250 ਦੌੜਾਂ ਦੇ ਜਵਾਬ ਂਚ ਆਸਟਰੇਲੀਆ ਨੇ 191 ਤੱਕ ਗੁਆਈਆਂ 7 ਵਿਕਟਾਂ
ਐਡੀਲੇਡ, 7 ਦਸੰਬਰ
ਆਫ਼ ਸਪਿੱਨਰ ਰਵਿਚੰਦਰਨ ਅਸ਼ਵਿਨ ਦੀ ਅਗਵਾਈ ‘ਚ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਭਾਰਤ ਨੇ ਪਹਿਲੇ ਕ੍ਰਿਕਟ ਟੈਸਟ ਦੇ ਦੂਸਰੇ ਦਿਨ ਇੱਥੇ ਐਡੀਲੇਡ ਓਵਲ ‘ਚ ਦੂਸਰੇ ਦਿਨ ਆਸਟਰੇਲੀਆ ਦੀਆਂ ਪਹਿਲੀ ਪਾਰੀ ‘ਚ 191 ਦੌੜਾਂ ‘ਤੇ 7 ਵਿਕਟਾਂ ਉਖਾੜ ਕੇ ਮੈਚ ‘ਚ ਵਾਪਸੀ ਕਰ ਲਈ ਹੈ ਭਾਰਤੀ ਕ੍ਰਿਕਟ ਟੀਮ ਨੇ ਪਹਿਲੀ ਪਾਰੀ ‘ਚ 88 ਓਵਰਾਂ ‘ਚ ਸਿਰਫ਼ 250 ਦੌੜਾਂ ਬਣਾਈਆਂ ਸਨ ਅਤੇ ਟੈਸਟ ਦੇ ਹਿਸਾਬ ਨਾਲ ਇਹ ਕਾਫ਼ੀ ਛੋਟਾ ਸਕੋਰ ਮੰਨਿਆ ਜਾ ਰਿਹਾ ਸੀ ਪਰ ਭਾਰਤੀ ਗੇਂਦਬਾਜਾਂ ਨੇ ਆਪਣੇ ਪ੍ਰਦਰਸ਼ਨ ਨਾਲ ਟੀਮ ਦੀ ਮੁਕਾਬਲੇ ‘ਚ ਵਾਪਸੀ ਕਰਵਾ ਦਿੱਤੀ
ਸਵੇਰੇ ਟੀਮ ਦਾ ਬਾਕੀ ਇੱਕੋ ਇੱਕ ਵਿਕਟ ਮੁਹੰਮਦ ਸ਼ਮੀ ਦੇ ਤੌਰ ‘ਤੇ ਡਿੱਗਾ ਜੋ ਦਿਨ ਦੀ ਪਹਿਲੀ ਹੀ ਗੇਂਦ ‘ਤੇ ਹੇਜ਼ਲਵੁਡ ਦਾ ਸ਼ਿਕਾਰ ਬਣੇ ਇਸ ਤੋਂ ਬਾਅਦ ਮੈਦਾਨ ‘ਤੇ ਬੱਲੇਬਾਜ਼ੀ ਲਈ ਆਈ ਆਸਟਰੇਲੀਆਈ ਟੀਮ ਨੂੰ ਵੀ ਚੁਣੌਤੀਪੂਰਨ ਐਡੀਲੇਡ ਓਵਰ ਦੀ ਪਿੱਚ ‘ਤੇ ਖ਼ਾਸ ਮੱਦਦ ਨਹੀਂ ਮਿਲੀ ਅਤੇ ਦਿਨ ਦੀ ਸਮਾਪਤੀ ਤੱਕ 88 ਓਵਰਾਂ ‘ਚ 191 ਦੌੜਾਂ ਜੋੜ ਕੇ ਆਪਣੀਆਂ ਸੱਤ ਵਿਕਟਾਂ ਗੁਆ ਦਿੱਤੀਆਂਆਸਟਰੇਲੀਆ ਅਜੇ ਭਾਰਤ ਦੇ ਸਕੋਰ ਤੋਂ 59 ਦੌੜਾਂ ਪਿੱਛੇ ਹੈ ਅਤੇ ਉਸ ਦੀਆਂ ਤਿੰਨ ਵਿਕਟਾਂ ਬਾਕੀ ਹਨ ਬੱਲੇਬਾਜ਼ ਟਰੇਵਿਸ ਹੈਡ 61 ਦੌੜਾਂ ਅਤੇ ਮਿਸ਼ੇਲ ਸਟਾਰਕ 8 ਦੌੜਾਂ ਬਣਾ ਕੇ ਕ੍ਰੀਜ਼ ‘ਤੇ ਸਨ
ਅਸ਼ਵਿਨ ਰਹੇ ਸਭ ਤੋਂ ਸਫ਼ਲ
ਪਹਿਲੇ ਦਿਨ ਆਸਟਰੇਲੀਆਈ ਗੇਂਦਬਾਜ਼ਾਂ ਵਾਂਗ ਹੀ ਦੂਸਰੇ ਦਿਨ ਭਾਰਤੀ ਗੇਂਦਬਾਜ਼ ਮੈਦਾਨ ‘ਤੇ ਹਾਵੀ ਦਿਸੇ ਜਿਸ ਵਿੱਚ ਸਭ ਤੋਂ ਸਫ਼ਲ ਤਜ਼ਰਬੇਕਾਰ ਅਸ਼ਵਿਨ ਰਹੇ ਜਿੰਨ੍ਹਾਂ 33 ਓਵਰਾਂ ‘ਚ 50 ਦੌੜਾਂ ਦੇ ਕੇ ਤਿੰਨ ਵਿਕਟਾਂ ਕੱਢੀਆਂ ਤੇਜ਼ ਗੇਂਦਬਾਜ਼ ਇਸ਼ਾਂਤ ਸ਼ਰਮਾ ਅਤੇ ਜਸਪ੍ਰੀਤ ਬੁਮਰਾਹ ਨੂੰ 2-2 ਵਿਕਟਾਂ ਮਿਲੀਆਂ ਭਾਰਤੀ ਬੱਲੇਬਾਜ਼ਾਂ ਖ਼ਾਸ ਤੌਰ ‘ਤੇ ਓਪਨਿੰਗ ਕ੍ਰਮ ਦੀ ਤਰ੍ਹਾਂ ਆਸਟਰੇਲੀਆਈ ਟੀਮ ਦੇ ਬੱਲੇਬਾਜ਼ਾਂ ਦੀ ਵੀ ਹਾਲਤ ਦਿਸੀ ਜਿੰਨ੍ਹਾਂ ਨੂੰ ਪਾਰੀ ਦੀ ਸ਼ੁਰੂਆਤ ਤੋਂ ਹੀ ਕਾਫ਼ੀ ਸੰਘਰਸ਼ ਕਰਦੇ ਦੇਖਿਆ ਗਿਆ ਅਤੇ ਟੀਮ ਦੇ ਸਟਾਰ ਓਪਨਰ ਆਰੋਨ ਫਿੰਚ ਤਿੰਨ ਗੇਂਦਾਂ ਬਾਅਦ ਹੀ ਖ਼ਾਤਾ ਖੋਲ੍ਹੇ ਬਿਨਾਂ ਇਸ਼ਾਂਤ ਦੀ ਗੇਂਦ ‘ਤੇ ਬੋਲਡ ਹੋ ਗਏੇ ਆਸਟਰੇਲੀਆ ਨੇ 59 ਦੌੜਾਂ ਤੱਕ ਹੈਰਿਸ ਅਤੇ ਸ਼ਾਨ ਮਾਰਸ਼ ਦੀਆਂ ਅਹਿਮ ਵਿਕਟਾਂ ਵੀ ਗੁਆ ਦਿੱਤੀਆਂ ਉਸਮਾਨ ਖ਼ਵਾਜ਼ਾ ਨੇ 125 ਗੇਂਦਾਂ ‘ਚ 28 ਦੌੜਾਂ ਬਣਾ ਕੇ ਟਿਕਣ ਦਾ ਜ਼ਜ਼ਬਾ ਦਿਖਾਇਆ ਪਰ ਉਹ ਵੀ ਅਸ਼ਵਿਨ ਦੀ ਫਿਰਕੀ ਤੋਂ ਜ਼ਿਆਦਾ ਸਮਾਂ ਨਾ ਬਚ ਸਕੇ
ਹੇਡ ਨੇ ਖੇਡੀ ਜੁਝਾਰੂ ਪਾਰੀ
ਕਪਤਾਨ ਟਿਮ ਪੇਨ ਨੂੰ ਵੀ ਇਸ਼ਾਂਤ ਨੇ 5 ਦੇ ਸਕੋਰ ‘ਤੇ ਸਸਤੇ ‘ਚ ਪੈਵੇਲੀਅਨ ਭੇਜ ਦਿੱਤਾ ਹਾਲਾਂਕਿ ਹੇਡ ਨੇ ਜੁਝਾਰੂ ਪਾਰੀ ਖੇਡਦੇ ਹੋਏ ਇੱਕ ਪਾਸਾ ਸੰਭਾਲੀ ਰੱਖਿਆ ਪੈਟ ਕਮਿੰਸ ਦਿਨ ਦੇ ਆਖ਼ਰੀ ਅਤੇ ਆਸਟਰੇਲੀਆ ਦੇ ਸੱਤਵੇਂ ਬੱਲੇਬਾਜ਼ ਦੇ ਤੌਰ ‘ਤੇ ਆਊਟ ਹੋਏ ਪਰ ਉਹਨਾਂ ਹੈਡ ਨਾਲ 50 ਦੌੜਾਂ ਦੀ ਕੀਮਤੀ ਭਾਈਵਾਲੀ ਕਰਕੇ ਟੀਮ ਨੂੰ ਕੁਝ ਸੰਭਾਲ ਲਿਆ ਹੇਡ ਨੇ ਮੁਸ਼ਕਲ ਹਾਲਾਤਾਂ ਦੇ ਬਾਵਜ਼ੂਦ ਕਰੀਅਰ ਦੇ ਆਪਣੈ ਤੀਸਰੇ ਟੈਸਟ ‘ਚ ਆਪਣਾ ਦੂਸਰਾ ਅਤੇ ਮਹੱਤਵਪੂਰਨ ਅਰਧ ਸੈਂਕੜਾ 103 ਗੇਂਦਾਂ ‘ਚ ਪੂਰਾ ਕੀਤਾ
ਭਾਰਤ ਪਹਿਲੀ ਪਾਰੀ 88 ਓਵਰਾਂ ‘ਚ 250
ਆਸਟਰੇਲੀਆ ਪਹਿਲੀ ਪਾਰੀ ਦੌੜਾਂ ਗੇਂਦਾਂ 4 6
ਆਰੋਨ ਫਿੰਚ ਬੋ ਇਸ਼ਾਂਤ ਸ਼ਰਮਾ 0 3 0 0
ਹੈਰਿਸ ਕਾ ਵਿਜੇ ਬੋ ਅਸ਼ਵਿਨ 26 57 3 0
ਖ਼ਵਾਜ਼ਾ ਕਾ ਪੰਤ ਬੋ ਅਸ਼ਵਿਨ 28 125 1 0
ਸ਼ਾਨ ਮਾਰਸ਼ ਬੋ ਅਸ਼ਵਿਨ 2 19 0 0
ਹੈਂਡਸਕੋਂਬ ਕਾ ਪੰਤ ਬੋ ਬੁਮਰਾਹ 34 93 5 0
ਟਰੇਵਿਸ ਹੈਡ ਨਾਬਾਦ 61 149 6 0
ਪੇਨ ਕਾ ਪੰਤ ਬੋ ਇਸ਼ਾਂਤ 5 20 1 0
ਕਮਿੰਸ ਲੱਤ ਅੜਿੱਕਾ ਬੋ ਬੁਮਰਾਹ 10 47 0 0
ਮਿਸ਼ੇਲ ਸਟਾਰਕ ਨਾਬਾਦ 8 17 1 0
ਵਾਧੂ 17, ਕੁੱਲ 88 ਓਵਰਾਂ ‘ਚ 191 ਦੌੜਾਂ ‘ਤੇ 7 ਵਿਕਟਾਂ, ਵਿਕਟ ਪਤਨ: 0-1, 45-2, 59-3, 87-4, 120-5, 127-6, 177-7, ਗੇਂਦਬਾਜ਼ੀ: ਇਸ਼ਾਂਤ ਸ਼ਰਮਾ 15-6-31-2, ਬੁਮਰਾਹ 20-9-34-2, ਸ਼ਮੀ 16-6-15-0, ਅਸ਼ਵਿਨ 33-9-50-3, ਮੁਰਲੀ ਵਿਜੇ 4-1-10-0
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।