ਸੰਗਰੂਰ(ਨਰੇਸ਼ ਕੁਮਾਰ) | ਵਾਰ ਹੀਰੋਜ਼ ਸਟੇਡੀਅਮ ਵਿਖੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ ਪੰਜਾਬ ਰਾਜ ਖੇਡਾਂ ਅਥਲੈਟਿਕਸ (ਲੜਕੇ) ਅਤੇ ਰੋਲਰ ਸਕੇਟਿੰਗ (ਲੜਕੇ) ਸਮਾਪਤ ਹੋ ਗਈਆਂ ਹਨ। ਸਮਾਪਤੀ ਸਮਾਰੋਹ ਦੇ ਮੁੱਖ ਮਹਿਮਾਨ ਸ੍ਰੀ ਅਨਿਲ ਕੁਮਾਰ ਘੀਚਾ, ਸਕੱਤਰ ਪੰਜਾਬ ਪ੍ਰਦੇਸ ਕਾਂਗਰਸ ਕਮੇਟੀ ਸਨ।
ਉਨ੍ਹਾਂ ਖਿਡਾਰੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ‘ਮਿਸ਼ਨ ਤੰਦਰੁਸਤ ਪੰਜਾਬ’ ਤਹਿਤ ਇਹ ਮੁਕਾਬਲੇ ਕਰਵਾਏ ਗਏ ਹਨ। ਉਨ੍ਹਾਂ ਜੇਤੂ ਖਿਡਾਰੀਆਂ ਨੂੰ ਮੈਡਲ ਪ੍ਰਦਾਨ ਕੀਤੇ। ਟੂਰਨਾਮੈਂਟ ਦੇ ਅਖੀਰਲੇ ਦਿਨ ਅਥਲੈਟਿਕਸ ਦੇ ਮੁਕਾਬਲੇ 4 ਗੁਣਾ 100 ਰਿਲੇਅ ਰੇਸ ‘ਚ ਗੁਰਵਿੰਦਰ ਸਿੰਘ ਕਪੂਰਥਲਾ ਨੇ ਪਹਿਲਾ, ਅਮਰਪ੍ਰੀਤ ਸਿੰਘ ਤਰਨਤਾਰਨ ਨੇ ਦੂਸਰਾ ਅਤੇ ਹਰਸਦੀਪ ਸਿੰਘ ਅੰਮ੍ਰਿਤਸਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਰੋਲਰ ਸਕੇਟਿੰਗ 500 ਮੀਟਰ ਕੁਆਰਡਜ਼ ਰੇਸ ਵਿੱਚ ਜਸਨਬੀਰ ਸਿੰਘ ਮੋਹਾਲੀ ਨੇ ਪਹਿਲਾ, ਸਿਵਾਏ ਗੋਸਵਾਮੀ ਅੰਮ੍ਰਿਤਸਰ ਨੇ ਦੂਸਰਾ ਅਤੇ ਬੀਰਇੰਦਰ ਸਿੰਘ ਸੰਗਰੂਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ।
ਇਨ ਲਾਇਨ 500 ਮੀਟਰ ਰੇਸ ਵਿੱਚ ਚਸਮੀਤ ਸਿੰਘ ਲੁਧਿਆਣਾ ਨੇ ਪਹਿਲਾ, ਮਨਜਿੰਦਰ ਸਿੰਘ ਮੋਹਾਲੀ ਨੇ ਦੂਸਰਾ ਅਤੇ ਦਮਨਬੀਰ ਸਿੰਘ ਅੰਮ੍ਰਿਤਸਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਸ੍ਰੀ ਯੋਗਰਾਜ ਜ਼ਿਲਾ ਖੇਡ ਅਫਸਰ ਸੰਗਰੂਰ, ਸ੍ਰੀ ਨਵਦੀਪ ਸਿੰਘ ਜੂਨੀਅਰ ਰੋਲਰ ਸਕੇਟਿੰਗ ਕੋਚ, ਸ੍ਰੀ ਰਣਬੀਰ ਸਿੰਘ ਜੂਨੀਅਰ ਅਥਲੈਟਿਕ ਕੋਚ, ਸ੍ਰੀ ਗੁਰਪ੍ਰੀਤ ਸਿੰਘ ਹਾਕੀ ਕੋਚ ਸੁਨਾਮ, ਸ੍ਰੀ ਗੁਰਦਿੱਤ ਸਿੰਘ ਅਥਲੈਟਿਕਸ ਕੋਚ, ਸ੍ਰੀ ਮੁਹੰਮਦ ਸਲੀਮ ਕ੍ਰਿਕਟ ਕੋਚ, ਸ੍ਰੀ ਰਾਜਬੀਰ ਸਿੰਘ ਲੇਖਾਕਾਰ, ਸ੍ਰੀ ਭੋਲਾ ਸਿੰਘ ਘਰਾਚੋਂ ਤੋ ਇਲਾਵਾ ਖੇਡਾਂ ਦੇ ਕੋਚ ਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।