28ਵਾਂ ਮਾਸਟਰਸ ਖਿਤਾਬ, ਹੁਣ ਤੱਕ ਕੁੱਲ 101 ਖਿਤਾਬ ਜਿੱਤ ਚੁੱਕੇ ਹਨ ਫੈਡਰਰ
ਮਿਆਮੀ | ਸਵਿੱਟਜ਼ਰਲੈਂਡ ਦੇ ਟੈਨਿਸ ਰੋਜਰ ਫੈਡਰਰ ਨੇ ਇੱਥੇ ਆਪਣੇ ਕਰੀਅਰ ‘ਚ ਚੌਥੀ ਵਾਰ ਮਿਆਮੀ ਓਪਨ ਟੈਨਿਸ ਟੂਰਨਾਮੈਂਟ ਦਾ ਖਿਤਾਬ ਜਿੱਤਿਆ 20 ਵਾਰ ਦੇ ਗ੍ਰੈਂਡ ਸਲੈਮ ਜੇਤੂ ਫੈਡਰਰ ਨੇ ਫਾਈਨਲ ‘ਚ ਮੌਜ਼ੂਦਾ ਚੈਂਪੀਅਨ ਅਮਰੀਕਾ ਦੇ ਜਾਨ ਇਸਨਰ ਨੂੰ ਸਿੱਧੇ ਸੈੱਟਾਂ ‘ਚ 6-1, 6-4 ਨਾਲ ਹਰਾਇਆ
37 ਸਾਲਾ ਫੈਡਰਰ ਦਾ ਇਹ 28ਵਾਂ ਮਾਸਟਰਸ ਖਿਤਾਬ ਹੈ ਉਹ ਆਪਣੇ ਬਿਹਤਰੀਨ ਕਰੀਅਰ ‘ਚ ਹੁਣ ਤੱਕ ਕੁੱਲ 101 ਖਿਤਾਬ ਜਿੱਤ ਚੁੱਕੇ ਹਨ ਚੌਥੀ ਸੀਡ ਫੈਡਰਰ ਨੇ ਮੁਕਾਬਲੇ ਦੀ ਦਮਦਾਰ ਸ਼ੁਰੂਆਤ ਕੀਤੀ ਤੇ ਪਹਿਲੇ ਸੈੱਟ ‘ਚ ਅਮਰੀਕੀ ਖਿਡਾਰੀ ਨੂੰ ਵਾਪਸੀ ਦਾ ਇੱਕ ਵੀ ਮੌਕਾ ਨਹੀਂ ਦਿੱਤਾ ਉਨ੍ਹਾ ਨੇ ਪਹਿਲੇ ਹੀ ਸੈੱਟ ਤੋਂ ਇਸਨਰ ਦੀ ਸਰਵਿਸ ਬ੍ਰੇਕ ਕੀਤੀ ਤੇ 24 ਮਿੰਟਾਂ ‘ਚ ਸੈੱਟ ਆਪਣੇ ਨਾਂਅ ਕਰ ਲਿਆ ਦੂਜੇ ਸੈੱਟ ‘ਚ ਅਮਰੀਕੀ ਖਿਡਾਰੀ ਨੇ ਬਿਹਤਰ ਖੇਡ ਵਿਖਾਇਆ ਤੇ ਪਰ ਉਨ੍ਹਾਂ ਕੋਲ ਫੈਡਰਰ ਦੇ ਦਮਦਾਰ ਗਰਾਊਂਡ ਸਟ੍ਰੋਕਸ ਦਾ ਕੋਈ ਜਵਾਬ ਨਹੀਂ ਸੀ ਸਵਿੱਸ ਖਿਡਾਰੀ ਨੇ ਪੂਰੇ ਮੈਚ ‘ਚ ਕੁੱਲ 17 ਵਿਨਰ ਦਾਗੇ ਜਿਸ ‘ਚ ਛੇ ਬੈਕਹੈਂਡ ਸ਼ਾਮਲ ਸਨ
ਰੋਜਰ ਫੈਡਰਰ ਨੇ ਮੁਕਾਬਲੇ ਨੂੰ ਮਹਿਜ਼ ਇੱਕ ਘੰਟੇ ਤੇ ਤਿੰਨ ਮਿੰਟਾਂ ‘ਚ ਹੀ ਜਿੱਤ ਲਿਆ ਉਨ੍ਹਾਂ ਕਿਹਾ ਕਿ ਮੇਰੇ ਲਈ ਇਹ ਬਿਹਤਰੀਨ ਹਫਤਾ ਰਿਹਾ ਹੈ ਮੈਂ ਅਜੇ ਬਹੁਤ ਖੁਸ਼ ਹਾਂ, ਇਹ ਅਦਭੁੱਤ ਹੈ ਮੈਂ ਇੱਥੇ ਪਹਿਲੀ ਵਾਰ 1999 ‘ਚ ਖੇਡਿਆ ਸੀ ਅਤੇ 2019 ਮੇਰੇ ਲਈ ਬਹੁਤ ਮਾਇਨੇ ਰੱਖਦਾ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।