ਇਥੋਪੀਆ ‘ਚ ਹੋਏ ਹਾਦਸੇ ਤੋਂ ਬਾਅਦ ਲਗਾਈ ਗਈ ਰੋਕ
ਨਵੀਂ ਦਿੱਲੀ, ਏਜੰਸੀ। ਇਥੋਪੀਆ ‘ਚ ਐਤਵਾਰ ਨੂੰ ਹੋਏ ਜਹਾਜ਼ ਹਾਦਸੇ ਤੋਂ ਬਾਅਦ ਭਾਰਤ ਸਮੇਤ ਲਗਭਗ 50 ਦੇਸ਼ਾਂ ਨੇ ਬੋਇੰਗ 737 ਮੈਕਸ ਜਹਾਜਾਂ ‘ਤੇ ਰੋਕ ਲਾਉਣ ਦਾ ਫੈਸਲਾ ਕੀਤਾ ਹੈ। ਭਾਰਤ, ਆਸਟਰੇਲੀਆ, ਦੁਬਈ, ਨਾਰਵੇ, ਪੋਲੈਂਡ, ਜਰਮਨੀ, ਚੀਨ, ਬ੍ਰਾਜੀਲ, ਵੀਅਤਨਾਮ, ਅਰਜਨਟੀਨਾ ਸਮੇਤ ਕਈ ਦੇਸ਼ਾਂ ਨੇ ਇਥੋਪੀਆ ‘ਚ ਹੋਏ ਹਾਦਸੇ ਤੋਂ ਬਾਅਦ ਬੋਇੰਗ 737 ਮੈਕਸ ਜਹਾਜ਼ਾਂ ‘ਤੇ ਰੋਕ ਲਗਾ ਦਿੱਤੀ ਹੈ। ਆਸਟਰੇਲੀਆ ਦੀ ਜਹਾਜ਼ ਕੰਪਨੀ ਵਰਜਿਨ ਆਸਟਰੇਲੀਆ ਨੇ ਬੁੱਧਵਾਰ ਨੂੰ ਜਨਤਾ ਨੂੰ ਭਰੋਸਾ ਦਿੰਦੇ ਹੋਏ ਕਿਹਾ ਕਿ ਜਦੋਂ ਤੱਕ ਬੋਇੰਗ 737 ਮੈਕਸ ਜਹਾਜ਼ ਦੀ ਸੁਰੱਖਿਆ ਨੂੰ ਲੈ ਕੇ ਸੰਤੁਸ਼ਟੀ ਨਹੀਂ ਹੋਵੇਗੀ ਉਦੋਂ ਤੱਕ ਕੋਈ ਵੀ ਨਵਾਂ ਬੋਇੰਗ ਜਹਾਜ਼ ਬੇੜੇ ‘ਚ ਸ਼ਾਮਲ ਨਹੀਂ ਹੋਵੇਗਾ। ਵਰਜਿਨ ਆਸਟਰੇਲੀਆ ਦੇ ਕੋਲ ਵਰਤਮਾਨ ‘ਚ ਹਾਲਾਂਕਿ ਇੱਕ ਵੀ ਬੋਇੰਗ 737 ਮੈਕਸ 8 ਜਹਾਜ਼ ਨਹੀਂ ਹੈ ਪਰ ਉਹਨਾ ਨੇ ਅਮਰੀਕੀ ਵਿਨਿਰਮਾਤਾ ਸੰਸਥਾ ਤੋਂ 30 ਅਜਿਹੇ ਜਹਾਜਾਂ ਦਾ ਆਰਡਰ ਦੇ ਰੱਖਿਆ ਹੈ ਜੋ ਨਵੰਬਰ ‘ਚ ਸੌਂਪੇ ਜਾਣੇ ਹਨ।
ਇਸ ਤੋਂ ਇਲਾਵਾ ਪੋਲੈਂਡ ਸ਼ਹਿਰੀ ਹਵਾਬਾਜੀ ਦਫ਼ਤਰ ਨੇ ਵੀ ਮੰਗਲਵਾਰ ਨੂੰ ਬੋਇੰਗ 737 ਮੈਕਸ 8 ਦੇ ਸੰਚਾਲਨ ‘ਤੇ ਰੋਕ ਲਗਾ ਦਿੱਤੀ ਹੈ। ਪੋਲੈਂਡ ਦੇ ਰਾਸ਼ਟਰੀ ਵਾਹਕ ਦੇ ਬੁਲਾਰੇ ਨੇ ਕੱਲ੍ਹ ਇਸ ਹਵਾਈ ਜਹਾਜ਼ ਦੁਆਰਾ ਸੰਚਾਲਿਤ ਸਾਰੀਆਂ ਉਡਾਨਾਂ ਨੂੰ ਰੱਦ ਕਰ ਦਿੱਤਾ ਹੈ ਅਤੇ ਬੋਇੰਗ 737 ਮੈਕਸ ਦੇ ਉਪਯੋਗ ਕੀਤੇ ਜਾਣ ਵਾਲੇ ਮਾਰਗਾਂ ‘ਤੇ ਫਿਲਹਾਲ ਹੋਰ ਹਵਾਈ ਜਹਾਜ਼ਾਂ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ। ਇਥੋਪੀਆ ਜਹਾਜ਼ ਹਾਦਸੇ ‘ਚ ਪੋਲੈਂਡ ਦੇ ਦੋ ਨਾਗਰਿਕਾਂ ਦੀ ਵੀ ਮੌਤ ਹੋ ਗਈ ਸੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।