28ਵਾਂ ਸੁਲਤਾਨ ਅਜਲਾਨ ਸ਼ਾਹ ਕੱਪ ਟੂਰਨਾਮੈਂਟ4
ਇਪੋਹ | ਭਾਰਤੀ ਪੁਰਸ਼ ਹਾਕੀ ਟੀਮ 28ਵਾਂ ਸੁਲਤਾਨ ਅਜਲਾਨ ਸ਼ਾਹ ਕੱਪ ਟੂਰਨਾਮੈਂਟ ‘ਚ ਏਸ਼ਿਆਈ ਖੇਡਾਂ ਦੀ ਸੋਨ ਚੈਂਪੀਅਨ ਜਪਾਨ ਦੀ ਸਖਤ ਚੁਣੌਤੀ ਦਾ ਸਾਹਮਣਾ ਕਰੇਗੀ
ਭਾਰਤੀ ਟੀਮ ਵਰਤਮਾਨ ‘ਚ ਆਪਣੇ ਕਈ ਖਿਡਾਰੀਆਂ ਦੀਆਂ ਸੱਟਾਂ ਨਾਲ ਜੂਝ ਰਹੀ ਹੈ, ਹਾਲ ਹੀ ‘ਚ ਗਰਜੰਤ ਸਿੰਘ ਅਭਿਆਸ ਮੈਚ ਦੌਰਾਨ ਨੱਕ ‘ਚ ਫ੍ਰੈਕਚਰ ਤੋਂ ਬਾਅਦ ਸਵਦੇਸ਼ ਪਰਤ ਆਏ ਹਨ, ਹਾਲਾਂਕਿ ਟੀਮ ਇਸ ਦੇ ਬਾਵਜ਼ੂਦ ਚੰਗੇ ਪ੍ਰਦਰਸ਼ਨ ਸਬੰਧੀ ਭਰੋਸਾ ਦਿਖਾ ਰਹੀ ਹੈ ਭਾਰਤੀ ਕਪਤਾਨ ਮਨਪ੍ਰੀਤ ਸਿੰਘ ਨੇ ਜਪਾਨ ਤੋਂ ਮੈਚ ਤੋਂ ਪਹਿਲਾਂ ਕਿਹਾ ਕਿ ਜਪਾਨ, ਕੋਰੀਆ ਅਤੇ ਮੇਜਬਾਨ ਮਲੇਸ਼ੀਆ ਮਜ਼ਬੂਤ ਟੀਮਾਂ ਹਨ ਇਹ ਟੀਮਾਂ ਆਪਣੀ ਪੂਰੀ ਤਾਕਤ ਨਾਲ ਟੂਰਨਾਮੈਂਟ ਦਾ ਹਿੱਸਾ ਬਣ ਰਹੀਆਂ ਹਨ ਤੇ ਉਨ੍ਹਾਂ ਦੀ ਚੁਣੌਤੀ ਵੀ ਸਖਤ ਹੋਵੇਗੀ ਕਪਤਾਨ ਨੇ ਕਿਹਾ ਕਿ ਨੌਜਵਾਨਾਂ ਦਾ ਆਪਣੇ ਖੇਡ ਦਾ ਪੱਧਰ ਜ਼ਿਆਦਾ ਉਠਾਉਣਾ ਹੋਵੇਗਾ ਤੇ ਟੀਮ ‘ਚ ਨਵੇਂ ਚਿਹਰਿਆਂ ਦੀ ਮੌਜ਼ੂਦਗੀ ਨਾਲ ਸਾਨੂੰ ਫਾਇਦਾ ਹੋਵੇਗਾ ਕਿਉਂਕਿ ਵਿਰੋਧੀਆਂ ਨੂੰ ਇਨ੍ਹਾਂ ਖੇਡ ਬਾਰੇ ਜ਼ਿਆਦਾ ਪਤਾ ਨਹੀਂ ਹੋਵੇਗਾ ਪਰ ਗੁਰਜੰਤ ਦਾ ਬਾਹਰ ਹੋਣਾ ਸਾਡੇ ਲਈ ਝਟਕਾ ਹੈ ਉਨ੍ਹਾਂ ਦੀ ਜਗ੍ਹਾਂ ਗੁਰਸਾਹਿਬਜੀਤ ਸਿੰਘ ਟੀਮ ਦਾ ਹਿੱਸਾ ਬਣਨਗੇ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।