ਪੰਚਾਇਤੀ ਚੋਣਾਂ ਦਾ ਚੱਲ ਰਿਹੈ ਸੱਤਵਾਂ ਪੜਾਅ
ਸ੍ਰੀਨਗਰ (ਏਜੰਸੀ)। ਜੰਮੂ ਕਸ਼ਮੀਰ ‘ਚ 2714 ਵੋਟਿੰਗ ਕੇਂਦਰਾਂ ‘ਤੇ ਪੰਚਾਇਤੀ ਚੋਣਾਂ ਦੇ ਸੱਤਵੇਂ ਪੜਾਅ ਲਈ ਮੰਗਲਵਾਰ ਨੂੰ ਮਤਦਾਨ ਹੋ ਰਿਹਾ ਹੈ। ਸੂਬੇ ਦੇ 15 ਜ਼ਿਲ੍ਹਿਆਂ ‘ਚ ਸਖ਼ਤ ਸੁਰੱਖਿਆ ਵਿਚਕਾਰ 8,21,743 ਵੋਟਰ ਆਪਣੀ ਵੋਟ ਦੇ ਅਧਿਕਾਰ ਦੀ ਵਰਤੋਂ ਕਰਨਗੇ। ਅਲਗਾਵਵਾਦੀਆਂ ਦੇ ਸੰਯੁਕਤ ਪ੍ਰਤੀਰੋਧਕ ਅਗਵਾਈ (ਜੇਆਰਐੱਲ) ਨੇ ਵੋਟਿੰਗ ਕਰਨ ਵਾਲੇ ਖ਼ੇਤਰਾਂ ‘ਚ ਹੜਤਾਲ ਦਾ ਸੱਦਾ ਦਿੱਤਾ ਹੈ। ਕਸ਼ਮੀਰ ਘਾਟੀ ‘ਚ ਤਾਪਮਾਨ ਜਮਾਅ ਬਿੰਦੂ ਤੱਕ ਪਹੁੰਚਣ ਕਾਰਨ ਸਵੇਰ ਤੋਂ ਵੋਟਿੰਗ ਦੀ ਰਫ਼ਤਾਰ ਹੌਲੀ ਰਹੀ। ਪ੍ਰਸ਼ਾਸਨ ਨੂੰ ਉਮੀਦ ਹੈ ਕਿ ਦਿਨ ਚੜ੍ਹਨ ਦੇ ਨਾਲ ਘਾਟੀ ‘ਚ ਵੋਟਿੰਗ ਰਫ਼ਤਾਰ ਫੜੇਗੀ। (Kashmir)
ਸੂਬੇ ਦੇ ਮੁੱਖ ਚੋਣ ਅਧਿਕਾਰੀ ਸ਼ਾਲਿਨ ਕਾਬਰਾ ਨੇ ਦੱਸਿਆ ਕਿ ਪੰਚਾਇਤੀ ਚੋਣਾਂ ਦੇ ਸੱਤਵੇਂ ਪੜਾਅ ‘ਚ 892 ਵੋਟਿੰਗ ਕੇਂਦਰਾਂ ਨੂੰ ਅਤਿਸੰਵੇਦਨਸ਼ੀਲ ਐਲਨਿਆ ਗਿਆ ਹੈ, ਜਿਸ ‘ਚ ਕਸ਼ਮੀਨ ਖ਼ੇਤਰ ਦੇ 428 ਤੇ ਜੰਮੂ ਖ਼ੇਤਰ ਦੇ 464 ਮਤਦਾਨ ਕੇਂਦਰ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਵੋਟਿੰਗ ਸਵੇਰੇ ਅੱਠ ਵਜੇ ਤੋਂ ਦੁਪਹਿਰ ਦੋ ਵਜੇ ਤੱਕ ਹੋਵੇਗੀ ਤੇ ਗਿਣਤੀ ਤੋਂ ਬਾਅਦ ਦੇਰ ਸ਼ਾਮ ਤੱਕ ਨਤੀਜੇ ਐਲਾਨੇ ਜਾਣਗੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।