ਹਾਦਸੇ ‘ਚ ਦੋ ਹੋਰ ਲਾਪਤਾ
ਸੋਲ, ਏਜੰਸੀ। ਦੱਖਣੀ ਕੋਰੀਆ ਦੇ ਦੱਖਣੀ ਤਟ ‘ਤੇ ਮੱਛੀਆਂ ਫੜਨ ਵਾਲੀ ਇੱਕ ਕਿਸ਼ਤੀ ਦੇ ਡੁੱਬ ਜਾਣ ਨਾਲ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ ਦੋ ਹੋਰ ਲਾਪਤਾ ਹੋ ਗਏ ਹਨ। ਸਥਾਨਕ ਮੀਡੀਆ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਸਥਾਨਕ ਸਮੇਂ ਅਨੁਸਾਰ ਸਵੇਰੇ ਪੰਜ ਵਜੇ ਸਾਊਥ ਗਯੇਅੋਂਗਸਾਂਗ ਸੂਬੇ ‘ਚ ਤੋਂਗਯੇਅੋਂਗ ਸ਼ਹਿਰ ਦੇ ਯੋਕਜੀ ਦੀਪ ਕੋਲ 14 ਲੋਕਾਂ ਨੂੰ ਲੈ ਕੇ ਜਾ ਰਹੀ ਇੱਕ ਕਿਸ਼ਤੀ ਡੁੱਬ ਗਈ ਜਿਸ ਨਾਲ ਕਿਸ਼ਤੀ ਦੇ ਕਪਤਾਨ ਅਤੇ ਦੋ ਹੋਰ ਲੋਕਾਂ ਦੀ ਮੌਤ ਹੋ ਗਈ। ਉਹਨਾ ਨੂੰ ਬਚਾਅ ਕਰਮਚਾਰੀਆਂ ਨੇ ਅਚੇਤ ਹਾਲਤ ‘ਚ ਪਾਣੀ ‘ਚੋਂ ਬਾਹਰ ਕੱਢਿਆ ਅਤੇ ਹੈਲੀਕਾਪਟਰ ਰਾਹੀਂ ਹਸਪਤਾਲ ਪਹੁੰਚਾਇਆ ਜਿੱਥੇ ਡਾਕਟਰਾਂ ਨੇ ਉਹਨੂੰ ਮ੍ਰਿਤਕ ਐਲਾਨ ਦਿੱਤਾ।
ਦੱਖਣੀ ਕੋਰੀਆਈ ਤਟਰੱਖਿਅਕ ਬਲ ਨੇ 14 ਗਸ਼ਤੀ ਪੋਤ ਅਤੇ ਚਾਰ ਜਹਾਜਾਂ ਨੂੰ ਰਾਹਤ ਅਤੇ ਬਚਾਅ ਅਭਿਆਨ ‘ਚ ਲਗਾਇਆ ਗਿਆ ਹੈ। ਜਲ ਸੈਨਾ ਦੇ ਚਾਰ ਜਹਾਜ਼ ਵੀ ਅਭਿਆਨ ‘ਚ ਮਦਦ ਕਰ ਰਹੇ ਹਨ। ਦੁਰਘਟਨਾ ‘ਚ ਬਚਾਏ ਗਏ ਲੋਕਾਂ ਨੇ ਦੱਸਿਆ ਕਿ ਉਹਨਾਂ ਦੀ ਕਿਸ਼ਤੀ ਕਿਸੇ ਹੋਰ ਜਹਾਜ਼ ਜਾਂ ਕਿਸ਼ਤੀ ਨਾਲ ਟਕਰਾਈ ਸੀ ਜਿਸ ਕਾਰਨ ਇਹ ਹਾਦਸਾ ਹੋਇਆ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ