ਸਾਡੇ ਨਾਲ ਸ਼ਾਮਲ

Follow us

25.4 C
Chandigarh
Wednesday, February 25, 2026
More
    Home Breaking News ਐਸਬੀਆਈ ਬੈਂਕ ਕ...

    ਐਸਬੀਆਈ ਬੈਂਕ ਕਰੇਗਾ ਸ਼ਹੀਦਾਂ ਦੇ ਲੋਨ ਮੁਆਫ਼

    SBI, Waived, Martyrs

    ਸ਼ਹੀਦਾਂ ਦੇ ਪਰਿਵਾਰਾਂ ਨੂੰ ਜਲਦ ਮਿਲੇਗੀ ਬੀਮਾ ਰਾਸ਼ੀ

    ਨਵੀਂ ਦਿੱਲੀ। ਬੀਤੀ 14 ਫਰਵਰੀ ਨੂੰ ਜੰਮੂ-ਕਸ਼ਮੀਰ ਦੇ ਪੁਲਵਾਮਾ ‘ਚ ਅੱਤਵਾਦੀ ਹਮਲੇ ‘ਚ ਸੀ.ਆਰ.ਪੀ.ਆਫ. ਦੇ 40 ਜਵਾਨ ਸ਼ਹੀਦ ਹੋ ਗਏ। ਜਿਸ ਤੋਂ ਬਾਅਦ ਪਾਕਿਸਤਾਨ ਨੂੰ ਲੈ ਕੇ ਪੂਰੇ ਦੇਸ਼ ਵਿਚ ਗੁੱਸਾ ਹੈ। ਇਸ ਗੁੱਸੇ ਦੇ ਨਾਲ ਦੇਸ਼ ਦੇ ਲੋਕਾਂ ਦੇ ਦਿਲਾਂ ਵਿਚ ਸ਼ਹੀਦ ਹੋਏ ਜਵਾਨਾਂ ਦੇ ਪਰਿਵਾਰਾਂ ਲਈ ਵੀ ਸੋਗ ਹੈ।

    ਉਨ੍ਹਾਂ ਪਰਿਵਾਰਾਂ ਦੀ ਸਹਾਇਤਾ ਲਈ ਜਿਥੇ ਕਈ ਮਸ਼ਹੂਰ ਹਸਤੀਆਂ ਆਰਥਿਕ ਸਹਾਇਤਾ ਦੇ ਰਹੀਆਂ ਹਨ। ਰਿਅਲ ਅਸਟੇਟ ਕੰਪਨੀ ਕ੍ਰੇਡਾਈ ਹਰੇਕ ਪਰਿਵਾਰ ਨੂੰ ਇਕ ਫਲੈਟ ਦੇਵੇਗੀ। ਇਸ ਦੇ ਨਾਲ ਹੀ ਦੇਸ਼ ਦਾ ਸਭ ਤੋਂ ਵੱਡਾ ਬੈਂਕ ਵੀ ਦੇਸ਼ ਦੇ ਸ਼ਹੀਦ ਜਵਾਨ ਪਰਿਵਾਰਾਂ ਦੇ ਦੁੱਖ ਦੀ ਘੜੀ ‘ਚ ਉਨ੍ਹਾਂ ਦੀ ਸਹਾਇਤਾ ਲਈ ਅੱਗੇ ਆਇਆ ਹੈ।

    ਜਾਣਕਾਰੀ ਅਨੁਸਾਰ ਉਹ ਸ਼ਹੀਦ ਜਵਾਨਾਂ ਦੇ ਬੈਂਕ ਲੋਨ ਮੁਆਫ ਕਰੇਗਾ ਅਤੇ ਇਸ ਦੇ ਨਾਲ ਹੀ ਪਰਿਵਾਰ ਵਾਲਿਆਂ ਨੂੰ ਬੀਮੇ ਦੀ ਰਾਸ਼ੀ ਵੀ ਦੇਵੇਗਾ। ਬੈਂਕ ਨੇ ਆਪਣੇ ਸਟੇਟਮੈਂਟ ਵਿਚ ਕਿਹਾ ਹੈ ਕਿ ਜਵਾਨਾਂ ਲਈ ਡਿਫੈਂਸ ਸੈਲਰੀ ਪੈਕੇਜ ਦੇ ਤਹਿਤ 30 ਲੱਖ ਰੁਪਏ ਦਾ ਬੀਮਾ ਹੁੰਦਾ ਹੈ ਜਿਸਦੀ ਰਾਸ਼ੀ ਬੈਂਕ ਜਲਦੀ ਹੀ ਰੀਲੀਜ਼ ਕਰੇਗਾ। ਬੈਂਕ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ ਹੈ।

    Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

    LEAVE A REPLY

    Please enter your comment!
    Please enter your name here