ਹਵਾਈ ਖੇਤਰ ਦੀ ਗਤੀ ਬਰਕਰਾਰ ਰੱਖਣ ਲਈ ਕੀਤੇ ਜਾ ਰਹੇ ਨੇ ਉਪਰਾਲੇ
ਨਵੀਂ ਦਿੱਲੀ, ਏਜੰਸੀ। ਜਹਾਜ਼ ਈਂਧਣ ਦੀਆਂ ਵਧਦੀਆਂ ਕੀਮਤਾਂ ਕਾਰਨ ਪਹਿਲੀ ਛਿਮਾਹੀ ‘ਚ ਜਹਾਜ਼ ਸੇਵਾ ਕੰਪਨੀਆਂ ਦੀ ਵਿੱਤੀ ਸਥਿਤੀ ਕਾਫੀ ਖਰਾਬ ਰਹੀ ਹੈ ਅਤੇ ਸ਼ੇਅਰ ਬਾਜ਼ਾਰ ‘ਚ ਸੂਚੀਬੱਧ ਤਿੰਨੇ ਏਅਰਲਾਇੰਸ ਨੂੰ ਨੁਕਸਾਨ ਉਠਾਉਣਾ ਪਿਆ ਹੈ। ਹਵਾਈ ਖੇਤਰ ਦੀ ਗਤੀ ਬਰਕਰਾਰ ਰੱਖਣ ਲਈ ਨਾਗਰਿਕ ਹਵਾਬਾਜ਼ੀ ਮੰਤਰਾਲੇ ਜਹਾਜ਼ ਈਂਧਣ ਨੂੰ ਵੀ ਜਲਦ ਤੋਂ ਜਲਦ ਜੀਐਸਟੀ ਦੇ ਦਾਇਰੇ ‘ਚ ਲਿਆਉਣ ਲਈ ਯਤਨ ਕਰ ਰਿਹਾ ਹੈ ਅਤੇ ਚਾਹੁੰਦਾ ਹੈ ਕਿ ਇਸ ਨੂੰ 18 ਫੀਸਦੀ ਵਾਲੇ ਸਲੈਬ ‘ਚ ਰੱਖਿਆ ਜਾਵੇ।
ਮੰਤਰਾਲੇ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਜਹਾਜ਼ ਈਂਧਣ ਨੂੰ ਜੀਐਸਟੀ ‘ਚ ਸ਼ਾਮਲ ਕਰਨ ਲਈ ਅਸੀਂ ਮਾਲੀਆ ਵਿਭਾਗ ਨਾਲ ਸੰਪਰਕ ‘ਚ ਹਾਂ। ਇਸ ਨਾਲ ਜਹਾਜ਼ ਸੇਵਾ ਕੰਪਨੀਆਂ ਨੂੰ ਕਾਫੀ ਰਾਹਤ ਮਿਲੇਗੀ, ਬਸ਼ਰਤੇ ਕਰ ਦੀ ਦਰ ਬਹੁਤ ਉਚੀ ਨਾ ਹੋਵੇ। ਇਹ ਪੁੱਛੇ ਜਾਣ ‘ਤੇ ਕਿ ਮੰਤਰਾਲੇ ਜਹਾਜ਼ ਈਂਧਣ ਨੂੰ ਕਿਸ ਸਲੈਬ ‘ਚ ਰੱਖਣ ਦੀ ਸਿਫਾਰਿਸ਼ ਕਰ ਰਿਹਾ ਹੈ, ਅਧਿਕਾਰੀ ਨੇ ਕਿਹਾ ਕਿ ਸਾਡਾ ਯਤਨ ਹੈ ਕਿ ਇਸ ਨੂੰ 18 ਫੀਸਦੀ ਦੀ ਸਲੈਬ ‘ਚ ਰੱਖਿਆ ਜਾਵੇ। ਪਰ ਇਹ ਸਭ ਭਵਿੱਖ ਦੀ ਗੱਲ ਹੈ ਜੋ ਬਾਅਦ ‘ਚ ਤੈਅ ਹੋਵੇਗਾ। ਹਾਂ, ਜੇਕਰ ਬਹੁਤ ਜ਼ਿਆਦਾ ਕਰ ਲਗਾਇਆ ਜਾਂਦਾ ਹੈ ਤਾਂ ਜੀਐਸਟੀ ‘ਚ ਇਸ ਨੂੰ ਸ਼ਾਮਲ ਕਰਨ ਦਾ ਉਦੇਸ਼ ਹੀ ਪੂਰਾ ਨਹੀਂ ਹੋ ਸਕੇਗਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।