ਪੰਜਾਬ ਬਜਟ ਸੈਸ਼ਨ: ਪੰਜਾਬ ਦੇ ਕਈ ਸ਼ਹਿਰਾਂ ‘ਚ ਹੋਵੇਗਾ ਨਵੇਂ ਸਟੇਡੀਅਮਾਂ ਦਾ ਨਿਰਮਾਣ

Punjab Budget,, Stadiums, Constructed, Cities, Punjab

ਚੰਡੀਗੜ੍ਹ : ਅਕਾਲੀ ਆਗੂ ਬਿਕਰਮ ਮਜੀਠੀਆ ਅਤੇ ਕੈਬਨਿਟ ਮੰਤਰੀ ਨਵਜੋਤ ਸਿੰਘ ਵਿਚਕਾਰ ਤਿੱਖੀ ਬਹਿਸ ਕਾਰਨ ਮੁਲਤਵੀ ਕੀਤੀ ਵਿਧਾਨ ਸਭਾ ਦੀ ਕਾਰਵਾਈ ਫਿਰ ਤੋਂ ਸ਼ੁਰੂ ਹੋ ਗਈ ਹੈ। ਵਿਧਾਨ ਸਭਾ ‘ਚ ਮਨਪ੍ਰੀਤ ਬਾਦਲ ਵੱਲੋਂ ਬਜਟ ਪੇਸ਼ ਕੀਤਾ ਜਾ ਰਿਹਾ ਹੈ। ਵਿੱਤ ਮੰਤਰੀ ਨੇ ਬਜਟ ਪੇਸ਼ ਕਰਦੇ ਹੋਏ ਕਿਹਾ ਕਿ ਸ਼ਹਿਰੀ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਦੀ ਕੋਸ਼ਿਸ਼ ਕੀਤੀ ਜਾਵੇਗੀ ਇਸ ਲਈ ਮੇਰਾ ਕੰਮ, ਮੇਰਾ ਮਾਣ ਸਕੀਮ ਹੁਣ ਸ਼ਹਿਰੀਆਂ ਲਈ ਸ਼ੁਰੂ ਹੋਵੇਗੀ। ਬਜਟ ‘ਚ ਵਿੱਤ ਮੰਤਰੀ ਨੇ ਐਲਾਨ ਕੀਤਾ ਖੇਡਾ ਨੂੰ ਵਧਾਉਣ ਲਈ ਲੁਧਿਆਣਾ, ਰਾਜਪੁਰਾ, ਅਮਰਗੜ੍ਹ, ਧੂਰੀ, ਨਵਾਂ ਸ਼ਹਿਰ, ਖਡੂਰ ਸਾਹਿਬ ਅਤੇ ਪਠਾਨਕੋਟ ਵਿਖੇ ਨਵੇਂ ਸਟੇਡੀਅਮ ਖੁਲਣਗੇ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

 

LEAVE A REPLY

Please enter your comment!
Please enter your name here