ਇੰਡੀਆਨਾ ਦੇ ਕਲਾਰਕ ਖੇਤਰੀ ਹਵਾਈ ਅੱਡੇ ਤੋਂ ਭਰੀ ਸੀ ਉਡਾਨ
ਸ਼ਿਕਾਗੋ, ਏਜੰਸੀ। ਅਮਰੀਕਾ ਦੇ ਇੰਡੀਆਨਾ ਰਾਜ ‘ਚ ਸ਼ੁੱਕਰਵਾਰ ਨੂੰ ਸ਼ਿਕਾਗੋ ਜਾਣ ਵਾਲਾ ਇੱਕ ਛੋਟਾ ਜੈਟ ਜਹਾਜ਼ ਹਾਦਸਾਗ੍ਰਸਤ ਹੋਣ ਤੋਂ ਬਾਅਦ ਕਈ ਲੋਕਾਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਦੱਸਿਆ ਕਿ ਸੇਸਨਾ ਸਟੇਸ਼ਨ ਸੀ 525 ਨਾਮ ਦਾ ਨਿੱਜੀ ਜਹਾਜ਼ ਦਾ ਇੰਡੀਆਨਾ ਦੇ ਕਲਾਰਕ ਖੇਤਰੀ ਹਵਾਈ ਅੱਡੇ ਤੋਂ ਸ਼ਿਕਾਗੋ ਮਿਡਵੇ ਅੰਤਰਰਾਸ਼ਟਰੀ ਹਵਾਈ ਅੱਡੇ ਲਈ ਉਡਾਨ ਭਰਨ ਤੋਂ ਬਾਅਦ ਲਗਭਗ 11.30 ਵਜੇ (ਸਥਾਨਕ ਸਮੇਂ ਅਨੁਸਾਰ) ਹਵਾਈ ਆਵਾਜਾਈ ਰਡਾਰ ਨਾਲੋਂ ਸੰਪਰਕ ਟੁੱਟ ਗਿਆ। (Crash)
ਕਲਾਰਕ ਸ਼ੇਰਿਫ ਜੈਮੀ ਨੋਇਲ ਨੇ ਬੋਰਡਨ ‘ਚ ਘਟਨਾ ਸਥਾਨ ਕੋਲ ਪੱਤਰਕਾਰਾਂ ਨੂੰ ਦੱਸਿਆ ਕਿ ਹਾਦਸੇ ‘ਚ ਕਈ ਲੋਕਾਂ ਦੀ ਮੌਤ ਹੋ ਗਈ। ਕਈ ਖਬਰਾਂ ‘ਚ ਦੱਸਿਆ ਗਿਆ ਹੈ ਕਿ ਜਹਾਜ਼ ‘ਚ ਤਿੰਨ ਲੋਕ ਸਨ। ਹਵਾਈ ਫੋਟੋ ‘ਚ ਜੰਗਲੀ ਇਲਾਕੇ ‘ਚ ਫੈਲੇ ਜਹਾਜ਼ ਦੇ ਛੋਟੇ ਮਲਬੇ ਦਿਖਾਈ ਦਿੱਤੇ ਹਨ, ਜਿਸ ਨਾਲ ਮੰਨਿਆ ਜਾ ਰਿਹਾ ਹੈ ਕਿ ਕੋਈ ਵੀ ਵਿਅਕਤੀ ਜਿਉਂਦਾ ਨਹੀਂ ਬਚਿਆ ਹੋਵੇਗਾ। ਕਲਾਰਕ ਕਾਊਂਟੀ ਦੇ ਅਧਿਕਾਰੀਆਂ ਨੇ ਕਿਹਾ ਕਿ ਇਸ ਮਾਮਲੇ ‘ਚ ਜਾਂਚ ਲਈ ਇੰਡੀਆਨਾ ਪੁਲਿਸ ਅਤੇ ਸੰਘੀ ਹਵਾਬਾਜੀ ਅਥਾਰਟੀਆਂ ਨੂੰ ਸੌਂਪ ਦਿੱਤਾ ਗਿਆ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।