ਅੱਜ ਖੇਡ ਮੰਤਰੀ ਦੀ ਕੋਠੀ ਅੱਗੇ ਕੀਤਾ ਜਾਵੇਗਾ ਪ੍ਰਦਰਸ਼ਨ
ਫਿਰੋਜ਼ਪੁਰ (ਸਤਪਾਲ ਥਿੰਦ) | ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਕਿਸਾਨੀ ਮੰਗਾਂ ਨੂੰ ਲੈ ਕੇ 29 ਮਾਰਚ ਦੇ ਐਲਾਨੇ ਗਏ ਜ਼ੇਲ੍ਹ ਭਰੋ ਮੋਰਚਾ ਦੀ ਸ਼ੁਰੂਆਤ ਕਰਦੇ ਅੱਜ ਡੀਸੀ ਦਫ਼ਤਰ ਫਿਰੋਜ਼ਪੁਰ ਸਾਹਮਣੇ ਕਿਸਾਨਾਂ, ਮਜ਼ਦੂਰਾਂ ਤੇ ਬੀਬੀਆਂ ਵੱਲੋਂ ਭਾਰੀ ਇੱਕਠ ਕਰਦਿਆਂ 51 ਕਿਸਾਨਾਂ ਦੇ ਜੱਥੇ ਨੂੰ ਗ੍ਰਿਫਤਾਰੀ ਲਈ ਪੇਸ਼ ਕੀਤਾ ਗਿਆ ਕਿਸਾਨਾਂ ਦੇ ਜੱਥੇ ਨੂੰ ਗ੍ਰਿਫਤਾਰ ਨਾ ਕਰਦਿਆ ਕੇਂਦਰੀ ਜ਼ੇਲ੍ਹ ਫਿਰੋਜ਼ਪੁਰ ਤੋਂ ਵਾਪਸ ਭੇਜ ਦਿੱਤਾ ਗਿਆ ਗ੍ਰਿਫਤਾਰੀ ਲਈ ਜਾਣ ਤੋਂ ਪਹਿਲਾਂ ਕਿਸਾਨਾਂ ਵੱਲੋਂ ਡੀਸੀ ਦਫਤਰ ਸਾਹਮਣੇ ਧਰਨਾ ਪ੍ਰਦਰਸ਼ਨ ਕੀਤਾ ਗਿਆ, ਜਿਸ ਤੋਂ ਬਾਅਦ ਗ੍ਰਿਫਤਾਰੀ ਦੇਣ ਜਾ ਰਹੇ ਕਿਸਾਨਾਂ ਨੂੰ ਡੀਸੀ ਦਫਤਰ ‘ਚ ਦਾਖਲ ਹੋਣ ਤੋਂ ਰੋਕ ਰਹੀ ਪੁਲਿਸ ਨਾਲ ਕੁੱਝ ਧੱਕਾ ਮੁੱਕੀ ਵੀ ਕਰਨੀ ਪਈ, ਪਰ ਕਿਸਾਨ ਡੀਸੀ ਦਫਤਰ ਦਾ ਗੇਟ ਖੋਲ੍ਹ ਕੇ ਡੀਸੀ ਦਫਤਰ ‘ਚ ਦਾਖਲ ਹੋਣ ‘ਚ ਸਫਲ ਰਹੇ ਡੀਸੀ ਦਫਤਰ ਤੋਂ ਕੈਂਟਰ ‘ਚ ਬਿਠਾ ਕੇ ਕਿਸਾਨਾਂ ਦੇ ਜੱਥੇ ਨੂੰ ਕੇਂਦਰੀ ਜ਼ੇਲ੍ਹ ਫਿਰੋਜ਼ਪੁਰ ਵੱਲ ਲਜਾਇਆ ਗਿਆ ਜਿੱਥੋਂ ਕਿਸਾਨਾਂ ਨੂੰ ਵਾਪਸ ਭੇਜ ਦਿੱਤਾ ਗਿਆ ਇਸ ਮੌਕੇ ਬੋਲਦਿਆਂ ਕਿਸਾਨ ਮਜ਼ਦੂਰ ਸ਼ੰਘਰਸ ਕਮੇਟੀ ਦੇ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂੰ ਨੇ ਕਿਹਾ ਕਿ ਕੈਪਟਨ ਸਰਕਾਰ 2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਲਿਖਤੀ ਚੋਣ ਵਾਅਦੇ ਕਰਕੇ ਕਥਿਤ ਤੌਰ ‘ਤੇ ਮੁੱਕਰ ਚੁੱਕੀ ਹੈ ਅਤੇ ਕਰਜ਼ੇ ਕਰਕੇ 2 ਸਾਲਾਂ ‘ਚ 950 ਕਿਸਾਨ ਮਜ਼ਦੂਰ ਖੁਦਕੁਸ਼ੀਆਂ ਕਰ ਚੁੱਕੇ ਹਨ ਤੇ ਇਹ ਅੰਕੜਾ ਹਰ ਰੋਜ਼ ਵਧ ਰਿਹਾ ਹੈ ਆਗੂਆਂ ਨੇ ਕਿਹਾ ਕਿ ਦਿੱਲੀ ਸਰਕਾਰ ਦੀ ਤਰਜ ‘ਤੇ ਪੰਜਾਬ ਸਰਕਾਰ ਵੀ ਫਸਲਾਂ ਦਾ ਰੇਟ 2475 ਰੁਪਏ ਕਰੇ, ਝੋਨੇ ਦੀ ਲਵਾਈ 1 ਜੂਨ ਤੋਂ ਸ਼ੁਰੂ ਕਰਵਾਈ ਜਾਵੇ ਆਦਿ ਮੰਗਾਂ ਕੈਪਟਨ ਸਰਕਾਰ ਵੱਲੋਂ ਪੂਰੀਆਂ ਕੀਤੀਆਂ ਜਾਣ ਨਹੀਂ ਤਾਂ ਇਹ ਮੋਰਚਾ ਲਗਾਤਾਰ ਤੇਜ਼ ਕੀਤਾ ਜਾਵੇਗਾ ਕਿਸਾਨ ਆਗੂਆਂ ਅਨੁਸਾਰ 30 ਮਾਰਚ ਨੂੰ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਦੀ ਕੋਠੀ ਅੱਗੇ ਪ੍ਰਦਰਸ਼ਨ ਕੀਤਾ ਜਾਵੇਗਾ ਇਸ ਮੌਕੇ ਵੱਡੀ ਗਿਣਤੀ ‘ਚ ਕਿਸਾਨ, ਮਜ਼ਦੂਰ ਹਾਜ਼ਰ ਸਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।