ਪ੍ਰਧਾਨ ਮੰਤਰੀ ਜਨ ਔਸ਼ਧੀ ਯੋਜਨਾ
ਪ੍ਰਧਾਨ ਮੰਤਰੀ ਜਨ ਔਸ਼ਧੀ ਯੋਜਨਾ ਭਾਰਤ ਸਰਕਾਰ ਦੇ ਫਾਰਮਾਸਿਊਟੀਕਲਜ਼ ਵਿਭਾਗ ਦੁਆਰਾ ਚਲਾਇਆ ਇੱਕ ਅਭਿਆਨ ਹੈ, ਇਸ ਸਕੀਮ ਦੇ ਅੰਤਰਗਤ ਆਮ ਨਾਗਰਿਕਾਂ ਨੂੰ ਬਜ਼ਾਰ ਤੋਂ 60 ਤੋਂ 70 ਫੀਸਦੀ ਘੱਟ ਕੀਮਤ ‘ਤੇ ਦਵਾਈਆਂ ਮੁਹੱਈਆ ਕਰਾਉਣ ਦੇ ਉਦੇਸ਼ ਨਾਲ ਕੇਂਦਰ ਸਰਕਾਰ ਦੁਆਰਾ ਦੇਸ਼ ਭਰ ਵਿਚ ਸੈਂਟਰ ਖੋਲ੍ਹੇ ਜਾ ਰਹੇ ਹਨ
ਜੇਕਰ ਤੁਸੀਂ ਨੌਕਰੀ ਦੀ ਭਾਲ ਕਰ ਰਹੇ ਹੋ, ਤਾਂ ਇਹ ਯੋਜਨਾ ਤੁਹਾਨੂੰ ਆਪਣੇ ਸ਼ਹਿਰ, ਪਿੰਡ ਜਾਂ ਸ਼ਹਿਰ ਦੀ ਕਿਸੇ ਵੀ ਥਾਂ ਦਸ ਹਜ਼ਾਰ ਰੁਪਏ ਤੋਂ ਲੈ ਕੇ ਤੀਹ ਹਜ਼ਾਰ ਰੁਪਏ ਪ੍ਰਤੀ ਮਹੀਨੇ ਦੀ ਕਮਾਈ ਕਰਨ ਵਿਚ ਮੱਦਦ ਕਰ ਸਕਦੀ ਹੈ ਹੁਣ ਤੁਸੀਂ ਜਨ ਔਸ਼ਧੀ ਸੈਂਟਰ ਪ੍ਰਧਾਨ ਮੰਤਰੀ ਭਾਰਤੀ ਜਨ ਔਸ਼ਧੀ ਯੋਜਨਾ ਦੇ ਤਹਿਤ ਖੋਲ੍ਹ ਸਕਦੇ ਹੋ ਅੰਕੜਿਆਂ ਦੇ ਲਿਹਾਜ਼ ਨਾਲ ਹੁਣ ਤੱਕ ਦੇਸ਼ ਵਿਚ 20,000 ਜਨ ਔਸ਼ਧੀ ਸੈਂਟਰ ਖੋਲ੍ਹੇ ਜਾ ਚੁੱਕੇ ਹਨ ਇਨ੍ਹਾਂ ਔਸ਼ਧੀ ਸੈਂਟਰਾਂ ‘ਤੇ ਹੋਣ ਵਾਲੀ ਦਵਾਈਆਂ ਦੀ ਵਿੱਕਰੀ ‘ਤੇ 16 ਫੀਸਦੀ ਕਮਿਸ਼ਨ ਵੀ ਦਿੱਤਾ ਜਾਂਦਾ ਹੈ ਇਸ ਯੋਜਨਾ ਦੇ ਮੁਤਾਬਿਕ ਸਰਕਾਰ ਦੀ ਜਿੰਮੇਵਾਰੀ ਇਹ ਹੁੰਦੀ ਹੈ ਕਿ ਉਹ ਇਨ੍ਹਾਂ ਸੈਂਟਰਾਂ ਨੂੰ ਜੈਨਰਿਕ ਦਵਾਈਆਂ ਦੀ ਸਮੁੱਚੀ ਸਪਲਾਈ ਕਰਦੀ ਹੈ ਨਿਯਮਾਂ ਮੁਤਾਬਿਕ ਪਹਿਲਾਂ ਤਾਂ ਇਹ ਯੋਜਨਾ ਸਿਰਫ਼ ਸਰਕਾਰ ਦੀਆਂ ਚੋਣਵੀਆਂ ਸੰਸਥਾਵਾਂ ਤੱਕ ਹੀ ਸੀਮਤ ਸੀ ਪਰ ਹੁਣ ਕੋਈ ਵੀ ਫਾਰਮਾਸਿਸਟ ਜਾਂ ਡਾਕਟਰ ਜਨ ਔਸ਼ਧੀ ਸਟੋਰ ਖੋਲ੍ਹ ਸਕਦਾ ਹੈ
ਯੋਜਨਾ ਦਾ ਮੁੱਖ ਉਦੇਸ਼: ਪ੍ਰਧਾਨ ਮੰਤਰੀ ਭਾਰਤੀ ਜਨ ਔਸ਼ਧੀ ਯੋਜਨਾ ਦਾ ਮੁੱਖ ਉਦੇਸ਼ ਗਰੀਬ ਲੋਕਾਂ ਨੂੰ ਘੱਟ ਲਾਗਤ ਵਾਲੀਆਂ ਦਵਾਈਆਂ ਪ੍ਰਦਾਨ ਕਰਨਾ ਹੈ ਹੁਣ ਤੱਕ ਲਗਭਗ 20,000 ਜਨ ਔਸ਼ਧੀ ਸੈਂਟਰ ਪੂਰੇ ਦੇਸ਼ ਵਿਚ ਖੋਲ੍ਹੇ ਗਏ ਹਨ
ਜਨ ਔਸ਼ਧੀ ਸੈਂਟਰ ਕਿਵੇਂ ਖੋਲ੍ਹ ਸਕਦੇ ਹੋ: ਇੱਛੁਕ ਲੋਕ ਇਸ ਯੋਜਨਾ ਲਈ ਇੱਕ ਸਰਲ ਬਿਨੈ ਫਾਰਮ ਭਰ ਕੇ ਬਿਨੈ ਕਰ ਸਕਦੇ ਹਨ ਜੋ ਕਿ ਆਨਲਾਈਨ ਜਾਂ ਆਫ਼ਲਾਈਨ ਮੁਹੱਈਆ ਹੈ
ਸਰਕਾਰ ਨੇ ਤਿੰਨ ਸ਼੍ਰੇਣੀਆਂ ਬਣਾਈਆਂ ਹਨ, ਜਿਸ ਵਿਚ ਕੋਈ ਵਿਅਕਤੀ ਆਪਣੀ ਪਾਤਰਤਾ ਜਾਂ ਯੋਗਤਾ ਅਨੁਸਾਰ ਇਸ ਲਈ ਬਿਨੈ ਕਰ ਸਕਦਾ ਹੈ
” ਪਹਿਲੀ ਸ਼੍ਰੇਣੀ ਵਿਚ ਕੋਈ ਵੀ ਬੇਰੁਜ਼ਗਾਰ ਫਾਰਮਾਸਿਸਟ, ਡਾਕਟਰ ਜਾਂ ਰਜਿਸਟਰਡ ਚਿਕਿਤਸਾ ਕਾਰੋਬਾਰੀ ਸਟੋਰ ਖੋਲ੍ਹ ਸਕਦਾ ਹੈ
” ਦੂਸਰੀ ਸ਼੍ਰੇਣੀ ਵਿਚ ਟਰੱਸਟ, ਐਨਜੀਓ, ਨਿੱਜੀ ਹਸਪਤਾਲ, ਸਮਾਜ ਅਤੇ ਸਵੈ-ਸਹਾਇਤਾ ਸਮੂਹ ਵੀ ਇਸ ਲਈ ਬਿਨੈ ਕਰ ਸਕਦੇ ਹਨ
” ਤੀਜ਼ੀ ਸ਼੍ਰੇਣੀ ਵਿਚ ਰਾਜ ਸਰਕਾਰ ਦੁਆਰਾ ਨਾਮਜ਼ਦ ਏਜੰਸੀ ਸਟੋਰ ਖੋਲ੍ਹ ਸਕਦੀ ਹੈ
ਪ੍ਰਧਾਨ ਮੰਤਰੀ ਭਾਰਤੀ ਜਨ ਔਸ਼ਧੀ ਯੋਜਨਾ ਬਿਨੈ ਪੱਤਰ:
ਆਫ਼ਲਾਈਨ ਬਿਨੈ ਪੱਤਰ
ਆਨਲਾਈਨ ਬਿਨੈ ਪੱਤਰ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।