ਸਰਸਾ (ਸੱਚ ਕਹੂੰ ਨਿਊਜ਼) | ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਜੋ ਸਤਿਸੰਗ ‘ਚ ਚੱਲ ਕੇ ਆਉਂਦੇ ਹਨ, ਸੁਣ ਕੇ ਅਮਲ ਕਮਾਉਂਦੇ ਹਨ ਤੇ ਵਿਸ਼ਵਾਸ ਲਿਆਉਂਦੇ ਹਨ ਤਾਂ ਉਨ੍ਹਾਂ ਨੂੰ ਅੰਦਰੋਂ-ਬਾਹਰੋਂ ਕਿਸੇ ਵੀ ਚੀਜ਼ ਦੀ ਕੋਈ ਕਮੀ ਨਹੀਂ ਰਹਿੰਦੀ ਸੱਚੇ ਦਾਤਾ ਰਹਿਬਰ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ, ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਇਹ ਪਾਕ-ਪਵਿੱਤਰ ਬਚਨ ਹਨ ਕਿ ਜੇਕਰ ਸੱਚਾ ਸੌਦਾ ਦਾ ਮੁਰੀਦ ਬਚਨਾਂ ‘ਤੇ ਪੱਕਾ ਰਹੇ, ਸੇਵਾ-ਸਿਮਰਨ ਕਰਦਾ ਰਹੇ ਤਾਂ ਉਸ ਨੂੰ ਨਾ ਅੰਦਰ ਕਮੀ ਰਹੇ ਤੇ ਨਾ ਬਾਹਰ ਕਮੀ ਰਹੇ ਅੱਜ ਤੱਕ ਕਰੋੜਾਂ ਲੋਕਾਂ ਨੂੰ ਦੇਖਿਆ ਹੈ ਉਨ੍ਹਾਂ ਨੂੰ ਕੋਈ ਕਮੀ ਨਹੀਂ ਹੈ
ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਅਜਿਹੇ ਲੋਕ ਵੀ ਹੁੰਦੇ ਹਨ ਜੋ ਸਾਰਾ ਸੁਣ ਕੇ ਵੀ ਖਾਲੀ ਰਹਿ ਜਾਂਦੇ ਹਨ, ਕਿਉਂਕਿ ਜਿਸ ਦਾ ਘੜਾ ਹੀ ਉਲਟਾ ਹੋ ਜਾਵੇ ਉਸ ‘ਤੇ ਬਚਨਾਂ ਦਾ ਅਸਰ ਨਹੀਂ ਹੁੰਦਾ ਇਹ ਵੱਖਰੀ ਗੱਲ ਹੈ ਕਿ ਮਾਲਕ ਉਸ ਦਾ ਨਿਗਾਹਬਾਨ ਜ਼ਰੂਰ ਬਣਿਆ ਰਹਿੰਦਾ ਹੈ ਜੇਕਰ ਸਤਿਗੁਰੂ ਪੂਰਾ ਹੈ ਤਾਂ ਮੁਰੀਦ ਚਾਹੇ ਕਿਹੋ ਜਿਹਾ ਵੀ ਹੋਵੇ ਸਤਿਗੁਰੂ ਉਸ ਦੀ ਸੰਭਾਲ ਜ਼ਰੂਰ ਕਰਦਾ ਹੈ, ਪਰ ਮੁਰੀਦ ਅਮਲ ਨਹੀਂ ਕਰਦਾ, ਆਪਣੇ ਹੰਕਾਰ, ਖੁਦੀ ‘ਚ , ਆਪਣੇ ਮਨ ਹੇਠਾਂ ਦਬਿਆ ਰਹਿੰਦਾ ਹੈ ਤਾਂ ਉਹ ਇਸ ਜਹਾਨ ‘ਚ ਖੁਸ਼ੀਆਂ ਹਾਸਲ ਨਹੀਂ ਕਰ ਸਕਦਾ ਆਦਮੀ ਵਾਰ-ਵਾਰ ਗ਼ਲਤੀ ਕਰਦਾ ਹੈ, ਮਨ ਵਾਰ-ਵਾਰ ਉਕਸਾਉਂਦਾ ਹੈ, ਮਾਫ਼ੀਆਂ ਮੰਗਦਾ ਹੈ ਤੇ ਮੁੜ ਗ਼ਲਤੀਆਂ ਕਰਦਾ ਹੈ, ਜਿੰਨੀਆਂ ਗ਼ਲਤੀਆਂ ਕਰਦਾ ਹੈ ਓਨੇ ਹੀ ਪੈਬੰਦ ਲੱਗਦੇ ਜਾਂਦੇ ਹਨ ਲਗਾਤਾਰ ਸਿਮਰਨ ਕਰੋ, ਭਗਤੀ ਕਰੋ, ਪਰਮਾਰਥ ਕਰੋ ਤਦ ਜਾ ਕੇ ਕਿਤੇ ਇੱਕਸਾਰ ਹੁੰਦਾ ਹੈ ਨਹੀਂ ਤਾਂ ਲੱਗੇ ਹੋਏ ਪੈਬੰਦਾਂ ‘ਚੋਂ ਦਇਆ-ਮਿਹਰ ਰਹਿਮਤ ਚਲੀ ਜਾਂਦੀ ਹੈ ਤੇ ਆਦਮੀ ਕੋਰਾ ਰਹਿ ਜਾਂਦਾ ਹੈ
ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਇਨਸਾਨ ਨੂੰ ਸਮਝਾਉਣਾ ਸੰਤਾਂ ਦਾ ਫਰਜ਼ ਹੈ ਮੰਨਣਾ ਜਾਂ ਨਾ ਮੰਨਣਾ ਇਨਸਾਨ ਦੀ ਮਰਜ਼ੀ ਹੈ ਕਿਉਂਕਿ ਹਰ ਕੋਈ ਮਰਜ਼ੀ ਦਾ ਮਾਲਕ ਹੈ ਜੋ ਡਿੱਗ ਜਾਂਦੇ ਹਨ ਉਹ ਬੜੇ ਹੀ ਢੀਠ ਹੋ ਜਾਂਦੇ ਹਨ ਉਨ੍ਹਾਂ ਲਈ ਦੀਨ-ਇਮਾਨ, ਧਰਮ, ਮਜ਼ਹਬ ਕੁਝ ਨਹੀਂ ਰਹਿੰਦਾ, ਗੁਰੂ, ਪੀਰ-ਫ਼ਕੀਰ ਦੀਆਂ ਗੱਲਾਂ ਦਾ ਕੋਈ ਮਾਇਨਾ ਨਹੀਂ ਰਹਿ ਜਾਂਦਾ ਉਹ ਆਪਣੇ ਮਨ ਦੀਆਂ ਗੱਲਾਂ ਅਨੁਸਾਰ ਚਲਦੇ ਰਹਿੰਦੇ ਹਨ ਤੇ ਕਦਮ–ਕਦਮ ‘ਤੇ ਠੋਕਰਾਂ ਖਾਂਦੇ ਰਹਿੰਦੇ ਹਨ ਇੱਕ ਮੁਰੀਦ ਉਹ ਹੁੰਦਾ ਹੈ ਜੋ ਆਪਣੇ ਪੀਰੋ, ਮੁਰਸ਼ਿਦੇ-ਕਾਮਲ ਨਾਲ ਮੁਹੱਬਤ ਕਰਦਾ ਰਹਿੰਦਾ ਹੈ , ਸੇਵਾ-ਪਰਮਾਰਥ ਕਰਦਾ ਹੈ ਤਾਂ ਉਹ ਕਿਸੇ ‘ਤੇ ਨਿਰਭਰ ਨਹੀਂ ਰਹਿੰਦਾ ਤੇ ਆਪਣੀ ਸੇਵਾ ‘ਚ ਲੀਨ ਰਹਿੰਦਾ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।