ਬਠਿੰਡਾ (ਅਸ਼ੋਕ ਵਰਮਾ) | ਬੀਤੀ ਰਾਤ ਬਠਿੰਡਾ ਵਿਖੇ ਪੁਰਾਣੀ ਰੰਜਿਸ਼ ਤਹਿਤ ਇੱਕ ਨੌਜਵਾਨ ਦਾ ਗੋਲੀ ਮਾਰ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਥਾਣਾ ਕੋਤਵਾਲੀ ਪੁਲੀਸ ਨੇ ਮ੍ਰਿਤਕ ਨੌਜਵਾਨ ਦੇ ਤਾਏ ਦੇ ਬਿਆਨਾਂ ‘ਤੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਮ੍ਰਿਤਕ ਰਮਿੰਦਰ ਸਿੰਘ ਪੁੱਤਰ ਗੁਰਮੀਤ ਸਿੰਘ ਪਿੰਡ ਭਾਈ ਦੇਸਾ ਦਾ ਰਹਿਣ ਵਾਲਾ ਹੈ ਤੇ ਅੱਜ ਕੱਲ੍ਹ ਉਹ ਬਠਿੰਡਾ ‘ਚ ਆਪਣੇ ਤਾਏ ਕੋਲ ਰਹਿ ਕੇ ਪੜ੍ਹਾਈ ਕਰ ਰਿਹਾ ਸੀ
ਪ੍ਰੀਵਾਰ ਸੂਤਰਾਂ ਦਾ ਕਹਿਣਾ ਹੈ ਕਿ ਮ੍ਰਿਤਕ ਨੂੰ ਦੇਰ ਸ਼ਾਮ ਕਿਸੇ ਨੌਜਵਾਨ ਨੇ ਬਸੰਤ ਪੰਚਮੀ ਬਹਾਨੇ ਸੱਦਿਆ ਸੀ ਉਸ ਮਗਰੋਂ ਇਹ ਕਾਫੀ ਸਮਾਂ ਸ਼ਹਿਰ ‘ਚ ਘੁੰਮਦੇ ਰਹੇ ਰਮਿੰਦਰ ਸਿੰਘ ਨੂੰ ਰਾਤ ਕਰੀਬ ਡੇਢ ਵਜੇ ਗੋਲੀ ਮਾਰੀ ਗਈ ਹੈ ਓਧਰ ਪੁਲਿਸ ਇਸ ਕਤਲ ‘ਚ ਤੀਜੇ ਨੌਜਵਾਨ ਦਾ ਕੋਈ ਵੀ ਹੱਥ ਹੋਣ ਤੋਂ ਇਨਕਾਰ ਕਰ ਰਹੀ ਹੈ ਥਾਣਾ ਕੋਤਵਾਲੀ ਦੇ ਮੁੱਖ ਥਾਣਾ ਅਫਸਰ ਦਵਿੰਦਰ ਸਿੰਘ ਦਾ ਕਹਿਣਾ ਸੀ ਕਿ ਬੀਤੀ ਦੇਰ ਸ਼ਾਮ ਰਮਿੰਦਰ ਸਿੰਘ ਬਸੰਤ ਪੰਚਮੀ ਕਰਕੇ ਆਪਣੇ ਦੋਸਤਾਂ ਨਾਲ ਘਰੋਂ ਬਾਹਰ ਗਿਆ ਸੀ ਤਕਰੀਬਨ ਰਾਤ ਨੂੰ ਡੇਢ ਕੁ ਵਜੇ ਇਹ ਲੋਕ ਮਹਿਣਾ ਚੌਂਕ ‘ਚ ਆਏ ਜਿੱਥੇ ਲਲਿਤ ਨਾਂਅ ਦੇ ਨੌਜਵਾਨ ਨੇ ਆਪਣੇ ਲਾਇਸੰਸੀ ਰਿਵਾਲਵਰ ਨਾਲ ਦੋ ਫਾਇਰ ਕੀਤੇ ਸਨ ਉਨ੍ਹਾਂ ਦੱਸਿਆ ਕਿ ਇੰਨ੍ਹਾਂ ਚੋਂ ਇੱਕ ਫਾਇਰ ਹਵਾ ‘ਚ ਨਿਕਲ ਗਿਆ ਅਤੇ ਦੂਸਰੀ ਗੋਲੀ ਰਮਿੰਦਰ ਸਿੰਘ ਦੇ ਲੱਗ ਗਈ ਗੋਲੀ ਲੱਗਣ ਨਾਲ ਰਮਿੰਦਰ ਗੰਭੀਰ ਜਖਮੀ ਹੋ ਗਿਆ ਜਿਸ ਨੂੰ ਇੱਕ ਪ੍ਰਾਈਵੇਟ ਹਸਪਤਾਲ ਲਿਜਾਇਆ ਗਿਆ ਜਿੱਥੇ ਉਹ ਸਵੇਰ ਵਕਤ ਦਮ ਤੋੜ ਗਿਆ ਉਨ੍ਹਾਂ ਦੱਸਿਆ ਕਿ ਮੁੱਢਲੀ ਪੁੱਛ ਪੜਤਾਲ ਦੌਰਾਨ ਕਿਸੇ ਮੋਟਰਸਾਈਕਲ ਦੀ ਮੁਰੰਮਤ ਨੂੰ ਲੈਕੇ ਲਲਿਤ ਅਤੇ ਰਮਿੰਦਰ ਵਿਚਕਾਰ ਪੁਰਾਣੀ ਰੰਜਿਸ਼ ਦੀ ਗੱਲ ਸਾਹਮਣੇ ਆਈ ਹੈ ਵਾਰਦਾਤ ਵੇਲੇ ਤੀਸਰੇ ਨੌਜਵਾਨ ਦੀ ਭੂਮਿਕਾ ਸਬੰਧੀ ਮੁੱਖ ਥਾਣਾ ਅਫਸਰ ਨੇ ਕਿਹਾ ਕਿ ਪ੍ਰੀਵਾਰ ਵੱਲੋਂ ਇੱਕ ਹੀ ਵਿਅਕਤੀ ਖਿਲਾਫ ਸ਼ਕਾਇਤ ਦਿੱਤੀ ਗਈ ਹੈ ਉਨ੍ਹਾਂ ਦੱਸਿਆ ਕਿ ਪ੍ਰੀਵਾਰ ਨੇ ਕਿਹਾ ਹੈ ਕਿ ਜੇਕਰ ਉਨ੍ਹਾਂ ਨੂੰ ਕੋਈ ਹੋਰ ਸ਼ੱਕ ਹੋਇਆ ਤਾਂ ਉਹ ਵੱਖਰੇ ਤੌਰ ਤੇ ਬਿਆਨ ਦਰਜ ਕਰਵਾ ਦੇਣਗੇ ਉਨ੍ਹਾਂ ਦੱਸਿਆ ਕਿ ਮ੍ਰਿਤਕ ਨੌਜਵਾਨ ਰਮਿੰਦਰ ਸਿੰਘ ਦੇ ਤਾਏ ਗੁਰਮੇਲ ਸਿੰਘ ਦੇ ਬਿਆਨਾਂ ਦੇ ਆਧਾਰ ‘ਤੇ ਲਲਿਤ ਪੁੱਤਰ ਸ਼ਾਮ ਲਾਲ ਵਾਸੀ ਨਵੀਂ ਬਸਤੀ ਬਠਿੰਡਾ ਖਿਲਾਫ ਧਾਰਾ 302 ਅਤੇ 25/54/59 ਅਸਲਾ ਐਕਟ ਅਧੀਨ ਮਾਮਲਾ ਦਰਜ ਕਰਕੇ ਮੁਲਜਮ ਦੀ ਭਾਲ ਸ਼ੁਰੂ ਕਰ ਦਿੱਤੀ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।