ਛੇਤਰੀ ਹਿੱਟ ਪਰ ਨੌਜਵਾਨਾਂ ਨੂੰ ਮੌਕਾ ਵੀ ਜਰੂਰੀ:ਕੋਚ

ਜਾਰਡਨ ਲਈ ਟੀਮ ਰਵਾਨਾ, ਛੇਤਰੀ ਸੱਟ ਕਾਰਨ ਬਾਹਰ

ਪਹਿਲੀ ਵਾਰ ਜਾਰਡਨ ਨਾਲ ਭਿੜੇਗਾ ਭਾਰਤ

ਨਵੀਂ ਦਿੱਲੀ, 15 ਅਕਤੂਬਰ 
ਭਾਰਤੀ ਟੀਮ ਆਪਣੇ ਸਟਾਰ ਖਿਡਾਰੀ ਸੁਨੀਲ ਛੇਤਰੀ ਤੋਂ ਬਿਨਾਂ ਹੀ ਜਾਰਡਨ ਵਿਰੁੱਧ ਫੀਫਾ ਦੋਸਤਾਨਾ ਮੈਚ ਖੇਡਣ ਲਈ ਅੱਜ ਅੱਮ੍ਹਾਨ ਰਵਾਨਾ ਹੋ ਗਈ ਭਾਰਤ ਲਈ ਇਹ ਮੁਕਾਬਲਾ ਬੇਹੱਦ ਅਹਿਮ ਹੋਣ ਵਾਲਾ ਹੈ ਕੋਚ ਸਟੀਫਨ ਕਾਂਸਟਾਈਨ ਦਾ ਮੰਨਣਾ ਹੈ ਕਿ ਏਐਫਸੀ ਏਸ਼ੀਆ ਕੱਪ ਤੋਂ ਪਹਿਲਾਂ ਇਹ ਮੈਚ ਟੀਮ ਲਈ ਬੇਹੱਦ ਅਹਿਮ ਹੋਵੇਗਾ ਜਾਰਡਨ ਦੀ ਟੀਮ ‘ਚ ਕਈ ਵੱਡੇ ਖਿਡਾਰੀ ਹਨ ਅਤੇ ਉਹਲਾਂ ਵਿਰੁੱਧ ਖੇਡਣ ਨਾਲ ਟੀਮ ਨੂੰ ਤਿਆਰੀਆਂ ‘ਚ ਮੱਦਦ ਮਿਲੇਗੀ ਅਤੇ ਟੀਮ ਨੂੰ ਦਬਾਅ ‘ਚ ਖੇਡਣ ਦਾ ਤਜ਼ਰਬਾ ਮਿਲੇਗਾ ਕਿਉਂਕਿ ਏਸ਼ੀਆ ਕੱਪ ‘ਚ ਹਾਲਾਤ ਅਜਿਹੇ ਹੀ ਹੋਣਗੇ

 
ਸਟੀਫਨ ਨੇ ਕਿਹਾ ਕਿ ਇਸ ਮੁਕਾਬਲੇ ‘ਚ ਟੀਮ ਨੂੰ ਇਕਜੁਟ ਹੋ ਕੇ ਖੇਡਣਾ ਹੋਵੇਗਾ ਜਰੂਰੀ ਹੈ ਕਿ ਟੀਮ ਉਹ ਗਲਤੀਆਂ ਨਾ ਦੋਹਰਾਏ ਜੋ ਚੀਨ ਵਿਰੁੱਧ ਹੋਈਆਂ ਉਹਨਾਂ ਕਿਹਾ ਕਿ ਅਸੀਂ ਪੂਰਾ ਪਲਾਨ ਤਿਆਰ ਕੀਤਾ ਹੈ ਦੇਖਣਾ ਹੋਵੇਗਾ ਕਿ ਉੁਹ ਕਿੰਨੇ ਸਹੀ ਢੰਗ ਨਾਲ ਅਮਲ ‘ਚ ਆਉਂਦਾ ਹੈ ਕੋਂਸਟੇਨਟਾਈਨ ਨੇ ਕਿਹਾ ਕਿ ਏਸ਼ੀਆ ਕੱਪ ਦੀਆਂ ਤਿਆਰੀਆਂ ਲਈ ਅਸੀਂ ਓਮਾਨ ਨਾਲ ਵੀ ਇੱਕ ਮੈਚ ਖੇਡਾਂਗੇ ਅਤੇ ਦਸੰਬਰ ‘ਚ ਵੀ ਇੱਕ ਦੋਸਤਾਨਾ ਮੈਚ ਹੋਵੇਗਾ

 

ਛੇਤਰੀ ਦੀ ਜਗ੍ਹਾ ਕੋਈ ਨਹੀਂ ਲੈ ਸਕਦਾ

 

ਇਸ ਅਹਿਮ ਮੁਕਾਬਲੇ ‘ਚ ਅੱਡੀ ਦੀ ਸੱਟ ਕਾਰਨ ਟੀਮ ਤੋਂ ਬਾਹਰ ਕਪਤਾਨ ਛੇਤਰੀ ਬਾਰੇ ਜਾਰਡਨ ਰਵਾਨਾ ਹੋਣ ਤੋਂ ਪਹਿਲਾਂ ਕੋਚ ਨੇ ਕਿਹਾ ਕਿ ਛੇਤਰੀ ਦਾ ਟੀਮ’ਚ ਨਾ ਹੋਣਾ ਟੀਮ ਲਈ ਵੱਡਾ ਨੁਕਸਾਨ ਹੈ ਪਰ ਇਹ ਨੌਜਵਾਨਾਂ ਲਈ ਵੱਡਾ ਮੌਕਾ ਹੈ ਜੋ ਕਿ ਸਾਡੇ ਲਈ ਵੀ ਚੰਗਾ ਹੈ ਕਿਉਂਕਿ ਸਾਨੂੰ ਛੇਤਰੀ ਦੇ ਨਾ ਹੋਣ ‘ਤੇ ਟੀਮ ‘ਚ ਉਸਦੀ ਜਗ੍ਹਾ ਲੈਣ ਵਾਲੇ ਖਿਡਾਰੀ ਦੀ ਤਲਾਸ਼ ਹੈ
ਹਾਲਾਂਕਿ ਕੋਚ ਨੇ ਸਾਫ਼ ਕੀਤਾ ਕਿ ਮੌਕਾ ਦੇਣ ਤੋਂ ਉਹਨਾਂ ਦਾ ਮਤਲਬ ਛੇਤਰੀ ਨੂੰ ਬਦਲਣਾ ਨਹੀਂ ਹੈ ਉਹਨਾਂ ਕਿਹਾ ਕਿ ਛੇਤਰੀ ਟੀਮ ‘ਚ ਸਭ ਤੋਂ ਅਹਿਮ ਖਿਡਾਰੀਆਂ ਵਿੱਚੋਂ ਹਨ ਮੈਂ ਉਹਨਾਂ ਨੂੰ ਬਦਲਣ ਦੀ ਗੱਲ ਨਹੀਂ ਕਰ ਰਿਹਾ ਹੈ ਕਿਸੇ ਅਜਿਹੇ ਖਿਡਾਰੀ ਨੂੰ ਬਦਲਣਾ ਬੇਵਕੂਵੀ ਹੈ ਜੋ ਟੀਮ ਲਈ ਅਹਿਮ ਹੋਵੇ ਅਤੇ ਲੈਅ ‘ਚ ਵੀ ਹੋਵੇ ਛੇਤਰੀ ਦੀ ਜਗ੍ਹਾ ਕੋਈ ਨਹੀਂ ਲੈ ਸਕਦਾ ਪਰ ਭਵਿੱਖ ‘ਚ ਕਿਸੇ ਨੂੰ?ਤਾਂ ਉਹਨਾਂ ਦੀ ਜਗ੍ਹਾ ਲੈਣੀ ਹੀ ਪਵੇਗੀ
ਹਾਲ ਹੀ ‘ਚ ਭਾਰਤੀ ਫੁੱਟਬਾਲ ਡਰੈਸਿੰਗ ਰੂਮ ‘ਚ ਕੋਚ ਅਤੇ ਕਪਤਾਨ ਦੇ ਦਰਮਿਆਨ ਖਟਪਟ ਦੀਆਂ ਖ਼ਬਰਾਂ ਸਨ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਕੋਚ ਨੇ ਇਹਨਾਂ ਨੂੰ ਸਾਫ਼ ਨਕਾਰਦਿਆਂ ਕਿਹਾ ਕਿ ਇਹ ਸਭ ਗੱਲਾਂ ਬਕਵਾਸ ਹਨ ਅਜਿਹਾ ਕੁਝ ਨਹੀਂ ਟੀਮ ਨੇ ਪਿਛਲੇ ਕੁਝ ਸਮੇਂ ‘ਚ ਬਹੁਤ ਚੰਗਾ ਪ੍ਰਦਰਸ਼ਨ ਕੀਤਾ ਹੈ ਜੋ ਖ਼ੁਦ ‘ਚ ਇਸ ਗੱਲ ਦਾ ਸਬੂਤ ਹੈ ਕਿ ਡਰੈਸਿੰਗ ਰੂਮ ‘ਚ ਸਭ ਕੁਝ ਠੀਕ ਹੈ ਛੇਤਰੀ ਦੀ ਗੈਰਮੌਜ਼ੂਦਗੀ ‘ਚ ਕਪਤਾਨ ਬਾਰੇ ਪੁੱਛੇ ਜਾਣ ‘ਤੇ ਉਹਨਾਂ ਕਿਹਾ ਕਿ ਜਦੋਂ ਟੀਮ ਨੂੰ ਪਤਾ ਲੱਗੇਗਾ ਤਾਂ ਸਭ ਨੂੰ ਪਤਾ ਲੱਗ ਜਾਵੇਗਾ

 

ਭਾਰਤ ਆਪਣੇ ਫੁੱਟਬਾਲ ਇਤਿਹਾਸ ‘ਚ ਪਹਿਲੀ ਵਾਰ ਜਾਰਡਨ ਨਾਲ ਭਿੜਨ ਜਾ ਰਿਹਾ ਹੈ ਅਤੇ ਇਹ ਇਤਿਹਾਸਕ ਮੁਕਾਬਲਾ ਜਾਰਡਨ ਦੇ  ਸ਼ਹਿਰ ਅੱਮ੍ਹਾਨ ‘ਚ ਕਿੰਗ ਅਬਦੁੱਲ੍ਹਾ ਸਟੇਡੀਅਮ ‘ਚ 17ਨਵੰਬਰ ਨੂੰ ਹੋਵੇਗਾ ਜਨਵਰੀ 2019 ‘ਚ ਸੰਯੁਕਤ ਅਰਬ ਅਮੀਰਾਤ ‘ਚ ਹੋਣ ਵਾਲੇ ਏਸ਼ੀਆ ਕੱਪ ਦੀਆਂ ਤਿਆਰੀਆਂ ਦੇ ਸਿਲਸਿਲੇ ‘ਚ ਕਰਵਾਇਆ ਜਾ ਰਿਹਾ ਇਹ ਮੈਚ ਭਾਰਤ ਲਈ ਬਹੁਤ ਖ਼ਾਸ ਮੰਨਿਆ ਜਾ ਰਿਹਾ ਹੈ ਭਾਰਤ ਨੇ ਇਸ ਸਿਲਸਿਲੇ ‘ਚ ਅਕਤੂਬਰ ‘ਚ ਚੀਨ ਨਾਲ ਖੇਡਿਆ ਮੁਕਾਬਲਾ ਗੋਲਰਹਿਤ ਡਰਾਅ ਖੇਡਿਆ ਸੀ

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।