120 ਦੇ ਕਰੀਬ ਲੋਕ ਸਨ ਕਿਸ਼ਤੀ ‘ਚ ਸਵਾਰ
ਕੰਪਾਲਾ, ਏਜੰਸੀ। ਮੱਧ ਯੁਗਾਂਡਾ ਦੇ ਮੁਕੋਨੋ ਜ਼ਿਲ੍ਹੇ ‘ਚ ਸਥਿਤ ਵਿਕਟੋਰੀਆ ਝੀਲ ‘ਚ ਸ਼ਨਿੱਚਰਵਾਰ ਦੇਰ ਰਾਤ ਨੂੰ ਹੋਏ Boat Accident ‘ਚ ਮਰਨ ਵਾਲਿਆਂ ਦੀ ਗਿਣਤੀ ਵਧ ਕੇ 35 ਹੋ ਗਈ ਹੈ। ਇਸ ਹਾਦਸੇ ‘ਚ ਕਈ ਹੋਰ ਜ਼ਖਮੀ ਹੋ ਗਏ। ਪੁਲਿਸ ਸੂਤਰਾਂ ਨੇ ਐਤਵਾਰ ਨੂੰ 35 ਲੋਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਸਥਾਨਕ ਮੀਡੀਆ ਰਿਪੋਰਟ ਅਨੁਸਾਰ ਅਫਰੀਕਾ ਦੀ ਸਭ ਤੋਂ ਵੱਡੀ ਝੀਲ ਵਿਕਟੋਰੀਆ ‘ਚ ਲਗਭਗ 120 ਲੋਕਾਂ ਨੂੰ ਲੈ ਕੇ ਜਾ ਰਹੀ ਕਿਸ਼ਤੀ ਮੌਸਮ ਖਰਾਬ ਹੋਣ ਕਾਰਨ ਸ਼ਨਿੱਚਰਵਾਰ ਨੂੰ ਸਥਾਨਕ ਸਮੇਂ ਅਨੁਸਾਰ ਲਗਭਗ 7 ਵਜੇ ਡੁੱਬ ਗਈ। ਸੀਨੀਅਰ ਪੁਲਿਸ ਅਧਿਕਾਰੀ ਜੁਰਾਹ ਗਨਯਾਨਾ ਨੇ ਦੱਸਿਆ ਕਿ ਕਿਸ਼ਤੀ ਦੀ ਹਾਲਤ ਖਰਾਬ ਸੀ ਅਤੇ ਕਿਸ਼ਤੀ ਕੁਝ ਸਮੇਂ ਤੋਂ ਨਦੀ ਕਿਨਾਰੇ ਖੜੀ ਸੀ ਅਤੇ ਉਹਨਾਂ ਨੇ ਦੱÎਸਿਆ ਕਿ ਕਿਸ਼ਤੀ ਚਲਾਉਦ ਵਾਲਿਆਂ ਕੋਲ ਕੋਈ ਕਾਨੂੰਨੀ ਲਾਇਸੈਂਸ ਨਹੀਂ ਸੀ। ਉਹਨਾਂ ਦੱਸਿਆ ਕਿ ਬਚਾਅ ਅਤੇ ਰਾਹਤ ਕਾਰਜ ਲਗਾਤਾਰ ਜਾਰੀ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।