ਮੁੰਬਈ | ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਕਿਹਾ ਕਿ ਆਰਥਿਕ ਵਾਧਾ ਤਾਂ ਠੀਕ ਹੈ ਪਰ ਮਹਿੰਗਾਈ ਚਿੰਤਾ ਦੀ ਗੱਲ ਹੈ
ਇਸ ਦੇ ਨਾਲ ਹੀ ਉਨ੍ਹਾਂ ਵਿੱਤੀ ਸਾਲ 2018-19 ਦੇ ਅੰਤ ਤੱਕ ਮਾਨਿਟਰੀ ਪਾਲਿਸੀ ‘ਚ ਬਦਲਾਅ ਦੀ ਕਿਸੇ ਵੀ ਸੰਭਾਵਨਾ ਤੋਂ ਨਾਂਹ ਕਰ ਦਿੱਤੀ ਰਿਪੋਰਟ ਅਨੁਸਾਰ ਆਰਬੀਆਈ ਗਵਰਨਰ ਦਾ ਅਹੁਦਾ ਸੰਭਾਲਣ ਤੋਂ ਬਾਅਦ ਆਪਣਾ ਪਹਿਲਾ ਜਨਤਕ ਸੰਬੋਧਨ ਦਿੰਦਿਆਂ ਦਾਸ ਨੇ ਕਿਹਾ ਕਿ ਤੇਲ, ਖੁਰਾਕੀ ਪਦਾਰਥ ਤੇ ਤਮਾਮ ਵਸਤੂਆਂ ਦੀਆਂ ਕੀਮਤਾਂ ‘ਚ ਅਨਿਸ਼ਚਿਤਤਾ ਦੀ ਸਥਿਤੀ ਬਣੀ ਹੋਈ ਹੈ, ਜੋ ਮਹਿੰਗਾਈ ਦਾ ਮੁਲਾਂਕਣ ਕਰਨ ‘ਚ ਅੜਿੱਕਾ ਹੈ ਉਹ ਸ਼ੁੱਕਰਵਾਰ ਨੂੰ ਗੁਜਰਾਤ ਦੇ ਗਾਂਧੀਨਗਰ ‘ਚ ਬਾਈਬ੍ਰੇਂਟ ਗੁਜਰਾਤ ਗੋਲਬਲ ਸਮੀਟ ‘ਚ ਬੋਲ ਰਹੇ ਸਨ ਉਨ੍ਹਾਂ ਕਿਹਾ ਅਕਤੂਬਰ 2018 ਤੋਂ ਬਾਅਦ ਮਹਿੰਗਾਈ ਦਰ ‘ਚ ਕਾਫ਼ੀ ਕਮੀ ਰਹੀ ਹੈ ਤੇ ਤੇਲ ਦੀਆਂ ਕੀਮਤਾਂ ‘ਚ ਭਾਰੀ ਉਤਰਾਅ-ਚੜ੍ਹਾਅ ਦੇਖਣ ਨੂੰ ਮਿਲਿਆ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।