ਭਾਰਤ/358 ਦੇ ਜਵਾਬ ‘ਚ ਮੇਜ਼ਬਾਨਾਂ ਬਣਾਈਆਂ 6 ਵਿਕਟਾਂ ‘ਤੇ 356 ਦੌੜਾ
ਸਿਡਨੀ, 30 ਨਵੰਬਰ
ਭਾਰਤੀ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਅਤੇ ਉਮੇਸ਼ ਯਾਦਵ ਦੇ ਸ਼ੁਰੂਆਤੀ ਮਹਿੰਗੇ ਓਵਰਾਂ ਨਾਲ ਕ੍ਰਿਕਟ ਆਸਟਰੇਲੀਆ ਇਕਾਦਸ਼ ਦੇ ਓਪਨਰਾਂ ਡੀ ਆਰਸੀ ਸ਼ਾਰਟ ਅਤੇ ਮੇਕਸ ਬ੍ਰਾਇੰਟ ਨੇ ਆਪਣੀਆਂ ਧਮਾਕੇਦਾਰ ਅਰਧ ਸੈਂਕੜੇ ਵਾਲੀਆਂ ਪਾਰੀਆਂ ਨਾਲ ਟੀਮ ਨੂੰ ਮਜ਼ਬੂਤ ਸਥਿਤੀ ‘ਚ ਪਹੁੰਚਾ ਦਿੱਤਾ ਅਤੇ ਮੇਜ਼ਬਾਨ ਟੀਮ ਨੇ ਅਭਿਆਸ ਮੈਚ ਦੀ ਤੀਸਰੇ ਦਿਨ ਦੀ ਖੇਡ ਸਮਾਪਤੀ ਤੱਕ ਛੇ ਵਿਕਟਾਂ ‘ਤੇ 356 ਦੌੜਾਂ ਬਣਾ ਲਈਆਂ
ਸੀਏ ਦੇ ਚਾਰ ਬੱਲੇਬਾਜ਼ਾਂ ਬਣਾਏ ਅਰਧ ਸੈਂਕੜੇ
ਸੀਏ ਇਕਾਦਸ਼ ਹੁਣ ਭਾਰਤ ਦੇ ਸਕੋਰ ਤੋਂ 2 ਦੌੜਾਂ ਪਿੱਛੇ ਹੈ ਅਤੇ ਉਸ ਦੀਆਂ ਚਾਰ ਵਿਕਟਾਂ ਬਾਕੀ ਹਨ ਭਾਰਤੀ ਟੀਮ ਨੇ ਕੱਲ ਆਪਣੀ ਪਹਿਲੀ ਪਾਰੀ ‘ਚ ਸਾਰੀਆਂ ਵਿਕਟਾਂ ਗੁਆ ਕੇ 358 ਦੌੜਾਂ ਬਣਾਈਆਂ ਸਨ ਪਰ ਮੇਜ਼ਬਾਨ ਟੀਮ ਨੇ ਬੱਲੇਬਾਜ਼ਾਂ ਦਾ ਪ੍ਰਦਰਸ਼ਨ ਭਾਰਤੀ ਗੇਂਦਬਾਜ਼ਾਂ ਸਾਹਮਣੇ ਕਾਫ਼ੀ ਪ੍ਰਭਾਵਸ਼ਾਲੀ ਰਿਹਾ ਅਤੇ ਸ਼ਾਰਟ (74 ਦੌੜਾਂ, 11 ਚੌਕੇ, 91 ਗੇਂਦ) ਅਤੇ ਮੈਕਸ ਬ੍ਰਾਇੰਟ(62 ਦੌੜਾਂ, 65 ਗੇਂਦਾਂ, 9 ਚੌਕੇ, 1 ਛੱਕਾ) ਨੇ ਪਹਿਲੀ ਹੀ ਵਿਕਟ ਲਈ 114 ਦੌੜਾਂ ਜੋੜ ਦਿੱਤੀਆਂ ਸੀਏ ਦੀ ਪਾਰੀ ‘ਚ ਦਿਨ?ਦੀ ਸਮਾਪਤੀ ਤੱਕ ਹੇਠਲੇ ਕ੍ਰਮ ਦੇ ਬੱਲੇਬਾਜ਼ਾਂ ਹੈਨਰੀ ਨੀਲਸਨ (ਨਾਬਾਦ 56) ਅਤੇ ਆਰੋਨ ਹਾਰਡੀ (ਨਾਬਾਦ 69) ਨੇ ਵੀ ਅਰਧ ਸੈਂਕੜੇ ਲਾਏ ਅਤੇ 122 ਦੌੜਾਂ ਦੀ ਨਾਬਾਦ ਭਾਈਵਾਲੀ ਕਰਕੇ ਟੀਮ ਨੂੰ ਭਾਰਤੀ ਸਕੋਰ ਦੇ ਨਜ਼ਦੀਕ ਪਹੁੰਚਾ ਦਿੱਤਾ
ਭਾਰਤੀ ਤੇਜ਼ ਗੇਂਦਬਾਜ਼ਾਂ ਸ਼ਮੀ ਅਤੇ ਉਮੇਸ਼ ਨੇ ਸ਼ੁਰੂਆਤ ‘ਚ 5 ਦੌੜਾਂ ਪ੍ਰਤੀ ਓਵਰ ਨਾਲ ਮਹਿੰਗੀ ਗੇਂਦਬਾਜ਼ੀ ਕੀਤੀ ਇਸ ਦੌਰਾਨ?ਹੀ ਪ੍ਰਿਥਵੀ ਸ਼ਾੱ ਦੇ ਗਿੱਟੇ ਦੀ ਸੱਟ ਕਾਰਨ ਮੈਦਾਨ?ਤੋਂ ਬਾਹਰ ਜਾਣ ਨਾਲ ਗੇਂਦਬਾਜ਼ੀ ਨਾਲ ਬੱਲੇਬਾਜ਼ੀ ਕ੍ਰਮ ਨੂੰ ਲੈ ਕੇ ਵੀ ਭਾਰਤ ਦੀ ਚਿੰਤਾ ਵਧਾ ਦਿੱਤੀ ਹੈ
ਸੀਏ ਇਕਾਦਸ਼ ਨੇ ਸਵੇਰੇ ਆਪਣੀ ਪਹਿਲੀ ਪਾਰੀ ਦੀ ਸ਼ੁਰੂਆਤ 24 ਦੌੜਾਂ ਤੋਂ ਅੱਗੇ ਕੀਤੀ ਮੈਕਸ ਨੂੰ ਆਫ਼ ਸਪਿੱਨਰ ਰਵੀਚੰਦਰਨ ਅਸ਼ਵਿਨ ਨੇ ਬੋਲਡ ਕਰਕੇ 19ਵੇਂ ਓਵਰ ‘ਚ ਜਾ ਕੇ ਭਾਰਤ ਨੂੰ ਪਹਿਲੀ ਸਫਲਤਾ ਦਿਵਾਈ ਇਸ ਤੋਂ ਬਾਅਦ ਸ਼ਾਰਟ ਨੂੰ ਸ਼ਮੀ ਨੇ ਵਿਕਟਕੀਪਰ ਪੰਤ ਹੱਥੋਂ ਕੈਚ ਕਰਾਕੇ 34ਵੇਂ ਓਵਰ ‘ਚ ਦੂਸਰੀ ਵਿਕਟ ਕੱਢੀ ਟੀਮ ਦੇ ਕਪਤਾਨ ਸੇਮ ਵਾਈਟਸਮੈਨ ਨੇ 35 ਦੌੜਾਂ ਬਣਾਈਆਂ ਜਿਸਨੂੰ ਸ਼ਮੀ ਨੇ ਹੀ ਬੋਲਡ ਕੀਤਾ ਜਦੋਂਕਿ ਪਰਮ ਉੱਪਲ (5) ਨੂੰ ਅਸ਼ਵਿਨ ਨੇ ਰਨ ਆਊਟ ਕਰਾਇਆ ਜੇਕ ਕਾਰਡਰ ਨੂੰ ਸ਼ਮੀ ਨੇ ਪੰਜਵੇਂ ਬੱਲੇਬਾਜ਼ ਦੇ ਤੌਰ ‘ਤੇ ਆਊਟ ਕੀਤਾ ਸ਼ਮੀ ਨੇ ਫਿਰ ਹੇਠਲੇ ਕ੍ਰਮ ਦੇ ਬੱਲੇਬਾਜ ਜੋਨਾਥਨ ਮੇਰਲੋ ਨੂੰ ਪੰਤ ਹੱਥੋਂ ਕੈਚ ਕਰਾਕੇ ਵਿਰੋਧੀ ਟੀਮ ਦੀ ਛੇਵੀਂ ਵਿਕਟ ਕੱਢੀ
ਉਮੇਸ਼-ਅਸ਼ਵਿਨ ਨੂੰ 1-1 ਵਿਕਟ
ਸੀਏ ਵੱਲੋਂ ਦਿਨ ਦੀ ਸਮਾਪਤੀ ਤੱਕ 7ਵੀਂ ਵਿਕਟ ਲਈ ਨੀਲਸਨ (ਨਾਬਾਦ 56, 106 ਗੇਂਦ) ਅਤੇ ਹਾਰਡੀ (ਨਾਬਾਦ 69, 121 ਗੇਂਦਾਂ, 8 ਚੌਕੇ, 1 ਛੱਕਾ) ਨੇ 122 ਦੌੜਾਂ ਦੀ ਨਾਬਾਦ ਭਾਈਵਾਲੀ ਕਰ ਦਿੱਤੀ ਭਾਰਤ ਲਈ ਸ਼ਮੀ ਨੇ 18 ਓਵਰਾਂ ‘ਚ 67 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ ਜਦੋਂਕਿ ਉਮੇਸ਼ ਅਤੇ ਅਸ਼ਵਿਨ ਨੂੰ 1-1 ਵਿਕਟ ਮਿਲੀ
ਵਿਰਾਟ ਨੇ ਵੀ ਕੀਤੀ ਗੇਂਦਬਾਜ਼ੀ
ਆਸਟਰੇਲੀਆ ਦਾ ਸਕੋਰ ਜਦੋਂ 2 ਵਿਕਟਾਂ ‘ਤੇ 213 ਦੌੜਾਂ ਸੀ ਜੋ ਕੁਝ ਹੀ ਸਮੇਂ ‘ਚ 6 ਵਿਕਟਾ ‘ਤੇ 234 ਹੋ ਗਿਆ ਇਸ ਦੌਰਾਨ ਦਿਨ ਦੇ ਆਖ਼ਰੀ ਸੈਸ਼ਨ ‘ਚ ਵਿਰਾਟ ਕੋਹਲੀ ਨੇ ਖ਼ੁਦ ਗੇਂਦਬਾਜ਼ੀ ਦਾ ਫੈਸਲਾ ਕੀਤਾ ਉਹਨਾਂ ਪਾਰੀ ਦਾ 87ਵਾਂ ਅਤੇ 89ਵਾਂ ਓਵਰ ਕੀਤਾ ਇਸ ਦੌਰਾਨ ਉਹਨਾਂ ਆਪਣੇ ਪਹਿਲੇ ਓਵਰ ‘ਚ 2 ਦੌੜਾਂ ਜਦੋਂਕਿ ਦੂਸਰੇ ‘ਚ 4 ਦੌੜਾਂ ਦਿੱਤੀਆਂ ਪਰ ਬੱਲੇਬਾਜ਼ਾਂ ਨੂੰ ਕੋਈ ਦਿੱਕਤ ਪੈਂਦੀ ਨਾ ਦੇਖ ਕੇ ਕੋਹਲੀ ਨੇ ਗੇਂਦਬਾਜ਼ੀ ਤੇਜ਼ ਗੇਂਦਬਾਜ਼ਾਂ ਨੂੰ ਸੌਂਪ ਦਿੱਤੀ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।