ਸਦਨ ‘ਚ ਬਿੱਲ ਦੇ ਪੱਖ ‘ਚ 245 ਵੋਟਾਂ ਤੇ ਵਿਰੋਧ ‘ਚ 11 ਵੋਟਾਂ ਪਈਆਂ
ਨਵੀਂ ਦਿੱਲੀ | ਸਰਦ ਰੁੱਤ ਸੈਸ਼ਨ?ਦੇ 10ਵੇਂ ਦਿਨ ਅੱਜ ਤਿੰਨ ਤਲਾਕ ਨਾਲ ਜੁੜਿਆ ਨਵਾਂ ਬਿੱਲ ਅੱਜ ਕਰੀਬ 5 ਘੰਟੇ ਚੱਲੀ ਚਰਚਾ ਤੋਂ ਬਾਅਦ ਲੋਕ ਸਭਾ ‘ਚੋਂ ਪਾਸ ਹੋ ਗਿਆ ਹੁਣ ਇਹ ਬਿੱਲ ਰਾਜ ਸਭਾ ‘ਚ ਭੇਜਿਆ ਜਾਵੇਗਾ ਸਦਨ ‘ਚ ਵੋਟਿੰਗ ਤੋਂ ਬਾਅਦ ਬਿੱਲ ਦੇ ਪੱਖ ‘ਚ 245 ਤੇ ਵਿਰੋਧ ‘ਚ 11 ਵੋਟਾਂ ਪਈਆਂ ਲੋਕ ਸਭਾ ਤੋਂ ਤਿੰਨ ਤਲਾਕ ਬਿੱਲ ਪਾਸ ਹੋ ਗਿਆ ਹੈ
ਸਰਕਾਰ 8 ਜਨਵਰੀ ਤੱਕ ਚੱਲਣ ਵਾਲੇ ਸਰਦ ਰੁੱਤ ਸੈਸ਼ਨ ‘ਚ ਹੀ ਇਸ ਨੂੰ ਪਾਸ ਕਰਾਉਣਾ ਚਾਹੁੰਦੀ ਹੈ ਇਸ ਸਾਲ ਸਤੰਬਰ ‘ਚ ਤਿੰਨ ਤਲਾਕ ‘ਤੇ ਆਰਡੀਨੈਂਸ ਜਾਰੀ ਕੀਤਾ ਗਿਆ ਸੀ ਲੋਕ ਸਭਾ ‘ਚ ਬਿੱਲ ‘ਤੇ ਵੋਟਿੰਗ ਦੌਰਾਨ ਕਾਂਗਰਸ, ਅੰਨਾਦਰਮੁਕ, ਦਰਮੁਕ ਤੇ ਸਪਾ ਦੇ ਮੈਂਬਰਾਂ ਨੇ ਵਾਕਆਊਟ ਕਰ ਦਿੱਤਾ ਇਸ ਤੋਂ ਪਹਿਲਾਂ ਸਦਨ ‘ਚ ਕਾਂਗਰਸ ਦੇ ਆਗੂ ਮਲਿੱਕਅਰਜੁਨ ਖੜਗੇ ਨੇ ਬਿੱਲ ਨੂੰ ਜੁਆਇੰਟ ਸਿਲੈਕਟ ਕਮੇਟੀ ਕੋਲ ਭੇਜਣ ਦੀ ਮੰਗ ਕੀਤੀ ਏਆਈਐਮਆਈਐਮ ਦੇ ਅਸਦਉਦੀਨ ਓਵੈਸੀ ਤੇ ਕਾਂਗਰਸ ਦੀ ਦੋ ਸਾਂਸਦ ਸੁਸ਼ਮਿਤਾ ਦੇਵ ਤੇ ਰੰਜੀਤ ਨੇ ਤਿੰਨ ਤਲਾਕ ਦੇਣ ਦੇ ਦੋਸ਼ੀ ਨੂੰ ਜੇਲ੍ਹ ਭੇਜੇ ਜਾਣ ਦੀ ਤਜਵੀਜ਼ ਦਾ ਵਿਰੋਧ ਕੀਤਾ ਚਰਚਾ ਦਾ ਜਵਾਬ ਦਿੰਦਿਆਂ ਕੇਂਦਰੀ ਕਾਨੂੰਨੀ ਮੰਤਰੀ ਰਵੀਸ਼ੰਕਰ ਪ੍ਰਸਾਦ ਨੇ ਕਿਹਾ ਕਿ ਜਦੋਂ ਪਾਕਿਸਤਾਨ, ਬੰਗਲਾਦੇਸ਼ ਸਮੇਤ 22 ਇਸਲਾਮਿਕ ਦੇਸ਼ਾਂ ਨੇ ਤਿੰਨ ਤਲਾਕ ਨੂੰ ਗੈਰ ਕਾਨੂੰਨੀ ਕਰਾਰ ਦਿੱਤਾ ਹੈ ਤਾਂ ਭਾਰਤ ਵਰਗੇ ਧਰਮ ਨਿਰਪੱਖ ਦੇਸ਼ ‘ਚ ਤਿੰਨ ਤਲਾਕ ਨੂੰ ਅਪਰਾਧ ਮੰਨਣ ‘ਚ ਕੀ ਪ੍ਰੇਸ਼ਾਨੀ ਹੈ? ਮਹਿਲਾ ਸ਼ਕਤੀਕਰਨ ਲਈ ਇਹ ਬਿੱਲ ਜ਼ਰੂਰੀ ਹੈ
ਮੁਸਲਿਮ ਮਹਿਲਾ (ਵਿਆਹ ਅਧਿਕਾਰ ਸੁਰੱਖਿਆ) ਬਿੱਲ, 2018 ‘ਤੇ ਚਰਚਾ ਦੀ ਸ਼ੁਰੂਆਤ ਕਰਦਿਆਂ ਰਿਵਾਲਯੂਸ਼ਨਰੀ ਸੋਸ਼ਲਿਸਟ ਪਾਰਟੀ ਦੇ ਐਨ. ਕੇ. ਪ੍ਰੇਮ ਚੰਦਰਨ ਨੇ ਕਿਹਾ ਕਿ ਬਿੱਲ ਗੈਰ ਕਾਨੂੰਨੀ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ ਉਨ੍ਹਾਂ ਕਿਹਾ ਕਿ ਇਹ ਬਿੱਲ ਪਹਿਲਾਂ ਲੋਕ ਸਭਾ ‘ਚ 2017 ‘ਚ ਪਾਸ ਕੀਤਾ ਗਿਆ ਸੀ ਪਰ ਰਾਜ ਸਭਾ ‘ਚ ਇਸ ਨੂੰ ਪਾਸ ਨਹੀਂ ਕੀਤਾ ਜਾ ਸਕਿਆ ਤਾਂ ਸਰਕਾਰ ਆਰਡੀਨੈਂਸ ਰਾਹੀਂ ਇਸ ਨੂੰ ਫਿਰ ਤੋਂ ਲੋਕ ਸਭਾ ‘ਚ ਲਿਆਈ ਹੈ ਜੋ ਅਸੰਵਿਧਾਨਿਕ ਹੈ
ਉਨ੍ਹਾਂ ਕਿਹਾ ਕਿ ਸਰਕਾਰ ਇਸ ਬਿੱਲ ਨੂੰ ਜਲਦਬਾਜ਼ੀ ‘ਚ ਲਿਆਈ ਹੈ ਇਸ ਲਈ ਆਰਡੀਨੈਂਸ ਲਿਆਉਣ ਦੀ ਕੋਈ ਲੋੜ ਨਹੀਂ ਸੀ ਪਿਛਲੀ ਵਾਰ ਇਸ ‘ਤੇ ਵੱਡੀ ਚਰਚਾ ਹੋਈ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।