ਬੱਚਿਆਂ ਨੂੰ ਸੁਰੱਖਿਅਤ ਬਚਾਇਆ
ਸ੍ਰੀਨਗਰ, ਏਜੰਸੀ। ਦੱਖਣੀ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ‘ਚ ਬਰਫ ਖਿਸਕਣ (Avalanche) ਨਾਲ ਪਤੀ ਪਤਨੀ ਦੀ ਮੌਤ ਹੋ ਗਈ ਜਦੋਂ ਕਿ ਉਹਨਾਂ ਦੇ ਬੱਚਿਆਂ ਨੂੰ ਸੁਰੱਖਿਅਤ ਬਚਾ ਲਿਆ ਗਿਆ ਹੈ। ਇਸ ਤੋਂ ਇਲਾਵਾ ਅੱਠ ਪੁਲਿਸ ਕਰਮਚਾਰੀਆਂ ਸਮੇਤ 10 ਲੋਕ ਲਾਪਤਾ ਹਨ। ਪੁਲਿਸ ਬੁਲਾਰੇ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਜਵਾਹਰ ਸੁਰੰਗ ਦੇ ਇੱਕ ਟਿਊਬ ‘ਤੇ ਭਾਰੀ ਬਰਫ ਖਿਸਕਣ ਤੋਂ ਬਾਅਦ ਅੱਠ ਪੁਲਿਸ ਕਰਮਚਾਰੀਆਂ ਸਮੇਤ 10 ਲੋਕ ਲਾਪਤਾ ਹਨ। ਇਸ ਤੋਂ ਇਲਾਵਾ ਬਰਫ ਖਿਸਕਣ ਨਾਲ ਪ੍ਰਭਾਵਿਤ ਇਲਾਕਿਆਂ ‘ਚੋਂ 60 ਤੋਂ ਜ਼ਿਆਦਾ ਪਰਿਵਾਰਾਂ ਨੂੰ ਬਚਾ ਕੇ ਸੁਰੱਖਿਅਤ ਸਥਾਨਾਂ ‘ਤੇ ਪਹੁੰਚਾਇਆ ਗਿਆ ਹੈ।
ਕਸ਼ਮੀਰ ਘਾਟੀ ‘ਚ ਭਾਰੀ ਬਰਫ ਖਿਸਕਣ ਕਾਰਨ 20 ਤੋਂ ਜ਼ਿਆਦਾ ਘਰ ਅਤੇ ਹੋਰ ਇਮਾਰਤਾਂ ਨੁਕਸਾਨੀਆਂ ਗਈਆਂ। ਬੁਲਾਰੇ ਨੇ ਕਿਹਾ ਕਿ ਵੀਰਵਾਰ ਨੂੰ ਅਨੰਤਨਾਗ ਜ਼ਿਲ੍ਹੇ ਦੇ ਕੋਕੇਰਨਾਗ ਦੇ ਸੋਨਬਰੀ ਮਾਗਮ ‘ਚ ਭਾਰੀ ਬਰਫਬਾਰੀ ਹੋਈ ਜਿਸ ਨਾਲ ਬਰਫ ਖਿਸਕਣ ਦੌਰਾਨ ਪਤੀ ਪਤਨੀ ਅਤੇ ਉਹਨਾਂ ਦੇ ਦੋ ਬੱਚੇ ਮਲਬੇ ‘ਚ ਫਸ ਗਏ। ਪੁਲਿਸ ਅਤੇ ਸਥਾਨਕ ਲੋਕਾਂ ਵੱਲੋਂ ਤੁਰੰਤ ਬਚਾਅ ਅਭਿਆਨ ਚਲਾਇਆ ਗਿਆ ਜਿਸ ਤੋਂ ਬਾਅਦ ਦੋ ਬੱਚਿਆਂ ਨੂੰ ਸੁਰੱਖਿਅਤ ਬਚਾ ਲਿਆ ਗਿਆ ਪਰ ਪਤੀ ਪਤਨੀ ਨੂੰ ਬਚਾਇਆ ਨਹੀਂ ਜਾ ਸਕਿਆ ਤ ਬਾਅਦ ‘ਚ ਦੋਵਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।