ਲੁਧਿਆਣਾ | ਵਰਲਡ ਚੈਂਪੀਅਨਸ਼ਿਪ ਸਿਲਵਰ ਮੈਡਲਿਸਟ ਬਜਰੰਗ ਪੂਨੀਆ ਨੇ ਫਿਰ ਤੋਂ ਫੈਸਲਾਕੁੰਨ ਮੁਕਾਬਲਾ ਜਿੱਤ ਕੇ ਇੱਥੇ ਮਿਊਨੀਸੀਪਲ ਕਾਰਪੋਰੇਸ਼ਨ ਇੰਡੋਰ ਸਟੇਡੀਅਮ ‘ਚ ਪ੍ਰੋ ਰੈਸਲਿੰਗ ਲੀਗ ਦੇ ਚੌਥੇ ਸੈਸ਼ਨ ‘ਚ ਚੈਂਪੀਅਨ ਪੰਜਾਬ ਰਾਇਲਸ ਨੂੰ ਲਗਾਤਾਰ ਦੂਜੀ ਜਿੱਤ ਦਿਵਾਈ ਭਾਰਤੀ ਸਟਾਰ ਬਜਰੰਗ ਨੇ ਨਾਟਕੀ ਤੇ ਹਮਲਾਵਰਤਾ ਨਾਲ ਭਰੇ 65 ਕਿਲੋ ਦੀ ਕੁਸ਼ਤੀ ‘ਚ ਯੂਰਪੀ ਚੈਂਪੀਅਨ ਹਾਜੀ ਅਲੀਏਵ ਨੂੰ 8-6 ਨਾਲ ਹਰਾਇਆ ਬਜਰੰਗ ਦੀ ਜਿੱਤ ਨਾਲ ਰਾਇਲਸ ਨੇ ਐੱਮਪੀ ਯੋਧਾ ਨੂੰ 4-3 ਨਾਲ ਹਰਾਇਆ ਇਸ ਤੋਂ ਪਹਿਲਾਂ, ਵਰਲਡ ਚੈਂਪੀਅਨਸ਼ਿਪ ਕਾਂਸੀ ਤਮਗਾਧਾਰੀ ਪੂਜਾ ਢਾਂਡਾ ਨੇ ਮਿਮੀ ਹਿਰਸਟੋਵਾ ਖਿਲਾਫ ਛੇਵੀਂ ਕੁਸ਼ਤੀ (57 ਕਿਲੋ ਮਹਿਲਾ) 9-3 ਨਾਂਲ ਜਿੱਤ ਕੇ ਐੱਮਪੀ ਯੋਧਾ ਨੂੰ 3-3 ਦੀ ਬਰਾਬਰੀ ‘ਤੇ ਲਿਆ ਦਿੱਤਾ ਸੀ ਟਾਈ ਦੇ ਪਹਿਲੇ ਮੁਕਾਬਲੇ (86 ਕਿਲੋ) ‘ਚ ਯੂਰਪੀ ਚੈਂਪੀਅਨਸ਼ਿਪ ਦੇ ਸਾਬਕਾ ਕਾਂਸੀ ਤਮਗਾਧਾਰੀ ਦਾਤੋ ਮਾਗਰਿਸ਼ਵਿਲੀ ਨੇ ਐੱਮਪੀ ਯੋਧਾ ਦੇ 2017 ਕਾਮਨਵੈੱਲਥ ਚੈਂਪਅਨਸ਼ਿਪ ਜੇਤੂ ਦੀਪਕ ਨੂੰ 10-0 ਨਾਲ ਅਸਾਨੀ ਨਾਲ ਹਰਾ ਕੇ ਪੰਜਾਬ ਰਾਇਲਸ ਨੂੰ ਸ਼ੁਰੂਆਤੀ ਵਾਧਾ ਦਿਵਾਇਆ ਖੇਡ੍ਹੋ ਇੰਡੀਆ ਯੂਥ ਗੇਮਸ ਦੀ ਗੋਲਡ ਮੈਡਲਿਸਟ ਅੰਜੂ ਨੇ 53 ਕਿਲੋ ਦੇ ਮਹਿਲਾ ਮੁਕਾਬਲੇ ‘ਚ ਵੱਡਾ ਉਲਟਫੇਰ ਕਰਦਿਆਂ ਚੈਂਪੀਅਨ ਪੰਜਾਬ ਦੇ ਵਾਧੇ ਨੂੰ 2-0 ਕਰ ਦਿੱਤਾ ਉਨ੍ਹਾਂ ਨੇ ਰੋਮਾਂਚ ਨਾਲ ਭਰਪੂਰ ਮੁਕਾਬਲੇ ‘ਚ 2017 ਕਾਮਨਵੈੱਲਥ ਚੈਂਪੀਅਨਸਿਪ ਦੀ ਜੇਤੂ ਰਿਤੂ ਫੋਗਾਟ ਨੂੰ 6-4 ਨਾਲ ਹਰਾ ਦਿੱਤਾ ਕਾਮਨਵੈੱਲਥ ਗੇਮਸ ਦੇ ਕਾਂਸੀ ਤਮਗਾਧਾਰੀ ਕੋਰੇ ਜਾਰਵਿਸ ਦੀ ਜਿੱਤ ਨਾਲ ਪੰਜਾਬ 3-0 ਦੇ ਵਾਧੇ ਨਾਲ ਟਾਈ ਆਪਣੇ ਨਾਂਅ ਕਰਨ ਦੇ ਕਰੀਬ ਆ ਗਈ ਕੈਨੇਡਾਈ ਪਹਿਲਵਾਨ ਨੇ ਸੁਪਰ ਹੈਵੀਵੇਟ (125) ‘ਚ ਐੱਮਪੀ ਯੋਧਾ ਦੇ ਆਕਾਸ਼ ਅੰਟਿਲ ਨੂੰ 6-0 ਨਾਲ ਹਰਾਇਆ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।