ਪੰਜਾਬ ਨੂੰ ਬੋਨਸ ਸਮੇਤ 7 ਅੰਕ ਮਿਲੇ
90 ਦੌੜਾਂ ਦੀ ਕੀਮਤੀ ਪਾਰੀ ਖੇਡਣ ਵਾਲੇ ਪੰਜਾਬ ਦੇ ਕਪਤਾਨ ਮਨਦੀਪ ਰਹੇ ਮੈਨ ਆਫ਼ ਦ ਮੈਚ
ਨਵੀਂ ਦਿੱਲੀ, 30 ਨਵੰਬਰ
ਵਿਨੇ ਚੌਧਰੀ (39 ਦੌੜਾਂ ‘ਤੇ 4 ਵਕਟਾਂ) ਅਤੇ ਮਯੰਕ ਮਾਰਕੰਡੇ (30 ਦੌੜਾਂ ‘ਤੇ 3 ਵਿਕਟਾਂ) ਦੀ ਗੇਂਦਬਾਜ਼ੀ ਨਾਲ ਪੰਜਾਬ ਨੇ ਰਣਜੀ ਟਰਾਫ਼ੀ ਅਲੀਟ ਗਰੁੱਪ ਬੀ ਮੁਕਾਬਲੇ ਦੇ ਤੀਸਰੇ ਦਿਨ ਹੀ ਦਿੱਲੀ ਵਿਰੁੱਧ 10 ਵਿਕਟਾਂ ਦੀ ਇਕਤਰਫ਼ਾ ਜਿੱਤ ਆਪਣੇ ਨਾਂਅ ਕਰ ਲਈ ਇਸ ਜਿੱਤ ਨਾਲ ਪੰਜਾਬ ਨੂੰ ਬੋਨਸ ਸਮੇਤ 7 ਅੰਕ ਮਿਲੇ
ਦਿੱਲੀ ਦੀ ਟੀਮ ਮੈਚ ਦੇ ਦੂਸਰੇ ਦਿਨ ਪਾਰੀ ਦੀ ਹਾਰ ਦੇ ਕੰਢੇ ਦਿਸ ਰਹੀ ਸੀ ਪਰ ਟੀਮ ਦੇ ਹੇਠਲੇ ਕ੍ਰਮ ਦੇ ਬੱਲੇਬਾਜ਼ਾਂ ਵਰੁਣ ਸੂਦ (25) ਅਤੇ ਪੁਲਕਿਤ ਨਾਰੰਗ (31) ਨੇ ਟੀਮ ਨੂੰ ਸੰਭਾਲਿਆ ਦਿੱਲੀ ਦੀ ਦੂਸਰੀ ਪਾਰੀ 84.2 ਓਵਰਾਂ ‘ਚ 179 ਦੌੜਾਂ ‘ਤੇ ਸਿਮਟ ਗਈ ਜਿਸ ਨਾਲ ਉਸਨੂੰ ਸਿਰਫ਼ 4 ਦੌੜਾਂ ਦਾ ਮਾਮੂਲੀ ਵਾਧਾ ਮਿਲ ਸਕਿਆ ਪੰਜ ਦੌੜਾਂ ਦੇ ਹਾਸੋਹੀਣੇ ਟੀਚੇ ਨੂੰ ਪੰਜਾਬ ਨੇ ਦੂਸਰੀ ਪਾਰੀ ‘ਚ 2.1 ਓਵਰ ‘ਚ ਬਿਨਾਂ ਕੋਈ ਵਿਕਟ ਗੁਆਇਆਂ 8 ਦੌੜਾਂ ਬਣਾ ਕੇ ਜਿੱਤ ਆਪਣੇ ਨਾਂਅ ਕਰ ਲਈ ਜੀਵਨਜੋਤ ਸਿੰਘ ਨੇ ਨਾਬਾਦ 6 ਅਤੇ ਅਭਿਸ਼ੇਕ ਸ਼ਰਮਾ ਨੇ ਨਾਬਾਦ 2 ਦੌੜਾਂ ਬਣਾਈਆਂ
ਇਸ ਤੋਂ ਪਹਿਲਾਂ ਦਿੱਲੀ ਨੇ ਦੂਸਰੀ ਪਾਰੀ ਦੀ ਸ਼ੁਰੂਆਤ ਦੂਸਰੇ ਦਿਨ ਦੇ 6 ਵਿਕਟਾਂ ‘ਤੇ 106 ਦੌੜਾਂ ਤੋਂ ਅੱਗੇ ਵਧਾਉਂਦੇ ਹੋਏ ਕੀਤੀ ਉਸ ਸਮੇਂ ਅਨੁਜ ਰਾਵਤ 5 ਅਤੇ ਵਰੁਣ ਸੂਦ 0 ‘ਤੇ ਨਾਬਾਦ ਸਨ ਅਨੁਜ ਨੇ 42 ਗੇਂਦਾਂ ‘ਚ 12 ਦੌੜਾ ਬਣਾਈਆਂ ਅਤੇ ਮਾਰਕੰਡੇ ਨੇ ਉਸਨੂੰ ਦਿੱਲੀ ਦੇ ਸੱਤਵੇਂ ਬੱਲੇਬਾਜ਼ ਦੇ ਤੌਰ ‘ਤੇ ਆਊਟ ਕੀਤਾ
89 ਗੇਂਦਾਂ ਦੀ ਜੁਝਾਰੂ ਪਾਰੀ ‘ਚ 2 ਚੌਕੇ ਲਾ ਕੇ 25 ਦੌੜਾਂ ਬਣਾਉਣ ਵਾਲੇ ਵਰੁਣ ਨੇ ਨਾਰੰਗ ਨਾਲ 54 ਦੌੜਾਂ ਜੋੜੀਆਂ ਅਤੇ ਦਿੱਲੀ ਨੂੰ ਪਾਰੀ ਦੀ ਹਾਰ ਤੋਂ ਬਚਾਇਆ ਉਹ ਅੱਠਵੇਂ ਬੱਲੇਬਾਜ਼ ਦੇ ਤੌਰ ‘ਤੇ ਆਊਟ ਹੋਏ ਵਿਕਾਸ ਮਿਸ਼ਰਾ (0) ਮਾਰਕੰਡੇ ਦਾ ਸ਼ਿਕਾਰ ਬਣੇ ਜਦੋਂਕਿ ਨਾਰੰਗ 117 ਗੇਂਦਾਂ ‘ਚ 1 ਚੌਕੇ ਦੀ ਮੱਦਦ ਨਾਲ 31 ਦੌੜਾਂ ਬਣਾ ਕੇ ਦਿੱਲੀ ਦੇ ਆਖ਼ਰੀ ਬੱਲੇਬਾਜ਼ ਦੇ ਤੌਰ ‘ਤੇ ਆਊਟ ਹੋਏ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।