ਰਜਿੰਦਰ ਸਿੰਘ ਕਰੀਬ 8 ਵਰ੍ਹਿਆਂ ਤੋਂ ਇਸ ਸਕੂਲ ‘ਚ ਪੜ੍ਹਾ ਰਿਹਾ ਹੈ ਅਤੇ ਇਸ ਅਰਸੇ ਦੌਰਾਨ ਸਭ ਕੁੱਝ ਆਪਣੇ ਹੀ ਪੱੱਧਰ ‘ਤੇ ਕੀਤਾ
ਬਠਿੰਡਾ (ਅਸ਼ੋਕ ਵਰਮਾ) | ਕੋਠੇ ਇੰਦਰ ਸਿੰਘ ਵਾਲਾ ਦੇ ਐਲੀਮੈਂਟਰੀ ਅਧਿਆਪਕ ਰਜਿੰਦਰ ਸਿੰਘ ਲਈ ਸਕੂਲ ਤੋਂ ਵੱਡਾ ਕੋਈ ਮੰਦਰ ਨਹੀਂ ਹੈ ਉਸ ਨੇ ਸਕੂਲ ਦੇ ਬੱਚਿਆਂ ਲਈ ਜ਼ਿੰਦਗੀ ਦੇ ਸਭ ਸੁੱਖ ਆਰਾਮ ਤਿਆਗ ਦਿੱਤੇ ਹਨ ਉਸ ਨੇ ਇਕੱਲਾ ਅਧਿਆਪਕ ਦਿਵਸ ਨਹੀਂ ਬਲਕਿ ਉਸ ਦਾ ਹਰ ਦਿਨ ਬੱਚਿਆਂ ਦੇ ਲੇਖੇ ਲੱਗਿਆ ਹੋਇਆ ਹੈ ਕੋਠੇ ਇੰਦਰ ਸਿੰਘ ਦੇ ਸਕੂਲ ਦੀ ਹਾਲਤ ਪਹਿਲਾਂ ਆਮ ਸਕੂਲਾਂ ਵਰਗੀ ਸੀ
ਜਦੋਂ ਰਜਿੰਦਰ ਸਿੰਘ ਨੇ ਮਨ ‘ਚ ਧਾਰ ਲਿਆ ਕਿ ਹੁਣ ਸਕੂਲ ਦੀ ਨੁਹਾਰ ਬਦਲ ਕੇ ਹਟਣਾ ਹੈ ਤਾਂ ਉਸ ਨੇ ‘ਉੱਦਮ ਅੱਗੇ ਲੱਛਮੀ,ਪੱਖੇ ਅੱਗੇ ਪੌਣ’ ਨੂੰ ਸੱਚ ਕਰ ਦਿਖਾਇਆ ਹੈ ਜਦੋਂ ਉਸ ਨੇ ਸਕੂਲ ‘ਚ ਤਬਦੀਲੀਆਂ ਸ਼ੁਰੂ ਕੀਤੀਆਂ ਤਾਂ ਕੁੱਝ ਲੋਕ ਉਸ ਨੂੰ ‘ਸ਼ੈਦਾਈ’ ਸਮਝਦੇ ਸਨ ਹੁਣ ਸਕੂਲ ਸਮਾਰਟ ਹੀ ਨਹੀਂ ਕਾਨਵੈਂਟ ਸਕੂਲਾਂ ਵਰਗਾ ਨਜ਼ਰ ਆਉਣ ਲੱਗਿਆ ਹੈ ਤਾਂ ਸਭ ਉਸ ਦੇ ‘ਸ਼ੈਦਾਈਪੁਣੇ’ ਦੇ ‘ਸ਼ੈਦਾਈ’ ਹੋ ਗਏ ਹਨ ਉਹ ਇਕੱਲੀ ਰਸਮੀ ਸਿੱਖਿਆ ਨਹੀਂ ਦਿੰਦਾ ਸਗੋਂ ਬੱਚਿਆਂ ‘ਚ ਇਖ਼ਲਾਕ ਦੀ ਨੀਂਹ ਵੀ ਰੱਖ ਰਿਹਾ ਹੈ ਇਸ ਸਕੂਲ ‘ਚ ਰਜਿੰਦਰ ਸਿੰਘ ਕਰੀਬ 8 ਵਰ੍ਹਿਆਂ ਤੋਂ ਇੱਥੇ ਪੜ੍ਹਾ ਰਿਹਾ ਹੈ ਅਤੇ ਇਸ ਅਰਸੇ ਦੌਰਾਨ ਸਭ ਕੁੱਝ ਆਪਣੇ ਹੀ ਪੱੱਧਰ ਤੇ ਕੀਤਾ ਹੈ ਅਗਲੇ ਵਿੱਦਿਅਕ ਸੈਸ਼ਨ ਤੋਂ ਕੌਨਵੈਂਟ ਸਕੂਲਾਂ ਦੇ ਬੱਚਿਆਂ ਦੀ ਤਰਜ ਤੇ ਸਮਾਰਟ ਪ੍ਰਾਇਮਰੀ ਸਕੂਲ ਕੋਠੇ ਇੰਦਰ ਸਿੰਘ ਵਿੱਚ ਵੀ ਅੰਗਰੇਜ਼ੀ ਮਾਧਿਅਮ ਵਿੱਚ ਪੜ੍ਹਾਈ ਕਰਵਾਈ ਜਾਏਗੀ ਹਰ ਤਰ੍ਹਾਂ ਦੀਆਂ ਆਧੁਨਿਕ ਸਹੂਲਤਾਂ ਨਾਲ ਲੈਸ ਇਹ ਸਕੂਲ ਅੰਗਰੇਜ਼ੀ ਮਾਧਿਅਮ ਦੀ ਸ਼ੁਰੂਆਤ ਕਰਨ ਵਾਲਾ ਜਿਲ੍ਹੇ ਦਾ ਪਹਿਲਾ ਸਕੂਲ ਬਣ ਗਿਆ ਹੈ ਇਸ ਸਕੂਲ ‘ਚ ਪੰਜਾਬ ਸਕੂਲ ਸਿੱਖਿਆ ਵਿਭਾਗ ਦੇ ਅੰਗਰੇਜ਼ੀ ਪੈਟਰਨ ਦੇ ਆਧਾਰ ਤੇ ਕਰਵਾਈ ਜਾਣੀ ਹੈ। ਸਕੂਲ ਵਿੱਚ ਅੰਗਰੇਜੀ ਅਤੇ ਪੰਜਾਬੀ ਮਾਧਿਅਮ ‘ਚ ਨਾਲੋ ਨਾਲ ਪੜ੍ਹਾਈ ਜਾਰੀ ਰਹੇਗੀ ਤਾਂ ਜੋ ਬੱਚਿਆਂ ਦੀ ਮਾਤ ਭਾਸ਼ਾ ਨਾਲ ਨੇੜਤਾ ਬਣੀ ਰਹੇ ਸਕੂਲ ਵਿੱਚ ਫਿਲਹਾਲ ਪਹਿਲੀ ਤੇ ਦੂਸਰੀ ਕਲਾਸ ਦੇ ਬੱਚਿਆਂ ਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਅੰਗਰੇਜੀ ਪੈਟਰਨ ਤੇ ਅਧਾਰਿਤ ਪੜ੍ਹਾਈ ਕਰਵਾਈ ਜਾਏਗੀ ਅਤੇ ਬੱਚਿਆਂ ਨੂੰ ਪੁਸਤਕਾਂ ਮੁਫ਼ਤ ਮੁਹੱਈਆ ਕਰਵਾਈਆਂ ਜਾਣਗੀਆਂ। ਇਸ ਨਿਵੇਕਲੀ ਪਹਿਲਕਦਮੀ ਨਾਲ ਨਿੱਜੀ ਸਕੂਲਾਂ ਵਿੱਚ ਪੜ੍ਹਨ ਵਾਲੇ ਬੱਚਿਆਂ ਅਤੇ ਉਨ੍ਹਾਂ ਮਾਪਿਆਂ ਨੂੰ ਸਿੱਖਿਆ ਹਾਸਲ ਕਰਨ ਲਈ ਅਦਾ ਕੀਤੀਆਂ ਜਾਂਦੀਆਂ ਭਾਰੀ ਭਰਕਮ ਫੀਸਾਂ ਦੇ ਬੋਝ ਤੋਂ ਵੱਡੀ ਰਾਹਤ ਮਿਲੇਗੀ
ਪੇਰੈਂਟਸ ਐਸੋਸੀਏਸ਼ਨ ਬਠਿੰਡਾ ਦੇ ਪ੍ਰਧਾਨ ਗੁਰਵਿੰਦਰ ਸ਼ਰਮਾ ਦਾ ਕਹਿਣਾ ਹੈ ਕਿ ਰਜਿੰਦਰ ਸਿੰਘ ਦਾ ਜਜ਼ਬਾ ਕੋਈ ਛੋਟਾ ਨਹੀਂ ਉਨ੍ਹਾਂ ਕਿਹਾ ਕਿ ਜਿਵੇਂ ਲੋਕ ਦੱਸਦੇ ਹਨ ਕਿ ਉਸ ਨੇ ਆਖਰੀ ਸਮੇਂ ਤੱਕ ਸਕੂਲ ਨੂੰ ਉੱਚਾ ਚੁੱਕਣ ਦਾ ਪ੍ਰਣ ਕੀਤਾ ਹੈ ਅਤੇ ਪੱਲਿਓਂ ਖਰਚਾ ਕਰਕੇ ਸਕੂਲ ਦਾ ਮੁਹਾਂਦਰਾ ਬਦਲ ਦਿੱਤਾ ਹੈ,ਉਸ ਦੀ ਜਿੰਨੀ ਵੀ ਸ਼ਲਾਘਾ ਕੀਤੀ ਜਾਏ ਉਹ ਘੱਟ ਹੈ ਸਿੱਖਿਆ ਵਿਭਾਗ ਪੰਜਾਬ ਦੇ ਬੁਲਾਰੇ ਰਜਿੰਦਰ ਸਿੰਘ ਚਾਨੀ ਦਾ ਪ੍ਰਤੀਕਰਮ ਸੀ ਕਿ ਇਸ ਸਕੂਲ ‘ਚ ਪੜ੍ਹਨ ਵਾਲੇ ਬੱਚਿਆਂ ਨੂੰ ਅੰਗਰੇਜੀ ਮਾਧਿਅਮ ਦੇ ਦੇ ਨਾਲ ਨਾਲ ਸਾਰੀਆਂ ਸਰਕਾਰੀ ਸਹੂਲਤਾਂ ਵੀ ਮਿਲਣਗੀਆਂ ਉਨ੍ਹਾਂ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਸਮਾਰਟ ਸਕੂਲਾਂ ਵੱਲ ਕਦਮ ਵਧਾਉਣ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।