ਬੀਐੱਸਐੱਫ ਤੇ ਫਾਜ਼ਿਲਕਾ ਪੁਲਿਸ ਦੀ ਸਾਂਝੀ ਕਾਰਵਾਈ ਦੌਰਾਨ ਹੋਈ ਬਰਾਮਦਗੀ
ਫਾਜ਼ਿਲਕਾ | ਬੀਐਸਐਫ ਬਟਾਲੀਅਨ 118 ਤੇ ਫ਼ਾਜ਼ਿਲਕਾ ਪੁਲਿਸ ਦੀ ਸਾਂਝੀ ਟੀਮ ਨੇ ਅੱਜ ਦੁਪਹਿਰ ਅੰਤਰਰਾਸ਼ਟਰੀ ਸਰਹੱਦ ਤੋਂ 5 ਕਿੱਲੋ 650 ਗਰਾਮ ਹੀਰੋਇਨ ਅਤੇ ਦੋ ਪਾਕਿਸਤਾਨੀ ਸਿਮ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ ਅੱਜ ਜਲਾਲਾਬਾਦ ਦੇ 118 ਬਟਾਲੀਅਨ ਦੇ ਮੁੱਖ ਦਫ਼ਤਰ ਵਿਖੇ ਪੈੱ੍ਰਸ ਕਾਨਫ਼ਰੰਸ ਕਰਦੇ ਹੋਏ ਐਸਐਸਪੀ ਫ਼ਾਜ਼ਿਲਕਾ ਡਾ. ਕੇਤਨ ਬਲੀ ਰਾਮ ਪਾਟਿਲ ਅਤੇ ਰਣਬੀਰ ਸਿੰਘ ਕਮਾਡੈਂਟ ਬੀਐਸਐਫ 118 ਬਟਾਲੀਅਨ ਨੇ ਦੱਸਿਆ ਕਿ ਨਸ਼ਾ ਖ਼ਿਲਾਫ਼ ਬੀਐਸਐਫ ਅਤੇ ਪੰਜਾਬ ਪੁਲਸ ਵੱਲੋਂ ਚਲਾਈ ਜਾ ਰਹੀ ਮੁਹਿੰਮ ਤਹਿਤ ਜਲਾਲਾਬਾਦ ਸੈਕਟਰ ਵਿਖੇ ਤਲਾਸ਼ੀ ਅਭਿਆਨ ਸ਼ੁਰੂ ਕੀਤਾ ਗਿਆ ਸੀ ਜਿਸ ਤੇ ਡੀ ਆਰ ਡੀ ਦੀਨਾ ਨਾਥ ਪੋਸਟ ਕੋਲ ਬਾਰਡਰ ਪਿੱਲਰ ਨੇ 215/6 ਵਿਖੇ ਚਾਰ ਪੈਕਟ ਅਤੇ ਇੱਕ ਬੋਤਲ ਸਰਕੰਡੇ ਵਿਚ ਬਰਾਮਦ ਹੋਈ, ਜਿਸ ਵਿੱਚ 5 ਕਿੱਲੋ 650 ਗਰਾਮ ਹੀਰੋਇਨ ਅਤੇ ਦੋ ਪਾਕਿਸਤਾਨੀ ਸਿਮ ਬਰਾਮਦ ਹੋਏ ਹਨ ਇਸ ਸਾਰੀ ਕਾਰਵਾਈ ਵਿੱਚ ਪੰਜਾਬ ਪੁਲਸ ਦੀ ਤਰਫ਼ੋਂ ਐਸ ਪੀ ਡੀ ਮੁਖ਼ਤਿਆਰ ਸਿੰਘ, ਇੰਸਪੈਕਟਰ ਰਸ਼ਪਾਲ ਸਿੰਘ ਸੀ ਆਈ ਏ ਸਟਾਫ਼, ਸਬ ਇੰਸਪੈਕਟਰ ਗੁਰਦਿਆਲ ਸਿੰਘ ਇੰਚਾਰਜ ਐਂਟੀ ਨਾਰਕੋਟਿਕ ਫ਼ਾਜ਼ਿਲਕਾ ਅਤੇ ਬੀ ਐਸ ਐਫ ਦੀ ਪੂਰੀ ਟੀਮ ਸ਼ਾਮਿਲ ਸੀ ਸਾਰੀ ਬਰਾਮਦਗੀ ਵਿੱਚ ਥਾਣਾ ਸਦਰ ਅਮੀਰ ਖ਼ਾਸ ਵਿਖੇ ਅਣਪਛਾਤੇ ਵਿਅਕਤੀਆਂ ਦੇ ਖ਼ਿਲਾਫ਼ ਮੁਕਦਮਾ ਦਰਜ ਕਰ ਲਿਆ ਗਿਆ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।