ਪਟਿਆਲਾ ( ਖੁਸ਼ਵੀਰ ਤੂਰ) : ਪਿਛਲੇ ਕੁਝ ਦਿਨਾਂ ਤੋਂ ਰਾਜਿੰਦਰਾ ਕਾਲਜ ਦੀ ਛੱਤ ਤੇ ਨਰਸਾਂ ਰੈਗੂਲਰ ਹੋਣ ਦੀ ਮੰਗ ਲੈ ਕੇ ਚੜੀਆਂ ਹੋਈਆਂ ਹਨ। ਨਰਸਾਂ ਨੇ ਕਾਲਜ ਦੇ ਸਾਹਮਣੇ ਵਾਲੀ ਰੋਡ ਪਟਿਆਲਾ ਚੰਡੀਗੜ੍ਹ ਮੁੱਖ ਮਾਰਗ ਤੇ ਵੀ ਧਰਨਾ ਲਾਇਆ ਹੋਇਆ ਸੀ। ਅੱਜ ਡੀਸੀ ਖੁਦ ਕਾਲਜ ਦੀ ਛੱਤ ਤੇ ਨਰਸਾਂ ਨੂੰ ਮਿਲਣ ਗਏ ਸਨ।
ਡੀਸੀ ਦੇ ਜਾਣ ਤੇ ਨਰਸਾਂ ਨੇ ਕਿਹਾ ਕਿ ਜੇਕਰ ਸਾਨੂੰ ਰੈਗੂਲਰ ਕਰਨ ਦਾ ਨੋਟੀਫਿਕੇਸ਼ਨ ਜਾਰੀ ਨਹੀਂ ਹੁੰਦਾ ਤਾਂ ਉਹ ਛੱਤ ਤੋਂ ਛਾਲ ਮਾਰ ਦੇਣਗੀਆਂ। ਡੀਸੀ ਨੇ ਨਰਸਾਂ ਨੂੰ ਵਿਸ਼ਵਾਸ ਦਿਲਾਇਆ ਹੈ। ਫਿਲਹਾਲ ਨਰਸਾਂ ਨੇ ਪਟਿਆਲਾ ਮੁੱਖ ਮਾਰਗ ਤੇ ਲਾਏ ਧਰਨੇ ਨੂੰ ਚੱਕ ਦਿੱਤਾ ਹੈ ਪਰ ਉਹ ਹਾਲੇ ਵੀ ਕਾਲਜ ਦੀ ਛੱਤ ਤੇ ਚੜੀਆਂ ਹੋਈਆਂ ਹਨ। ਡੀਸੀ ਨੂੰ ਨਰਸਾਂ ਦੀ ਪ੍ਰਧਾਨ ਨੇ ਕਿਹਾ ਕਿ ਜੇਕਰ ਸਾਡੀ ਮੰਗਾਂ ਪੂਰੀਆਂ ਨਾ ਹੋਈਆਂ ਤਾਂ ਉਹ ਛੱਤ ਤੋਂ ਛਾਲ ਮਾਰ ਦੇਣਗੀਆਂ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।