1 ਕਿਲੋ ਹੈਰੋਇਨ ਸਮੇਤ ਦੋ ਭਾਰਤੀ ਤਸਕਰ ਕਾਬੂ
ਫਿਰੋਜ਼ਪੁਰ (ਸਤਪਾਲ ਥਿੰਦ)| ਪੰਜਾਬ ਦੀ ਧਰਤੀ ‘ਤੇ ਵਗਦਾ ਸਤਲੁਜ ਦਰਿਆ ਜੋ ਸਰਹੱਦੀ ਜ਼ਿਲ੍ਹਾ ਫਿਰੋਜ਼ਪੁਰ ‘ਚ ਆਉਂਦਾ ਹੈ ਤੇ ਕਈ ਵਾਰ ਇਹ ਦਰਿਆ ਪਾਕਿਸਤਾਨ ਦੀ ਹੱਦ ‘ਚ ਜਾਂਦਾ ਹੈ ਤੇ ਕਈ ਵਾਰ ਭਾਰਤ ਦੀ ਹੱਦ ‘ਚ ਆਉਂਦਾ ਹੈ, ਜਿਸਦਾ ਲਾਹਾ ਪਾਕਿਸਤਾਨ ਦੇ ਤਸਕਰ ਲੈ ਰਹੇ ਹਨ
ਇਸ ਸਬੰਧੀ ਖੁਲਾਸਾ ਬੀਤੇ ਦਿਨੀਂ ਕਾਊਂਟਰ ਇੰਟੈਲੀਜੈਂਸ ਫਿਰੋਜ਼ਪੁਰ ਦੀ ਟੀਮ ਵੱਲੋਂ ਇੱਕ ਕਿਲੋ ਹੈਰੋਇਨ ਸਮੇਤ ਗ੍ਰਿਫਤਾਰ ਕੀਤੇ ਗਏ ਭਾਰਤੀ ਤਸਕਰਾਂ ਤੋਂ ਹੋਇਆ ਹੈ ਇਸ ਸਬੰਧੀ ਪ੍ਰੈਸ ਕਾਨਫਰੰਸ ਕਰਦਿਆਂ ਨਰਿੰਦਰਪਾਲ ਸਿੰਘ ਏ.ਆਈ.ਜੀ ਕਾਊਂਟਰ ਇੰਟੈਲੀਜੈਂਸ ਫਿਰੋਜ਼ਪੁਰ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਨੂੰ ਖੁਫੀਆ ਇਤਲਾਹ ਮਿਲੀ ਸੀ ਕਿ ਸ਼ਿੰਦਰਪਾਲ ਸਿੰਘ ਉਰਫ ਸ਼ਿੰਦਾ ਪੁੱਤਰ ਸ਼ੇਰ ਸਿੰਘ ਵਾਸੀ ਕਾਲੂਵਾਲਾ ਅਤੇ ਰਾਜਨ ਸਿੰਘ ਉਰਫ ਰਾਜੂ ਪੁੱਤਰ ਕਸ਼ਮੀਰ ਸਿੰਘ ਵਾਸੀ ਪਿੰਡ ਕਿਲਚਾ ਦੇ ਪਾਕਿਸਤਾਨੀ ਤਸਕਰਾਂ ਨਾਲ ਸਬੰਧ ਹਨ ਤੇ ਪਾਕਿਸਤਾਨੀ ਤਸਕਰਾਂ ਨਾਲ ਗੱਲਬਾਤ ਕਰਕੇ ਹੈਰੋਇਨ ਮੰਗਵਾਉਂਦੇ ਹਨ ਅਤੇ ਅੱਗੇ ਭਾਰਤੀ ਸਮੱਗਲਰਾਂ ਨੂੰ ਸਪਲਾਈ ਕਰਦੇ ਹਨ ਜੋ ਹੁਣ ਵੀ ਪਾਕਿਸਤਾਨ ਤੋਂ ਹੈਰੋਇਨ ਮੰਗਵਾ ਕੇ ਪਿੰਡ ਕਿਲਚਾ ਤੋਂ ਮੋਟਰਸਾਈਕਲ ‘ਤੇ ਸਵਾਰ ਹੋ ਕੇ ਫਿਰੋਜ਼ਪੁਰ ਸ਼ਹਿਰ ਵੱਲ ਨੂੰ ਆ ਰਹੇ ਹਨ
ਏਆਈਜੀ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ ‘ਤੇ ਐਸ ਆਈ ਰਜਵੰਤ ਸਿੰਘ, ਐਸ ਆਈ ਅਰਵਿੰਦਰਪਾਲ ਸਿੰਘ, ਏ ਐਸ ਆਈ ਜਤਿੰਦਰਜੀਤ ਸਿੰਘ ਸਮੇਤ ਪੁਲਿਸ ਪਾਰਟੀ ਵੱਲੋਂ ਪਿੰਡ ਕਿਲਚਾ ਵਿਖੇ ਨਾਕੇਬੰਦੀ ਦੌਰਾਨ ਸ਼ਿੰਦਰਪਾਲ ਸਿੰਘ ਉਰਫ ਸ਼ਿੰਦਾ ਅਤੇ ਰਾਜਨ ਸਿੰਘ ਉਰਫ ਰਾਜੂ ਨੂੰ ਸਮੇਤ ਮੋਟਰਸਾਈਕਲ ਸਪਲੈਂਡਰ ਨੰ: ਪੀ ਬੀ 05 ਜੈਡ 0622 ਗ੍ਰਿਫਤਾਰ ਕਰਦਿਆਂ ਉਨ੍ਹਾਂ ਦੇ ਕਬਜ਼ੇ ਵਿੱਚੋਂ 1 ਕਿੱਲੋ ਹੈਰੋਇਨ ਬਰਾਮਦ ਕੀਤੀ
ਏਆਈਜੀ ਨਰਿੰਦਰਪਾਲ ਸਿੰਘ ਨੇ ਦੱਸਿਆ ਕਿ ਉਕਤ ਤਸਕਰਾਂ ਤੋਂ ਪੁੱਛਗਿੱਛ ਦੌਰਾਨ ਪਤਾ ਚੱਲਿਆ ਕਿ ਉਹਨਾਂ ਦਾ ਵੈਟਸਅੱਪ ਜ਼ਰੀਏ ਪਾਕਿ ਤਸਕਰਾਂ ਨਾਲ ਰਾਬਤਾ ਕਾਇਮ ਸੀ ਅਤੇ ਪਾਕਿ ਤਸਕਰ ਸਤਲੁਜ ਦਰਿਆ ਦੇ ਪਾਣੀ ਦੀ ਕਲਾਲੀ ‘ਚ ਹੈਰੋਇਨ ਰੱਖ ਦਿੰਦੇ ਸਨ ਅਤੇ ਜੋ ਕਲਾਲੀ ਰੁੜਦੀ ਰੁੜਦੀ ਭਾਰਤ ਦੀ ਹੱਦ ‘ਚ ਆ ਜਾਂਦੀ ਜਿੱਥੋਂ ਉਕਤ ਤਸਕਰ ਹੈਰੋਇਨ ਚੁੱਕ ਕੇ ਅੱਗੇ ਸਪਲਾਈ ਕਰ ਦਿੰਦੇ ਏਆਈਜੀ ਨੇ ਦੱਸਿਆ ਕਿ ਉਕਤ ਦੋਵਾਂ ਤਸਕਰਾਂ ਖਿਲਾਫ਼ ਮਾਮਲਾ ਦਰਜ ਕਰਕੇ ਦੋਵੇਂ ਤਸਕਰਾਂ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ, ਜਿਹਨਾਂ ਤੋਂ ਹੋਰ ਵੀ ਖੁਲਾਸੇ ਹੋਣ ਦੀ ਉਮੀਦ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।