ਬਰੇਟਾ,ਕ੍ਰਿਸ਼ਨ ਭੋਲਾ
ਇੱਥੋਂ ਨੇੜਲੇ ਪਿੰਡ ਕੁਲਰੀਆਂ ਵਿਖੇ ਇੱਕ ਨੌਜਵਾਨ ਵਿਅਕਤੀ ਦਾ ਕਤਲ ਹੋਣ ਦਾ ਸਮਾਚਾਰ ਹੈ।ਬਰੇਟਾ ਥਾਣਾ ਮੁਖੀ ਸ਼ਿਵ ਚੰਦ ਦੇ ਦੱਸਣ ਮੁਤਾਬਿਕ ਮ੍ਰਿਤਕ ਜਗਤਾਰ ਸਿੰਘ (25) ਦੇ ਪਿਤਾ ਕੀੜੂ ਸਿੰਘ ਪੁੱਤਰ ਗੁਰਦੇਵ ਸਿੰਘ ਕਿ ਪਿੰਡ ਕੁਲਰੀਆਂ ਦਾ ਨੰਬਰਦਾਰ ਵੀ ਹੈ ਦੇ ਬਿਆਨਾਂ ‘ਤੇ ਮਹਿੰਦਰ ਸਿੰਘ ਪੁੱਤਰ ਸੱਤਪਾਲ ਸਿੰਘ ਵਾਸੀ ਕੁਲਰੀਆਂ ਖਿਲਾਫ ਮੁਕੱਦਮਾ ਦਰਜ ਕਰ ਲਿਆ ਹੈ । ਥਾਣਾ ਮੁਖੀ ਨੇ ਦੱਸਿਆ ਕਿ ਜਗਤਾਰ ਸਿੰਘ ਬਰੇਟਾ ਮੰਡੀ ਵਿਖੇ ਕਾਰ ਮਕੈਨਿਕ ਦਾ ਕੰਮ ਕਰਦਾ ਸੀ ਅਤੇ ਹਰ ਰੋਜ ਉਹ ਵਰਕਸ਼ਾਪ ਤੋਂ ਸ਼ਾਮ ਸਮੇਂ ਘਰ ਪਰਤਦਾ ਸੀ ਇਸੇ ਤਰ੍ਹਾਂ ਬੀਤੀ ਸ਼ਾਮ ਵੀ ਆਪਣੇ ਕੰਮ ਤੋਂ ਘਰ ਵਾਪਸ ਆਇਆ ਅਤੇ ਘਰ ਰੋਟੀ ਖਾਣ ਤੋਂ ਬਾਅਦ ਘਰ ਉੱਪਰ ਬਣੇ ਚੁਬਾਰੇ ਵਿੱਚ ਚਲਾ ਗਿਆ ਉਨ੍ਹਾਂ ਦੱਸਿਆ ਕਿ ਉਹ ਦਸ ਵਜੇ ਦੇ ਕਰੀਬ ਇਹ ਕਹਿ ਕੇ ਘਰੋਂ ਚਲਾ ਗਿਆ ਕਿ ਉਸਨੂੰ ਕੋਈ ਜਰੂਰੀ ਕੰਮ ਹੈ ਪ੍ਰੰਤੂ ਜਦੋਂ ਉਹ ਵਾਪਸ ਨਾ ਆਇਆ ਤਾਂ ਪਰਿਵਾਰ ਦੀ ਚਿੰਤਾ ਵਧਣ ਲੱਗੀ ਉਨ੍ਹਾਂ ਦੱਸਿਆ ਕਿ ਉਸਦੇ ਘਰ ਨਾ ਆਉਣ ਬਾਰੇ ਉਨ੍ਹਾਂ ਸਮੇਤ ਉਸਦੇ ਚਾਚੇ ਦੇ ਲੜਕੇ ਸੁਖਦੇਵ ਸਿੰਘ ਨੇ ਪਿੰਡ ਵਿੱਚ ਉਸਦੀ ਭਾਲ ਸ਼ੁਰੂ ਕੀਤੀ ਤਾਂ ਜਗਤ ਸਿੰਘ ਦੇ ਘਰ ਦੇ ਨਜਦੀਕ ਦੇਖਿਆ ਕਿ ਉਸ ਸਮੇ ਥੱਲੇ ਡਿੱਗੇ ਪਏ ਵਿਅਕਤੀ ਦੇ ਸਿਰ ਵਿੱਚ ਇੱਕ ਨੌਜਵਾਨ ਵਿਅਕਤੀ ਇੱਟ ਨਾਲ ਵਾਰ ਕਰ ਰਿਹਾ ਸੀ ਅਤੇ ਉਸ ਵਿਅਕਤੀ ਕੋਲ ਇੱਕ ਡੰਡਾ ਵੀ ਸੀ।ਜਦੋਂ ਉਨ੍ਹਾਂ ਡਿੱਗੇ ਪਏ ਵਿਅਕਤੀ ਪਾਸ ਜਾ ਕੇ ਦੇਖਿਆ ਉਹ ਜਗਤਾਰ ਸਿੰਘ ਦਾ ਕਤਲ ਮਹਿੰਦਰ ਸਿੰਘ ਪੁੱਤਰ ਸੱਤਪਾਲ ਸਿੰਘ ਨੇ ਹੀ ਕੀਤਾ ਹੈ। ਉਨ੍ਹਾਂ ਦੱਸਿਆ ਕਿ ਜਦੋਂ ਘਟਨਾ ਸਥਾਨ ‘ਤੇ ਹੀ ਉਨ੍ਹਾਂ ਨੇ ਜਗਤਾਰ ਸਿੰਘ ਨੂੰ ਹਿਲਾਕੇ ਦੇਖਿਆ ਤਾਂ ਉਸਦੀ ਮੌਤ ਹੋ ਚੁੱਕੀ ਸੀ। ਸਥਾਨਕ ਪੁਲਿਸ ਵੱਲੋਂ ਮ੍ਰਿਤਕ ਦੇ ਪਿਤਾ ਦੇ ਬਿਆਨਾਂ ਦੇ ਅਧਾਰ ‘ਤੇ ਮਹਿੰਦਰ ਸਿੰਘ ਪੁੱਤਰ ਸੱਤਪਾਲ ਸਿੰਘ ਖਿਲਾਫ ਧਾਰਾ 302 ਤਹਿਤ ਮੁਕੱਦਮਾ ਨੰਬਰ 18 ਦਰਜ ਕਰਕੇ ਮੁਲਜ਼ਮ ਦੀ ਭਾਲ ਸ਼ੁਰੂ ਕਰ ਦਿੱਤੀ ਹੈ।ਮ੍ਰਿਤਕ ਦੀ ਲਾਸ਼ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਲਈ ਬੁਢਲਾਡਾ ਵਿਖੇ ਭੇਜ ਦਿੱਤੀ ਹੈ ।ਥਾਣਾ ਮੁਖੀ ਸ਼ਿਵ ਚੰਦ ਨੇ ਦੱਸਿਆ ਕਿ ਕਾਤਲ ਨੂੰ ਜਲਦੀ ਗ੍ਰਿਫਤਾਰ ਕਰ ਲਿਆ ਜਾਵੇਗਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।