ਚਾਰਾ ਘੁਟਾਲੇ ‘ਚ ਸ਼ਜਾ ਕੱਟ ਰਹੇ ਹਨ ਲਾਲੂ
ਰਾਂਚੀ। ਲਾਲੂ ਪ੍ਰਸਾਦ ਯਾਦਵ ਨੂੰ ਅੱਜ ਝਾਰਖੰਡ ਅਦਾਲਤ ਨੇ ਉਸ ਵੇਲੇ ਝਟਕਾ ਦਿੱਤਾ ਜਦੋਂ ਉਨ੍ਹਾਂ ਦੀ ਜ਼ਮਾਨਤ ਪਟੀਸ਼ਨ ਖਾਰਜ ਹੋ ਗਈ। ਲਾਲੂ ਚਾਰਾ ਘੁਟਾਲਾ ਮਾਮਲੇ ‘ਚ ਸਜ਼ਾ ਕੱਟ ਰਹੇ ਹਨ। ਇਸ ਮਾਮਲੇ ‘ਚ ਪਿਛਲੇ ਹਫਤੇ ਹਾਈ ਕੋਰਟ ਨੇ ਸੀ.ਬੀ.ਆਈ. ਅਤੇ ਲਾਲੂ ਪੱਖਾਂ ਦੀ ਦਲੀਲ ਸੁਣਨ ਤੋਂ ਬਾਅਦ ਫੈਸਲਾ ਸੁਰੱਖਿਅਤ ਰੱਖ ਲਿਆ ਸੀ। ਇਸ ਤੋਂ ਬਾਅਦ ਵੀਰਵਾਰ ਦੁਪਹਿਰ ਕੋਰਟ ਨੇ ਲਾਲੂ ਦੀ ਜ਼ਮਾਨਤ ਪਟੀਸ਼ਨ ‘ਤੇ ਫੈਸਲਾ ਦਿੱਤਾ। ਦਰਅਸਲ ਚਾਰਾ ਘੁਟਾਲੇ ਦੇ ਤਿੰਨ ਮਾਮਲਿਆਂ ‘ਚ ਸਜ਼ਾ ਕੱਟ ਰਹੇ ਲਾਲੂ ਯਾਦਵ ਨੇ ਉਮਰ ਅਤੇ ਬਿਮਾਰੀ ਦਾ ਹਵਾਲਾ ਦੇ ਕੇ ਦੇਵਘਰ, ਚਾਈਬਾਸਾ ਅਤੇ ਦੁਮਕਾ ਮਾਮਲੇ ‘ਚ ਜ਼ਮਾਨਤ ਲਈ 11 ਦਸੰਬਰ ਨੂੰ ਪਟੀਸ਼ਨ ਦਾਖਲ ਕੀਤੀ ਸੀ। ਪਨੀਸ਼ਨ ਵਿੱਚ ਕਿਹਾ ਗਿਆ ਸੀ ਕਿ ਲਾਲੂ 71 ਸਾਲ ਦੇ ਹੋ ਗਏ ਹਨ ਅਤੇ ਉਨ੍ਹਾਂ ਨੂੰ ਸ਼ੂਗਰ, ਬੀਪੀ ਆਦਿ ਬਿਮਾਰੀਆਂ ਹਨ। ਚਾਰਾ ਘੁਟਾਲੇ ਮਾਮਲੇ ‘ਚ ਇਸ ਤੋਂ ਪਹਿਲਾਂ ਵੀ ਉਨ੍ਹਾਂ ਨੂੰ ਜ਼ਮਾਨਤ ਦੀ ਸਹੂਲਤ ਪ੍ਰਦਾਨ ਕੀਤੀ ਜਾਵੇ। ਲਾਲੂ 23 ਦਸੰਬਰ 2017 ਤੋਂ ਜੇਲ ‘ਚ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ