ਲਾਥਮ ਦੀਆਂ ਰਿਕਾਰਡ 264 ਦੌੜਾਂ ਨਾਲ ਸ਼੍ਰੀਲੰਕਾ ਮੁਸ਼ਕਲ ‘ਚ

ਦੁਨੀਆਂ ਦੇ ਪਹਿਲੇ ਟੈਸਟ ਬੱਲੇਬਾਜ਼ ਜਿੰਨ੍ਹਾਂ ਇੱਕ ਪਾਰੀ ‘ਚ ਨਾਬਾਦ ਰਹਿੰਦੇ ਹੋਏ ਸਭ ਤੋਂ ਜ਼ਿਆਦਾ 264 ਦੌੜਾਂ ਦਾ ਸਕੋਰ

 

ਮੌਜ਼ੂਦਾ ਸਾਲ ‘ਚ ਕਿਸੇ ਵੀ ਬੱਲੇਬਾਜ਼ ਦਾ ਸਰਵਸ੍ਰੇਸ਼ਠ ਸਕੋਰ

ਵੇਲਿੰਗਟਨ, 17 ਦਸੰਬਰ 
ਟਾਮ ਲਾਥਮ (ਨਾਬਾਦ 264) ਦੀ ਰਿਕਾਰਡ ਦੂਹਰੀ ਸੈਂਕੜੇ ਵਾਲੀ ਪਾਰੀ ਦੀ ਬਦੌਲਤ ਨਿਊਜ਼ੀਲੈਂਡ ਨੇ ਸ਼੍ਰੀਲੰਕਾ ਵਿਰੁੱਧ ਪਹਿਲੇ ਕ੍ਰਿਕਟ ਟੈਸਟ ਦੇ ਤੀਸਰੇ ਦਿਨ ਆਪਣੀ ਪਹਿਲੀ ਪਾਰੀ ‘ਚ 578 ਦੌੜਾਂ ਦਾ ਵਿਸ਼ਾਲ ਸਕੋਰ ਖੜਾ ਕਰ ਕੇ ਮਹਿਮਾਨ ਟੀਮ ਨੂੰ ਮੁਸ਼ਕਲ ‘ਚ ਪਾ ਦਿੱਤਾ

 
ਓਪਨਿੰਗ ਬੱਲੇਬਾਜ਼ ਲਾਥਮ ਨਿਊਜ਼ੀਲੈਂਡ ਦੀ ਪਹਿਲੀ ਪਾਰੀ ‘ਚ ਜੀਤ ਰਾਵਲ ਨਾਲ ਓਪਨਿੰਗ ਜੋੜੀ ਦੇ ਤੌਰ ‘ਤੇ ਮੈਦਾਨ ‘ਤੇ ਨਿੱਤਰੇ ਸਨ ਅਤੇ 264 ਦੌੜਾਂ ਬਣਾ ਕੇ ਮੈਦਾਨ ‘ਤੇ ਨਾਬਾਦ ਪਰਤੇ ਉਹਨਾਂ 489 ਗੇਂਦਾਂ ‘ਚ 21 ਚੌਕੇ ਅਤੇ 1 ਛੱਕਾ ਲਾ ਕੇ ਆਪਣੇ ਕਰੀਅਰ ਦਾ ਸਰਵਸ੍ਰੇਸ਼ਠ ਸਕੋਰ ਬਣਾਇਆ ਇਸ ਦੇ ਨਾਲ ਉਹ ਦੁਨੀਆਂ ਦੇ ਪਹਿਲੇ ਟੈਸਟ ਬੱਲੇਬਾਜ਼ ਬਣ ਗਏ ਹਨ ਜਿੰਨ੍ਹਾਂ ਇੱਕ ਪਾਰੀ ‘ਚ ਨਾਬਾਦ ਰਹਿੰਦੇ ਹੋਏ ਸਭ ਤੋਂ ਜ਼ਿਆਦਾ 264 ਦੌੜਾਂ ਦਾ ਸਕੋਰ ਖੜਾ ਕੀਤਾ ਹੈ

 
ਉਹ ਇਸ ਪਾਰੀ ਦੇ ਨਾਲ 1972 ‘ਚ ਗਲੇਨ ਟਰਨਰ ਤੋਂ ਬਾਅਦ ਨਿਊਜ਼ੀਲੈਂਡ ਦੇ ਪਹਿਲੇ ਬੱਲੇਬਾਜ਼ ਬਣ ਗਏ ਹਨ ਜੋ ਇੱਕ ਟੈਸਟ ਪਾਰੀ ‘ਚ ਨਾਬਾਦ ਮੈਦਾਨ ‘ਤੇ ਪਰਤੇ ਲਾਥਮ ਦੇ ਦੂਹਰੇ ਸੈਂਕੜੇ ਦੀ ਮੱਦਦ ਨਾਲ ਨਿਊਜ਼ੀਲੈਂਡ ਨੇ ਆਪਣੇ ਵਾਧੇ ਨੂੰ ਵਧਾ ਕੇ 296 ਦੌੜਾਂ ਤੱਕ ਪਹੁੰਚਾ ਦਿੱਤਾ ਲਾਥਮ ਨੇ ਰਾਸ ਟੇਲਰ ਨਾਲ ਤੀਸਰੀ ਵਿਕਟ ਲਈ 91 ਦੌੜਾਂ ਦੀ ਭਾਈਵਾਲੀ ਕੀਤੀ ਜਦੋਂਕਿ ਚੌਥੀ ਵਿਕਟ ਲਈ ਹੈਨਰੀ ਨਿਕੋਲਸ ਨਾਲ 114 ਦੌੜਾਂ ਜੋੜੀਆਂ

 

ਲਾਥਮ ਨੇ ਟੀਮ ਦੀਆਂ ਸਾਰੀਆਂ 10 ਭਾਈਵਾਲੀਆਂ ‘ਚ ਆਪਣੀ ਭੂਮਿਕਾ ਨਿਭਾਈ ਅਤੇ ਕੇਨ ਵਿਲਿਅਮਸਨ ਨਾਲ ਦੂਸਰੀ ਵਿਕਟ ਲਈ 162 ਦੌੜਾਂ ਦੀ ਉਸਦੀ ਭਾਈਵਾਲੀ ਸਭ ਤੋਂ ਵੱਡੀ ਰਹੀ ਦੂਸਰੇ ਪਾਸੇ ਚੌਥੇ ਦਿਨ ਸਟੰਪਸ ਤੱਕ ਵਿਰੋਧੀ ਸ਼੍ਰੀਲੰਕਾ ਨੇ ਆਪਣੀਆਂ ਪਹਿਲੀਆਂ ਤਿੰਨ ਵਿਕਟਾਂ 12 ਓਵਰਾਂ ‘ਚ ਸਿਰਫ਼ 20 ਦੌੜਾਂ ‘ਤੇ ਗੁਆ ਦਿੱਤੀਆਂ ਉਹ ਅਜੇ ਨਿਊਜ਼ੀਲੈਂਡ ਦੇ ਸਕੋਰ ਤੋਂ 276 ਦੌੜਾਂ ਪਿੱਛੇ ਹਨ ਅਤੇ ਉਹਨਾਂ ਦੀਆਂ ਸੱਤ ਵਿਕਟਾਂ ਬਾਕੀ ਹਨ

 

 

 

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।