ਨਵੀਂ ਦਿੱਲੀ। 17 ਫਰਵਰੀ ਸਰਕਾਰ ਨੇ ਜੰਮੂ ਕਸ਼ਮੀਰ ‘ਚ ਵੱਖਵਾਦੀ ਨੇਤਾਵਾਂ ਖਿਲਾਫ਼ ਸਖਤ ਕਦਮ ਚੱਕਦੇ ਹੋਏ ਉਨਾਂ ਨੂੰ ਦਿੱਤੀ ਸੁਰਖਿੱਆ ਅਤੇ ਸੁਵਿਧਾਵਾਂ ਵਾਪਸ ਲਈਆਂ ਜਾਣ ਤੇ ਵੱਡਾ ਫੈਸਲਾ ਲਿਆ ਹੈ। ਜੰਮੂ ਕਸ਼ਮੀਰ ਸਰਕਾਰ ਦੇ ਉਚ ਅਧਿਕਾਰੀਆਂ ਨੇ ਦੱਸਿਆ ਕਿ ਵੱਖਵਾਦੀ ਨੇਤਾਵਾਂ ਮੀਰਵਾਇਜ਼ ਫਾਰੂਕ, ਅਬਦੁਲ ਗਨੀਭਟ, ਬਿਲਾਲ ਲੋਨ, ਹਾਸ਼ਿਮ ਕੁਰੈਸ਼ੀ ਅਤੇ ਸ਼ਬੀਰ ਸ਼ਾਹ ਦੀ ਸੁਰੱਖਿਆ ਅਤੇ ਵਾਹਨਾਂ ਦੀ ਸੁਵਿਧਾਵਾਂ ਐਤਵਾਰ ਨੂੰ ਵਾਪਸ ਲਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਵੱਖਵਾਦੀ ਨੇਤਾਵਾਂ ਨੂੰ ਕਿਸੇ ਵੀ ਕਾਰਨਵਸ਼ ਸਰਕਾਰ ਨੇ ਜੋ ਸੁਵਿਧਾਵਾਂ ਮੁਹਈਆ ਕਰਵਾਈਆਂ ਹਨ, ਉਨ੍ਹਾਂ ਨੂੰ ਵਾਪਸ ਲੈ ਲਿਆ ਜਾਵੇਗਾ। ਜਾਣਕਾਰੀ ਮੁਤਾਬਕ ਜੇਕਰ ਕੋਈ ਹੋਰ ਵੱਖਵਾਦੀ ਹੈ ਜਿਸ ਨੂੰ ਸਰਕਾਰੀ ਸੁਰੱਖਿਆ ਅਤੇ ਸੁਵਿਧਾਵਾਂ ਮੁਹਈਆ ਹਨ ਤਾਂ ਪ੍ਰਦੇਸ਼ ਪੁਲਿਸ ਮੁੱਖ ਦਫ਼ਤਰ ਇਸਦੀ ਸਮਖਿੱਆ ਕਰੇਗਾ ਅਤੇ ਇਹ ਸੁਵਿਧਾਵਾਂ ਤੱਤਕਾਰ ਵਾਪਸ ਲੈ ਲਈਆਂ ਜਾਣਗੀਆਂ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।