ਪੁਲਵਾਮਾ ‘ਚ ਅਣਗਹਿਲੀ ਬਨਾਮ ਫਿਦਾਈਨ ਹਮਲਾ

Pulwama, FidayeenAttack

ਅਨੀਤਾ ਵਰਮਾ

ਪਾਕਿਸਤਾਨ ਸਮਰਥਿਤ ਅੱਤਵਾਦ ਦਾ ਚਿਹਰਾ ਇੱਕ ਵਾਰ ਫਿਰ ਬੇਨਕਾਬ ਹੋਇਆ ਹੈ ਦਰਅਸਲ ਵੀਰਵਾਰ ਨੂੰ ਲਗਭਗ 3:30 ਵਜੇ ਨੈਸ਼ਨਲ ਹਾਈਵੇ ‘ਤੇ ਸੀਆਰਪੀਐੱਫ ਦੇ 78 ਗੱਡੀਆਂ ਦੇ ਕਾਫਲੇ ‘ਚ ਜੰਮੂ ਤੋਂ ਸ੍ਰੀਨਗਰ ਜਾਣ ਦੌਰਾਨ ਪੁਲਵਾਮਾ ‘ਚ ਇੱਕ ਫਿਦਾਈਨ ਹਮਲੇ ਦੌਰਾਨ 42 ਜਵਾਨ ਸ਼ਹੀਦ ਹੋ ਗਏ ਤੇ ਕਈ ਜ਼ਖਮੀ ਹੋਏ ਹਨ ਇਸ ਹਮਲੇ ਦੀ ਜ਼ਿੰਮੇਵਾਰੀ ਜੈਸ਼-ਏ-ਮੁਹੰਮਦ ਅੱਤਵਾਦੀ ਸੰਗਠਨ ਨੇ ਲਈ ਹੈ ਇਸ ਅੱਤਵਾਦੀ ਹਮਲੇ ਦੀ ਅਮਰੀਕਾ, ਫਰਾਂਸ, ਰੂਸ, ਬ੍ਰਿਟੇਨ ਆਦਿ ਦੇਸ਼ਾਂ ਨੇ ਨਿੰਦਾ ਕੀਤੀ ਹੈ ਇੱਥੇ ਵੇਖਿਆ ਜਾਵੇ ਤਾਂ ਅੱਤਵਾਦੀਆਂ ਨੇ ਅੱਤਵਾਦੀ ਗਤੀਵਿਧੀਆਂ ਨੂੰ ਅੰਜ਼ਾਮ ਦੇਣ ਲਈ ਪਹਿਲੀ ਵਾਰ ਭਾਰਤ ਦੀ ਸਰਜ਼ਮੀਂ ‘ਤੇ ਇਸ ਤਰ੍ਹਾਂ ਦਾ ਫਿਦਾਈਨ ਹਮਲਾ ਕੀਤਾ ਹੈ ਇਸ ਤਰ੍ਹਾਂ ਦੀ ਸ਼ੈਲੀ ਨੂੰ ਇਰਾਕ, ਇਰਾਨ ਤੇ ਅਫਗਾਨਿਸਤਾਨ ‘ਚ ਅੱਤਵਾਦੀ ਗਤੀਵਿਧੀਆਂ ਨੂੰ ਅੰਜ਼ਾਮ ਦਿੰਦੇ ਹੋਏ ਵੇਖਿਆ ਗਿਆ ਹੈ।

ਪਤਾ ਹੋਵੇ ਕਿ ਪਾਕਿਸਤਾਨੀ ਫੌਜ ਵੱਲੋਂ ਸਮਰਥਿਤ ਅੱਤਵਾਦੀ ਆਏ ਦਿਨ ਭਾਰਤ-ਪਾਕਿ ਸਰਹੱਦ ‘ਤੇ ਤਣਾਅਪੂਰਨ ਮਾਹੌਲ ਬਣਾਈ ਰੱਖਦੇ ਹਨ ਤੇ ਗੋਲੀਬਾਰੀ ਕਰਦੇ ਹਨ ਜਿਸ ‘ਚ ਭਾਰਤੀ ਨਾਗਰਿਕਾਂ ਦੀ ਮੌਤ ਤੇ ਫੌਜੀਆਂ ਦੀ ਸ਼ਹਾਦਤ ਹੁੰਦੀ ਹੈ ਪਰ ਜਿਸ ਤਰ੍ਹਾਂ ਦਾ ਫਿਦਾਈਨ ਹਮਲਾ ਪੁਲਵਾਮਾ ‘ਚ ਹੋਇਆ ਹੈ ਉਸ ‘ਚ ਪਹਿਲੀ ਵਾਰ ਇੱਕ ਕਸ਼ਮੀਰੀ ਨੌਜਵਾਨ ਦਾ ਹੀ ਮਨੁੱਖੀ ਬੰਬ ਦੇ ਰੂਪ ‘ਚ ਇਸਤੇਮਾਲ ਕੀਤਾ ਗਿਆ ਹੈ ਜਿਸ ਕਾਰਨ ਬਹੁਤ ਭਾਰੀ ਨੁਕਸਾਨ ਹੋਇਆ ਹੈ 18 ਸਤੰਬਰ 2016 ਦੇ ਉੜੀ ਹਮਲੇ ਤੋਂ ਬਾਅਦ ਇੱਕ ਵੱਡਾ ਹਮਲਾ ਹੋਇਆ ਹੈ ਜਿਸ ‘ਚ 42 ਜਵਾਨ ਸ਼ਹੀਦ ਹੋਏ ਸਨ ਪਤਾ ਹੋਵੇ ਕਿ ਆਈਬੀ ਦੇ ਅੱਤਵਾਦੀ ਹਮਲੇ ਦੇ ਅਲਰਟ ਤੋਂ ਬਾਅਦ ਵੀ ਇਸ ਹਮਲੇ ਨੂੰ ਨਹੀਂ ਰੋਕਿਆ ਜਾ ਸਕਿਆ ਹੈ ਜੋ ਮੰਦਭਾਗਾ ਹੈ ਇਸ ਨਾਲ ਕਈ ਗੰਭੀਰ ਸਵਾਲ ਖੜ੍ਹੇ ਹੁੰਦੇ ਹਨ ਪਹਿਲਾ, ਜਦੋਂ ਆਈਬੀ ਨੇ ਅਲਰਟ ਕੀਤਾ ਸੀ ਕਿ ਸੀਆਰਪੀਐੱਫ ‘ਤੇ ਕੋਈ ਵੱਡਾ ਹਮਲਾ ਹੋ ਸਕਦਾ ਹੈ ਤਾਂ ਜ਼ਮੀਨ ‘ਤੇ ਸੁਰੱਖਿਆ ਫੋਰਸਾਂ ਨੇ ਇਸ ਨੂੰ ਲਾਗੂ ਕਿਉਂ ਨਹੀਂ ਕੀਤਾ? ਦੂਜਾ, ਕੀ ਆਈਬੀ ਅਲਰਟ ਨੂੰ ਗੰਭੀਰਤਾ ਨਾਲ ਨਹੀਂ ਲਿਆ ਗਿਆ? ਤੀਜਾ, ਉਸ ਇਲਾਕੇ ਦਾ ਮੁਆਇਨਾ ਕੀਤਾ ਗਿਆ ਜਾਂ ਨਹੀਂ? ਦਰਅਸਲ ਕਾਫਲੇ ਦੇ ਆਉਣ ਤੋਂ ਪਹਿਲਾਂ ਰੋਡ ਓਪਨਿੰਗ ਪਾਰਟੀ ਰੂਟ ਨੂੰ ਚੈੱਕ ਕਰਨ ਤੋਂ ਬਾਅਦ ਰਿਪੋਰਟ ਦਿੰਦੀ ਹੈ ਰਿਪੋਰਟ ਦੇ ਅਧਾਰ ‘ਤੇ ਹੀ ਕਾਫਲੇ ਦਾ ਆਉਣਾ ਹੁੰਦਾ ਹੈ ਇੱਥੇ ਵੇਖਿਆ ਜਾਵੇ ਤਾਂ 78 ਗੱਡੀਆਂ ‘ਚ 2547 ਜਣੇ ਸਵਾਰ ਸਨ ਤਾਂ ਅਜਿਹੇ ‘ਚ ਰੋਡ ਓਪਨਿੰਗ ਪਾਰਟੀ ਨੇ ਯਕੀਨੀ ਹੀ ਰੂਟ ਨੂੰ ਚੈੱਕ ਕੀਤਾ ਹੋਵੇਗਾ ਬਾਵਜ਼ੂਦ ਅਜਿਹਾ ਹਾਦਸਾ ਸੁਰੱਖਿਆ ‘ਚ ਲਾਪ੍ਰਵਾਹੀ ਨੂੰ ਦਰਸ਼ਾਉਂਦਾ ਹੈ ਚੌਥਾ, ਇੰਨੇ ਵੱਡੇ ਕਾਫਲੇ ਦੇ ਲੰਘਣ ‘ਤੇ ਚੱਪੇ-ਚੱਪੇ ‘ਤੇ ਫੋਰਸਾਂ ਦੀ ਤੈਨਾਤੀ ਹੋਣੀ ਚਾਹੀਦੀ ਸੀ ਪਰ ਅਜਿਹਾ ਹੁੰਦਾ ਪ੍ਰਤੀਤ ਨਹੀਂ ਹੋਇਆ ਪੰਜਵਾਂ, ਅੱਤਵਾਦੀ ਨੇ ਕਾਰ ‘ਚ 200 ਕਿੱਲੋ ਧਮਾਕਾਖੇਜ਼ ਰੱਖਿਆ ਸੀ ਤਾਂ ਕੀ ਕਿਤੇ ਵੀ ਉਸ ਕਾਰ ਦੀ ਜਾਂਚ ਨਹੀਂ ਕੀਤੀ ਗਈ? ਇੱਥੇ ਵੇਖਿਆ ਜਾਵੇ ਤਾਂ ਯਕੀਨੀ ਹੀ ਆਈਬੀ ਅਲਰਟ ਤੋਂ ਬਾਅਦ ਸੁਰੱਖਿਆ ਜਾਂਚ ਹੋਣੀ ਚਾਹੀਦੀ ਸੀ ਤੇ ਇਹ ਲਾਪ੍ਰਵਾਹੀ ਦਾ ਹੀ ਮਾਮਲਾ ਹੈ ਸਵਾਲ ਉੱਠਦਾ ਹੈ ਕਿ ਕੌਮੀ ਪੱਧਰ ‘ਤੇ ਉਹ ਕਿਹੜੇ ਹਾਲਾਤ ਹਨ ਜਿਨ੍ਹਾਂ ਕਾਰਨ ਅੱਤਵਾਦੀ ਕਸ਼ਮੀਰ ‘ਚ ਆਪਣੀ ਮੌਜ਼ੂਦਗੀ ਨੂੰ ਦਰਜ ਕਰਵਾਉਣ ‘ਚ ਲੱਗੇ ਹੋਏ ਹਨ?

ਪਹਿਲਾ, ਕਸ਼ਮੀਰ ਦੇ ਵੱਖਵਾਦੀ ਸੰਗਠਨਾਂ, ਜਿਨ੍ਹਾਂ ਨੂੰ ਪਾਕਿਸਤਾਨ ਦੀ ਸ਼ਹਿ ਪ੍ਰਾਪਤ ਹੈ, ਵੱਲੋਂ ਕਸ਼ਮੀਰ ਜ਼ਰੀਏ ਭਾਰਤ ਨੂੰ ਲਗਾਤਾਰ ਅਸਥਿਰ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਦੁਖਦਾਈ ਹੈ ਕਿ ਉਹ ਲੋਕ ਕੁਝ ਕਸ਼ਮੀਰੀ ਨੌਜਵਾਨਾਂ ਨੂੰ ਅੱਤਵਾਦ ਦੇ ਰਸਤੇ ‘ਤੇ ਚੱਲਣ ਲਈ ਬ੍ਰੇਨਵਾਸ਼ ਕਰਨ ‘ਚ ਸਫਲ ਹੋਏ ਹਨ ਇੱਥੇ ਵੇਖਿਆ ਜਾਵੇ ਤਾਂ ਕਸ਼ਮੀਰੀ ਨੌਜਵਾਨਾਂ ਦੇ ਭਟਕਾਅ ਦਾ ਸਿਲਸਿਲਾ ਤਾਂ ਜਾਰੀ ਹੈ ਇਸ ਦੀ ਉਦਾਹਰਨ ਵਜੋਂ ਵੇਖ ਸਕਦੇ ਹੋ ਕਿ ਪਿਛਲੇ ਸਾਲ ਕਸ਼ਮੀਰ ‘ਚ ਕਾਫੀ ਨੌਜਵਾਨ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਿਨਾ ਪੱਥਰਬਾਜ਼ਾਂ ਨਾਲ ਖੜ੍ਹੇ ਦਿਖਾਈ ਦਿੱਤੇ ਕਸ਼ਮੀਰ ਅੰਦਰ ਕੁਝ ਲੋਕਾਂ ਦੀਆਂ ਸਿਆਸੀ ਸਵਾਰਥੀ ਨੀਤੀਆਂ ਕਾਰਨ ਸਮੱਸਿਆਵਾਂ ਦੇ ਹੱਲ ਦੀ ਬਜਾਇ ਹਾਲਾਤ ਖਰਾਬ ਹੀ ਹੋਏ ਹਨ ਜੋ ਭਾਰਤ ਦੀ ਸੁਰੱਖਿਆ ਸਾਹਮਣੇ ਗੰਭੀਰ ਚੁਣੌਤੀ ਹੈ ਦੂਜਾ, ਵਿਸ਼ਵ ‘ਚ ਅੱਤਵਾਦ ਕਿਤੇ ਵੀ ਸਥਾਨਕ ਸਮੱਰਥਨ ਤੋਂ ਬਗੈਰ ਨਹੀਂ ਚੱਲ ਸਕਦਾ ਭਾਵੇਂ ਕਿਸੇ ਵੀ ਕਾਰਨ ਸਮੱਰਥਨ ਦਿੱਤਾ ਗਿਆ ਹੋਵੇ ਉਸ ‘ਚ ਡਰ, ਅਗਿਆਨਤਾ ਜਾਂ ਫਿਰ ਸੁਆਰਥ ਕੋਈ ਕਾਰਨ ਹੋ ਸਕਦਾ ਹੈ ਪਿਛਲੇ ਸਾਲ ਅੱਤਵਾਦੀਆਂ ਨੇ ਫੌਜ ‘ਚ ਤੈਨਾਤ ਔਰੰਗਜੇਬ ਨਾਂਅ ਦੇ ਫੌਜੀ ਨੂੰ ਅਗਵਾ ਕਰਕੇ ਉਸ ਦਾ ਕਤਲ ਕੀਤਾ ਇਸ ਤਰ੍ਹਾਂ ਕਸ਼ਮੀਰੀ ਸਮਾਜ ‘ਚ ਡਰ ਨੂੰ ਵਧਾਉਣ ਦੀ ਕੋਸ਼ਿਸ਼ ਕੀਤੀ ਇਸੇ ਤਰ੍ਹਾਂ ਕੁਝ ਅਜਿਹੇ ਲੋਕਾਂ ਦੇ ਵੀ ਕਤਲ ਕੀਤੇ ਜੋ ਸਰਕਾਰੀ ਤੰਤਰ ਦਾ ਹਿੱਸਾ ਸਨ ਮੁਖਬਰੀ ਦੇ ਸ਼ੱਕ ‘ਚ ਹੁਜੈਫ ਅਸ਼ਰਫ ਦਾ ਕਤਲ, ਤੇ ਪੁਲਵਾਮਾ ਦੇ ਨਿਕਲੋਰਾ ਇਲਾਕੇ ‘ਚ ਅੱਤਵਾਦੀਆਂ ਨੇ ਇੱਕ ਵਿਦਿਆਰਥੀ ਦਾ ਕਤਲ ਕੀਤਾ ਅਜਿਹੀਆਂ ਘਟਨਾਵਾਂ ਨਾਲ ਪੱਕਾ ਹੀ ਰੂਹ ਕੰਬ ਜਾਂਦੀ ਹੈ ।

ਤਿੰਨ ਦਿਨ ਪਹਿਲਾਂ ਸਮਾਜ ‘ਚ ਅੱਤਵਾਦ ਦਾ ਡਰ ਵਿਖਾਉਣ ਲਈ ਇੱਕ ਮਹਿਲਾ ਨੂੰ ਅੱਤਵਾਦੀਆਂ ਨੇ ਗੋਲੀ ਮਾਰ ਦਿੱਤੀ ਕਹਿਣ ਦਾ ਭਾਵ ਹੈ ਕਿ ਕਸ਼ਮੀਰ ‘ਚ ਅੱਤਵਾਦੀ ਸਥਾਨਕ ਨਿਵਾਸੀਆਂ ਦੇ ਮਨ ‘ਚ ਖੌਫ ਪੈਦਾ ਕਰਕੇ ਵੀ ਕਸ਼ਮੀਰ ਦੇ ਨੌਜਵਾਨਾਂ ਨੂੰ ਅੱਤਵਾਦ ਦੇ ਰਸਤੇ ‘ਤੇ ਧੱਕਣ ਦੀ ਕੋਸ਼ਿਸ਼ ਕਰ ਰਹੇ ਹਨ, ਤਾਂ ਕਿ ਆਪਣੀਆਂ ਅੱਤਵਾਦੀ ਗਤੀਵਿਧੀਆਂ ਨੂੰ ਸਫਲਤਾਪੂਰਵਕ ਚਲਾ ਸਕਣ ਜ਼ਰੂਰਤ ਹੈ ਕਿ ਸਰਕਾਰ ਕਸ਼ਮੀਰ ਦੀਆਂ ਨੀਤੀਆਂ ਸਬੰਧੀ ਸਪੱਸ਼ਟ ਖਰੜਾ ਬਣਾਏ ਤੇ ਸਿਆਸੀ ਸੁਆਰਥ ਤੋਂ ਉੱਪਰ ਉੱਠ ਕੇ ਦੇਸ਼ ਦੀ ਏਕਤਾ, ਅਖੰਡਤਾ, ਸ਼ਾਂਤੀ, ਵਿਕਾਸ ਨੂੰ ਬਰਕਰਾਰ ਰੱਖਣ ਲਈ ਕਦਮ ਚੁੱਕੇ ਤਾਂ ਕਿ ਲੋਕਾਂ ‘ਚ ਸਰਕਾਰ ਤੇ ਸਰਕਾਰ ਦੀਆਂ ਨੀਤੀਆਂ ਪ੍ਰਤੀ ਵਿਸ਼ਵਾਸ ਦੀ ਭਾਵਨਾ ਪੈਦਾ ਕੀਤੀ ਜਾ ਸਕੇ, ਲੋਕਾਂ ‘ਚ ਅੱਤਵਾਦੀਆਂ ਦੇ ਡਰ ਨੂੰ ਸਮਾਪਤ ਕੀਤਾ ਜਾ ਸਕੇ ਤੇ ਕਸ਼ਮੀਰੀ ਨੌਜਵਾਨਾਂ ਨੂੰ ਭਟਕਾਉਣ ਦੇ ਰਸਤੇ ‘ਤੇ ਜਾਣ ਤੋਂ ਰੋਕਿਆ ਜਾ ਸਕੇ ਤੀਜਾ, ਜਿਸ ਤਰ੍ਹਾਂ ਦੱਖਣੀ ਕਸ਼ਮੀਰ ‘ਚ ਅੱਤਵਾਦੀਆਂ ਵੱਲੋਂ ਅੱਤਵਾਦੀ ਕਾਰਵਾਈਆਂ ਨੂੰ ਅੰਜ਼ਾਮ ਦਿੱਤਾ ਗਿਆ ਜਿਵੇਂ ਅਮਰਨਾਥ ਬੱਸ ‘ਤੇ ਹਮਲਾ, ਫੌਜ ਦੇ ਜਵਾਨਾਂ ‘ਤੇ ਹਮਲਾ ਆਦਿ ਫੌਜ ਨੇ ਕਸ਼ਮੀਰ ਨੂੰ ਅੱਤਵਾਦ ਤੋਂ ਮੁਕਤ ਕਰਨ ਲਈ ਆਪ੍ਰੇਸ਼ਨ ਆਲ ਆਊਟ ਚਲਾ ਰੱਖਿਆ ਹੈ ਜਿਸ ਕਾਰਨ ਇੱਕ ਸਾਲ ਤੋਂ ਰੋਜ਼ਾਨਾ ਲਗਭਗ ਚਾਰ ਤੋਂ ਪੰਜ ਅੱਤਵਾਦੀ ਮਾਰੇ ਜਾ ਰਹੇ ਹਨ ਹੁਣ ਤੱਕ ਆਪ੍ਰੇਸ਼ਨ ਆਲ ਆਊਟ ਕਾਰਨ ਪੰਜ ਸੌ ਤੋਂ ਉੱਪਰ ਅੱਤਵਾਦੀ ਮਾਰੇ ਜਾ ਚੁੱਕੇ ਹਨ ਇਸ ਤਰ੍ਹਾਂ ਫੌਜ ਅੱਤਵਾਦੀਆਂ ਦੀ ਕਮਰ ਤੋੜਨ ‘ਚ ਲੱਗੀ ਹੋਈ ਹੈ  ਮਸੂਦ ਮੌਲਾਨਾ ਅਜ਼ਹਰ ਉਹੀ ਵਿਅਕਤੀ ਹੈ ਜਿਸ ਨੂੰ ਭਾਰਤੀ ਜਹਾਜ਼ ਆਈਸੀ 814 ਦੇ ਅਗਵਾ ਤੋਂ ਬਾਅਦ 176 ਮੁਸਾਫਰਾਂ ਦੀ ਜਾਨ ਬਚਾਉਣ ਲਈ ਰਿਹਾਅ ਕੀਤਾ ਗਿਆ 13 ਦਸੰਬਰ 2001 ਨੂੰ ਭਾਰਤੀ ਸੰਸਦ ‘ਤੇ ਹਮਲੇ ਦਾ ਜ਼ਿੰਮੇਵਾਰ, 2 ਜੂਨ 2016 ਨੂੰ ਪਠਾਨਕੋਟ ‘ਤੇ ਹਮਲੇ ਦਾ ਜਿੰੰਮੇਵਾਰ, 16 ਸਤੰਬਰ 2016 ਨੂੰ ਉੜੀ ਹਮਲੇ ਦਾ ਵੀ ਜ਼ਿੰਮੇਵਾਰ ਹੈ ਤੇ 14 ਫਰਵਰੀ 2019 ਨੂੰ ਪੁਲਵਾਮਾ ਅੱਤਵਾਦੀ ਹਮਲੇ ਦਾ ਜ਼ਿੰਮੇਵਾਰ ਤਾਂ ਹੈ ਹੀ ਦਰਅਸਲ ਇਸ ਹਮਲੇ ਜ਼ਰੀਏ ਜੈਸ਼-ਏ-ਮੁਹੰਮਦ ਸੰਗਠਨ ਨੇ ਕਸ਼ਮੀਰ ‘ਚ ਆਪਣੀ ਮੌਜ਼ੂਦਗੀ ਦਰਜ ਕਰਵਾਈ ਹੈ ।

ਕੌਮਾਂਤਰੀ ਪੱਧਰ ‘ਤੇ ਵੇਖਿਆ ਜਾਵੇ ਤਾਂ ਭਾਰਤ ਨੇ ਪਾਕਿਸਤਾਨ ਨੂੰ ਲਗਾਤਾਰ ਕਈ ਮੰਚਾਂ ‘ਤੇ ਅੱਤਵਾਦ ਦੇ ਮਾਮਲੇ ‘ਤੇ ਘੇਰਿਆ ਹੈ ਜੋ ਪਾਕਿਸਤਾਨ ਲਈ ਸਿਰਦਰਦ ਬਣ ਚੁੱਕਾ ਹੈ ਭਾਵੇਂ ਉਹ ਸੰਯੁਕਤ ਰਾਸ਼ਟਰ ਦਾ ਮੰਚ ਹੋਵੇ ਜਾਂ ਆਸਿਆਨ ਜਾਂ ਸ਼ੰਘਾਈ ਸਹਿਯੋਗ ਸੰਗਠਨ ਹੋਵੇ ਜਾਂ ਬ੍ਰਿਕਸ ਸੰਗਠਨ ਜਾਂ ਅਫਰੀਕੀ ਸੰਘ ਅਜਿਹੇ ‘ਚ ਸਮੁੱਚਾ ਵਿਸ਼ਵ ਚੰਗੀ ਤਰ੍ਹਾਂ ਜਾਣੂ ਹੈ ਕਿ ਪਾਕਿਸਤਾਨ ਅੱਤਵਾਦੀਆਂ ਦੀ ਪਨਾਹਗਾਹ ਹੈ ਅਮਰੀਕਾ ਨੇ ਤਾਂ ਪਾਕਿਸਤਾਨ ਦੀ ਆਰਥਿਕ ਸਹਾਇਤਾ ਇਸ ਲਈ ਰੋਕ ਰੱਖੀ ਹੈ ਕਿਉਂਕਿ ਉਹ ਹੱਕਾਨੀ ਨੈੱਟਵਰਕ ਦੇ ਅੱਤਵਾਦੀਆਂ ਖਿਲਾਫ ਅੱਤਵਾਦੀ ਕਾਰਵਾਈ ਕਰਨ ‘ਚ ਨਾਕਾਮਯਾਬ ਰਿਹਾ ਯੂਰਪੀ ਯੂਨੀਅਨ ਵੀ ਪਾਕਿਸਤਾਨ ਨੂੰ ਚਿਤਾਵਨੀ ਦੇ ਚੁੱਕਾ ਹੈ ਪਰ ਵਰਤਮਾਨ ‘ਚ ਜ਼ਰੂਰਤ ਇਹ ਹੈ ਕਿ ਵਿਸ਼ਵ ਪੱਧਰ ‘ਤੇ ਅੱਤਵਾਦ ਦੀ ਸਪੱਸ਼ਟ ਪਰਿਭਾਸ਼ਾ ਸੰਯੁਕਤ ਰਾਸ਼ਟਰ ਸੰਘ ਵੱਲੋਂ ਦਿੱਤੀ ਜਾਵੇ ਕਿਉਂਕਿ ਸਾਰੇ ਰਾਸ਼ਟਰ ਆਪਣੇ ਹਿਸਾਬ ਨਾਲ ਅੱਤਵਾਦ ਦੀ ਪਰਿਭਾਸ਼ਾ ਘੜਦੇ ਹਨ ਜਿਸ ਕਾਰਨ ਸਮੁੱਚੇ ਵਿਸ਼ਵ ‘ਚ ਅੱਤਵਾਦ ‘ਤੇ ਰੋਕ ਲਾਉਣਾ ਮੁਸ਼ਕਲ ਹੁੰਦਾ ਹੈ ਪਾਕਿਸਤਾਨ ਦੀ ਪਛਾਣ ਵਰਤਮਾਨ ‘ਚ ਇੱਕ ਅੱਤਵਾਦੀ ਰਾਸ਼ਟਰ ਦੇ ਰੂਪ ‘ਚ ਹੋ ਚੁੱਕੀ ਹੈ ਪਾਕਿਸਤਾਨ ਸਮਰਥਿਤ ਅੱਤਵਾਦ ਦੀ ਚਪੇਟ ‘ਚ ਗੁਆਂਢੀ ਮੁਲਕ ਜਿਵੇਂ ਭਾਰਤ, ਇਰਾਨ, ਅਫਗਾਨਿਸਤਾਨ, ਬੰਗਲਾਦੇਸ਼ ਆਦਿ ਤਾਂ ਹਨ ਹੀ ਨਾਲ ਹੀ ਯੂਰਪ, ਅਫਰੀਕਾ ਤੇ ਅਮਰੀਕਾ ਵੀ ਇਸਦੇ ਪ੍ਰਭਾਵ ਤੋਂ ਅਛੂਤੇ ਨਹੀਂ ਹਨ ਅਜਿਹੇ ‘ਚ ਲਗਭਗ ਸਾਰੇ ਰਾਸ਼ਟਰ ਕੌਮਾਂਤਰੀ ਮੰਚਾਂ ਤੋਂ ਪਾਕਿਸਤਾਨ ਦੀ ਅਲੋਚਨਾ ਕਰਦੇ ਹਨ ਪਰ ਪਾਕਿਸਤਾਨ ਦੇ ਵਿਰੁੱਧ ਸਖਤ ਕਦਮ ਚੁੱਕਣ ਦੀ ਵੀ ਜ਼ਰੂਰਤ ਹੈ ਪੈਰਿਸ ਸਥਿਤ ਅੰਤਰ-ਸਰਕਾਰੀ ਸੰਸਥਾ ਫਾਈਨੈਂਸ਼ਲ ਐਕਸ਼ਨ ਟਾਸਕ ਫੋਰਸ ਨੇ 2018 ‘ਚ ਅੱਤਵਾਦ ਦੀ ਫੰਡਿੰਗ ਰੋਕ ਸਕਣ ‘ਚ ਅਸਫਲ ਰਹਿਣ ‘ਤੇ ਪਾਕਿਸਤਾਨ ਨੂੰ ਗ੍ਰੇ ਲਿਸਟ ਭਾਵ ਬਲੈਕ ਲਿਸਟ ‘ਚ ਪਾ ਦਿੱਤਾ ਹੈ ਗ੍ਰੇ ਲਿਸਟ ‘ਚ ਪਾਉਣ ਦਾ ਮਤਲਬ ਕਿ ਇਸ ਨੂੰ ਕੌਮਾਂਤਰੀ ਸੰਸਥਾਵਾਂ ਤੋਂ ਕਰਜਾ ਮਿਲਣ ‘ਚ ਮੁਸ਼ਕਲ ਹੋਣਾ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।