੇਂ ਬੱਚਿਆਂ ਨੂੰ ਜੀ ਆਇਆਂ ਆਖਿਆ ਤੇ ਭਰਵਾਂ ਸਵਾਗਤ ਕੀਤਾ ਅੱਜ ਮੌਕੇ ‘ਤੇ ਹਾਜਰ ਪਿੰਡ ਵਾਸੀਆਂ ਦਾ ਪ੍ਰਤੀਕਰਮ ਸੀ ਕਿ ਉਹ ਖੁਦ ਹੈਰਾਨ ਹਨ ਕਿ ਥੋੜ੍ਹੇ ਜਿਹੇ ਸਮੇਂ ‘ਚ ਇਸ ਸਕੂਲ ਨੇ ਆਪਣੀ ਵੱਖਰੀ ਪਹਿਚਾਣ ਬਣਾ ਲਈ ਹੈ, ਜਿਸ ਸਦਕਾ ਸਕੂਲ ਪੂਰੇ ਜ਼ਿਲ੍ਹੇ ਤੇ ਪੰਜਾਬ ‘ਚ ਮਸ਼ਹੂਰ ਹੋ ਗਿਆ ਹੈ ਉਨ੍ਹਾਂ ਦੱਸਿਆ ਕਿ ਇਹ ਵੀ ਸਫਲਤਾ ਦੀ ਇੱਕ ਹੋਰ ਪੌੜੀ ਹੈ ਕਿ ਛੋਟੇ ਜਿਹੇ ਪਿੰਡ ਕੋਠੇ ਇੰਦਰ ਸਿੰਘ ਦੇ ਸਮਾਰਟ ਪ੍ਰਾਇਮਰੀ ਸਕੂਲ ਵਿੱਚ ਅੱਜ ਕੱਲ੍ਹ ਵੱਡੇ-ਵੱਡੇ ਪਿੰਡਾਂ ਤੋਂ ਬੱਚੇ ਵੈਨ ਰਾਹੀਂ ਆਉਣ ਲੱਗੇ ਹਨ। ਇਹੀ ਨਹੀਂ ਸਕੂਲ ਵਿੱਚ ਸ਼ੁਰੂ ਹੋਏ ਅੰਗਰੇਜ਼ੀ ਮੀਡੀਅਮ ਨੇ ਪ੍ਰਾਈਵੇਟ ਸਿੱਖਿਆ ਤੰਤਰ ਨੂੰ ਵੀ ਪੁੱਠਾ ਗੇੜਾ ਪਾ ਕੇ ਰੱਖ ਦਿੱਤਾ ਹੈ। ਜਿਹੜੇ ਬੱਚੇ ਵੱਡੇ ਵੱਡੇ ਸਕੂਲਾਂ ਦੀਆਂ ਵੱਡੀਆਂ ਵੱਡੀਆਂ ਵੈਨਾਂ ‘ਚ ਬੈਠ ਕੇ ਅੰਗਰੇਜ਼ੀ ਮੀਡੀਅਮ ਦੇ ਸਕੂਲਾਂ ‘ਚ ਪੜ੍ਹਨ ਜਾਇਆ ਕਰਦੇ ਸਨ, ਉਹ ਆਪਣੇ ਮਾਪਿਆਂ ਨਾਲ ਅੱਜ-ਕੱਲ੍ਹ ਸਮਾਰਟ ਸਕੂਲ ਕੋਠੇ ਇੰਦਰ ਸਿੰਘ ਵਿਖੇ ਆਪਣਾ ਨਾਂਅ ਦਾਖਲ ਕਰਵਾ ਰਹੇ ਹਨ। ਦੱਸਣਯੋਗ ਹੈ ਕਿ ਤਿੰਨ ਸਾਲ ਪਹਿਲਾਂ ਜਿੱਥੇ ਇਸ ਸਕੂਲ ਦੀ ਸਥਿਤੀ ਆਮ ਸਰਕਾਰੀ ਸਕੂਲਾਂ ਵਰਗੀ ਸੀ ਪਰ ਇਸ ਥੋੜ੍ਹੇ ਜਿਹੇ ਅਰਸੇ ਦੌਰਾਨ ਹਰ ਤਰ੍ਹਾਂ ਦੀ ਸਹੂਲਤ ਨਾਲ ਲੈਸ ਹੋਣ ਉਪਰੰਤ ਇਹ ਸਕੂਲ ਪੰਜਾਬ ਸਰਕਾਰ ਪਾਸੋਂ ਵੀ ਸਮਾਰਟ ਸਕੂਲ ਦਾ ਦਰਜ਼ਾ ਹਾਸਲ ਕਰ ਚੁੱਕਾ ਹੈ। ਪਿੰਡ ਵਾਸੀਆਂ ਦੇ ਨਾਲ-ਨਾਲ ਲਾਗਲੇ ਪਿੰਡਾਂ ਵਿੱਚ ਵੀ ਇਹ ਸਕੂਲ ਅੱਜ-ਕੱਲ੍ਹ ਖੁੰਢ ਚਰਚਾ ਦਾ ਵਿਸ਼ਾ ਹੈ। ਇਸ ਸਕੂਲ ‘ਚ ਆਪਣੇ ਬੱਚਿਆਂ ਦੇ ਨਾਂਅ ਦਾਖਲ ਕਰਵਾਉਣ ਲਈ ਪੁੱਜ ਰਹੇ ਮਾਪਿਆਂ ਨੂੰ ਅਧਿਆਪਕਾਂ ਵੱਲੋਂ ਇਸ ਸਕੂਲ ਦੇ ਬੱਚਿਆਂ ਦੇ ਵਿੱਦਿਅਕ ਗਿਆਨ ਦੇ ਰੂਬਰੂ ਵੀ ਕਰਵਾਇਆ ਜਾਂਦਾ ਹੈ। ਪਤਾ ਲੱਗਾ ਹੈ ਕਿ ਬਹੁਤੇ ਮਾਪਿਆਂ ਨੇ ਤਾਂ ਸਕੂਲ ਦੇਖ ਕੇ ਬੱਚਾ ਦਾਖਲ ਕਰਵਾਉਣ ਬਾਰੇ ਸੋਚਿਆ ਸੀ ਪਰ ਅੰਦਰਲੇ ਮਾਹੌਲ ਨੂੰ ਦੇਖਦਿਆਂ ਸਭ ਆਪਣੇ ਬੱਚਿਆਂ ਨੂੰ ਸਕੂਲ ‘ਚ ਦਾਖਲ ਕਰਵਾ ਕੇ ਗਏ। ਰੌਚਕ ਪਹਿਲੂ ਹੈ ਕਿ ਸਕੂਲ ‘ਚ ਪੜ੍ਹਦੇ ਪੰਜਾਬੀ ਮੀਡੀਅਮ ਵਾਲੇ ਬੱਚਿਆਂ ਵੱਲੋਂ ਪ੍ਰਾਈਵੇਟ ਸਕੂਲਾਂ ‘ਚ ਪੜ੍ਹਦੇ ਅੰਗਰੇਜ਼ੀ ਮੀਡੀਅਮ ਵਾਲੇ ਬੱਚਿਆਂ ਨੂੰ ਵੀ ਟੱਕਰ ਦਿੱਤੀ ਜਾ ਰਹੀ ਹੈ ਬਠਿੰਡਾ ਜ਼ਿਲ੍ਹੇ ‘ਚੋਂ ਅੰਗਰੇਜ਼ੀ ਮਾਧਿਅਮ ਸ਼ੁਰੂ ਕਰਨ ਵਾਲੇ ਪਹਿਲੇ ਸਕੂਲ ਵਜੋਂ ਮਾਰਕਾ ਮਾਰਨ ‘ਤੇ ਪਿੰਡ ਵਾਸੀਆਂ ਨੇ ਖੁਸ਼ੀ ਜਾਹਿਰ ਕਰਦਿਆਂ ਦੱਸਿਆ ਅਧਿਆਪਕ ਰਾਜਿੰਦਰ ਸਿੰਘ ਨੇ ਆਪਣੀ ਡਿਊਟੀ ਸਮੇਂ ਦੇ ਨਾਲ-ਨਾਲ ਛੁੱਟੀਆਂ ‘ਚ ਵੀ ਸਕੂਲ ‘ਚ ਸਵੇਰ ਤੋਂ ਸ਼ਾਮ ਤੱਕ ਹਾਜ਼ਰੀ ਦਿੱਤੀ ਹੈ ਤੇ ਸਕੂਲ ਦੇ ਅਣਗਿਣਤ ਕੰਮ ਆਪਣੇ ਹੱਥੀਂ ਕੀਤੇ ਹਨ
ਪ੍ਰਧਾਨ ਬਲਜੀਤ ਸਿੰਘ ਨੇ ਦੱਸਿਆ ਕਿ ਰਾਜਿੰਦਰ ਸਿੰਘ ਇੱਕ ਯੋਗ ਅਧਿਆਪਕ ਹੋਣ ਦੇ ਨਾਲ-ਨਾਲ ਆਲ ਰਾÀੂਂਡਰ ਸ਼ਖਸੀਅਤ ਹੈ ਜੋ ਕਿ ਲੱਕੜੀ, ਉਸਾਰੀ ਕੰਮ, ਬਿਜਲੀ ਕੰਮ, ਪਲੰਬਰ, ਪੇਂਟਰ ਆਦਿ ਅਨੇਕਾਂ ਕੰਮਾਂ ‘ਚ ਵੀ ਮੁਹਾਰਤ ਰੱਖਦਾ ਹੈ ਸਕੂਲ ਮੁਖੀ ਰਾਜਿੰਦਰ ਸਿੰਘ ਨੇ ਦੱਸਿਆ ਕਿ ਬੱਚਿਆਂ ਦੀ ਸਹੂਲਤ ਮੁਤਾਬਿਕ ਹਰ ਚੀਜ਼ ਵਿੱਦਿਅਕ ਏਡ ਸਕੂਲ ‘ਚ ਦਾਨੀ ਸਜਣਾਂ ਦੇ ਸਹਿਯੋਗ ਨਾਲ ਮੁਹੱਈਆ ਕਰਵਾਈ ਗਈ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।