ਸਿੱਖਿਆ ਸਕੱਤਰ ਦਾ ਘਰ ਘੇਰਨ ‘ਤੇ ਕਾਂਗਰਸ ਭਜਾਓ ਰੈਲੀ ਦਾ ਐਲਾਨ
ਬਠਿੰਡਾ,(ਅਸ਼ੋਕ ਵਰਮਾ) | ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਪ੍ਰੋਜੈਕਟ ਦਾ ਵਿਰੋਧ ਕਰਨ ਵਾਲੇ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਨੇ ਤਬਾਦਲੇ ਕਰਕੇ ਬਾਰਡਰ ਦੇ ਸਕੂਲਾਂ ‘ਚ ਭੇਜ ਦਿੱਤਾ ਹੈ ਦੂਜੇ ਪਾਸੇ ਅਧਿਆਪਕ ਸੰਘਰਸ਼ ਕਮੇਟੀ ਨੇ ਇਸ ਨੀਤੀ ਦੇ ਵਿਰੋਧ ‘ਚ ਸਿੱਖਿਆ ਸਕੱਤਰ ਦੀ ਰਿਹਾਇਸ਼ ਘੇਰਨ ਤੇ ਕਾਂਗਰਸ ਭਜਾਓ ਰੈਲੀ ਦਾ ਸੱਦਾ ਦੇ ਦਿੱਤਾ ਹੈ, ਜਿਸ ਨਾਲ ਸਰਕਾਰ ਤੇ ਅਧਿਆਪਕਾਂ ‘ਚ ਸਿੱਧਾ ਟਕਰਾਅ ਪੈਦਾ ਹੋ ਗਿਆ ਹੈ
ਤਬਾਦਲਿਆਂ ਸਬੰਧੀ ਜਾਰੀ ਹੁਕਮਾਂ ‘ਚ ਆਖਿਆ ਗਿਆ ਹੈ ਕਿ ਇਨ੍ਹਾਂ ਅਧਿਆਪਕਾਂ ਨੇ 22 ਤੇ 23 ਫਰਵਰੀ ਨੂੰ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਦਾ ਮੁਲਾਂਕਣ ਕਰਨ ਗਈਆਂ ਸਿੱਖਿਆ ਵਿਭਾਗ ਦੀਆਂ ਟੀਮਾਂ ਨੂੰ ਰੋਕਿਆ ਤੇ ਪਿੰਡ ਦੇ ਲੋਕਾਂ ਨੂੰ ਭੜਕਾ ਕੇ ਸਰਕਾਰੀ ਕੰਮ ‘ਚ ਵਿਘਨ ਪਾਇਆ ਹੈ। ਡੀਪੀਆਈ ਐਲੀਮੈਂਟਰੀ ਪੰਜਾਬ ਵੱਲੋਂ ਇਸ ਸਬੰਧੀ ਬਕਾਇਦਾ ਪੱਤਰ ਨੰਬਰ 11/5-19 ਅਮਲਾ 2(4) ਮਿਤੀ 23 ਫਰਵਰੀ 2019 ਨੂੰ ਹੁਕਮ ਜਾਰੀ ਕੀਤੇ ਗਏ ਹਨ ‘ਪੜ੍ਹੋ ਪੰਜਾਬ’ ਦੇ ਮੁਲਾਂਕਣ ਦੇ ਬਾਈਕਾਟ ‘ਚ ਨਿੱਤਰੇ ਜ਼ਿਲ੍ਹਾ ਬਠਿੰਡਾ ਦੇ ਤਿੰਨ ਅਧਿਆਪਕਾਂ ਦਾ ਤਬਾਦਲਾ ਅੱਜ ਗੜ੍ਹਸ਼ੰਕਰ ਇਲਾਕੇ ਵਿੱਚ ਕੀਤਾ ਗਿਆ ਹੈ
ਵੇਰਵਿਆਂ ਅਨੁਸਾਰ ਸਿੱਖਿਆ ਵਿਭਾਗ ਨੇ ਸਰਕਾਰੀ ਮਿਡਲ ਪ੍ਰਾਇਮਰੀ ਨਥਾਣਾ (ਬਠਿੰਡਾ) ਦੇ ਅਧਿਆਪਕ ਅਤੇ ਅਧਿਆਪਕ ਸੰਘਰਸ਼ ਕਮੇਟੀ ਦੇ ਮੈਂਬਰ ਤੇ ਈਟੀਟੀ ਟੀਚਰਜ਼ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਜਗਸੀਰ ਸਿੰਘ ਸਹੋਤਾ ਨੂੰ ਹੁਸ਼ਿਆਰਪੁਰ ਜ਼ਿਲ੍ਹੇ ਦੇ ਗੜ੍ਹਸ਼ੰਕਰ ਬਲਾਕ-1 ਦੇ ਸਰਕਾਰੀ ਪ੍ਰਾਇਮਰੀ ਸਕੂਲ ਬਿੰਜੋ ‘ਚ ਬਦਲ ਦਿੱਤਾ ਹੈ ਇਸੇ ਤਰ੍ਹਾਂ ਹੀ ਡੀਟੀਐੱਫ ਦੇ ਆਗੂ ਤੇ ਸਰਕਾਰੀ ਪ੍ਰਾਇਮਰੀ ਸਕੂਲ ਜੰਡਵਾਲਾ ‘ਚ ਤਾਇਨਾਤ ਰੇਸ਼ਮ ਸਿੰਘ ਨੂੰ ਸਰਕਾਰੀ ਪ੍ਰਾਇਮਰੀ ਸਕੂਲ ਪੋਸੀ ‘ਚ ਤਬਦੀਲ ਕੀਤਾ ਗਿਆ ਹੈ। ਸਰਕਾਰੀ ਪ੍ਰਾਇਮਰੀ ਸਕੂਲ ਪਰਸ ਰਾਮ ਨਗਰ ਬਠਿੰਡਾ ਦੇ ਅਧਿਆਪਕ ਆਗੂ ਰਾਜਵੀਰ ਸਿੰਘ ਮਾਨ ਨੂੰ ਵੀ ਬਲਾਕ ਗੜ੍ਹਸ਼ੰਕਰ ਦੇ ਸਰਕਾਰੀ ਪ੍ਰਾਇਮਰੀ ਸਕੂਲ ਸੈਲਾਖੁਰਦ ‘ਚ ਬਦਲਿਆ ਗਿਆ ਹੈ ਇਸ ਤੋਂ ਬਿਨਾਂ ਜ਼ਿਲ੍ਹਾ ਮਾਨਸਾ ਦੇ ਅਧਿਆਪਕ ਆਗੂ ਹਰਜਿੰਦਰ ਸਿੰਘ ਦੀ ਬਦਲੀ ਸਰਕਾਰੀ ਪ੍ਰਾਇਮਰੀ ਸਕੂਲ ਰੱਲਾ ਤੋਂ ਸਰਕਾਰੀ ਪ੍ਰਾਇਮਰੀ ਸਕੂਲ ਸਿੰਬਲੀ ਜ਼ਿਲ੍ਹਾ ਹੁਸ਼ਿਆਰਪੁਰ ਦੀ ਕਰ ਦਿੱਤੀ ਹੈ
ਦੱਸਣਯੋਗ ਹੈ ਕਿ ਬਠਿੰਡਾ ਜ਼ਿਲ੍ਹੇ ਦੇ ਪਿੰਡ ਯਾਤਰੀ ‘ਚ 22 ਫਰਵਰੀ ਨੂੰ ਪਿੰਡ ਵਾਸੀਆਂ ਤੇ ਅਧਿਆਪਕਾਂ ਨੇ ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਨੂੰ ਲਗਾਤਾਰ 7 ਘੰਟੇ ਬੰਦੀ ਬਣਾਈ ਰੱਖਿਆ ਸੀ ਇਵੇਂ ਹੀ ਜ਼ਿਲ੍ਹੇ ਦੇ ਦਰਜਨਾਂ ਸਕੂਲਾਂ ‘ਚ ਪੜ੍ਹੋ ਪੰਜਾਬ ਦੇ ਮੁਲਾਂਕਣ ਨੂੰ ਲੈਕੇ ਸਟਾਫ ਤੇ ਵਿਰੋਧ ਕਰ ਰਹੀਆਂ ਧਿਰਾਂ ਵਿਚਕਾਰ ਟਕਰਾਅ ਦੀ ਸਥਿਤੀ ਬਣੀ ਰਹੀ ਸੀ ਇਵੇਂ ਹੀ 23 ਫਰਵਰੀ ਨੂੰ ਵੀ ਸਰਕਾਰੀ ਪ੍ਰਾਇਮਰੀ ਸਕੂਲਾਂ ‘ਚ ਮੁਲਾਂਕਣ ਕਰਨ ਗਈਆਂ ਟੀਮਾਂ ਨੂੰ ਵਿਰੋਧ ਕਾਰਨ ਖਾਲੀ ਹੱਥ ਪਰਤਣਾ ਪਿਆ ਸੀ ਅਧਿਆਪਕ ਆਗੂ ਜਗਸੀਰ ਸਿੰਘ ਸਹੋਤਾ ਨੇ ਕਿਹਾ ਕਿ ਸਰਕਾਰ ਦੀ ਇਸ ਤਬਾਦਲਾ ਨੀਤੀ ਨੇ ਮੋਰਚੇ ਨੂੰ ਹੋਰ ਭਖਾ ਦਿੱਤਾ ਹੈ ਤੇ ਇਹ ਨੀਤੀ ਸਰਕਾਰ ਦੇ ਵਿਰੁੱਧ ਭੁਗਤੇਗੀ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ