ਅਮਰੀਕੀ ਰੱਖਿਆ ਮੰਤਰਾਲੇ ਦੇ ਬੁਲਾਰੇ ਦਾਨਾ ਵਾਈਟ ਨੇ ਦਿੱਤੀ ਜਾਣਕਾਰੀ
ਵਾਸ਼ਿੰਗਟਨ (ਏਜੰਸੀ)। ਅਮਰੀਕਾ ਦੇ ਰਕਸ਼ਾ ਮੰਤਰੀ ਜੇਮਸ ਮੈਟਿਸ ਨੇ ਕਤਰ ਦੇ ਉਪ-ਪ੍ਰਧਾਨ ਮੰਤਰੀ ਖਾਲਿਦ ਅੱਤਿਆਹ ਨਾਲ ਮੁਲਾਕਾਤ ਕਰ ਕੇ ਅਫਗਾਨਿਸਤਾਨ ‘ਚ ਸਹਿਯੋਗ ਅਤੇ ਦੁਵੱਲੀ ਫੌਜੀ ਹਿੱਸੇਦਾਰੀ ਨੂੰ ਲੈ ਕੇ ਚਰਚਾ ਕੀਤੀ। । ਅਮਰੀਕੀ ਰੱਖਿਆ ਮੰਤਰਾਲੇ ਦੇ ਬੁਲਾਰੇ ਦਾਨਾ ਵਾਈਟ ਨੇ ਇਹ ਜਾਣਕਾਰੀ ਦਿੱਤੀ। ਮੰਤਰਾਲੇ ਵੱਲੋਂ ਮੰਗਲਵਾਰ ਨੂੰ ਜਾਰੀ ਬਿਆਨ ਵਿੱਚ ਕਿਹਾ ਕਿ ਨੇਤਾਵਾਂ ਨੇ ਰੱਖਿਆ ਮੁੱਦਿਆਂ ‘ਤੇ ਫੈਲੀਆਂ ਚਰਚਾਵਾਂ ਦੀਆਂ ਜਿਸ ਵਿੱਚ ਅਫਗਾਨਿਸਤਾਨ ਵਿੱਚ ਉੱਤਰੀ ਅਟਲਾਂਟਿਕ ਸੰਧੀ ਸੰਗਠਨ (ਨਾਟੋ) ਮਿਸ਼ਨ ਲਈ ਕਤਰ ਦਾ ਸਮਰਥਨ ਅਤੇ ਅਲ ਉਦੀਦ ਫੌਜੀ ਹਵਾਈ ਅੱਡਿਆਂ ‘ਚ ਸੁਧਾਰ ਵੀ ਸ਼ਾਮਲ ਹੈ।
ਸ਼੍ਰੀ ਵਹਾਇਟ ਨੇ ਦੱਸਿਆ ਕਿ ਸ਼੍ਰੀ ਮੈਟਿਸ ਅਤੇ ਸ਼੍ਰੀ ਅੱਤਿਆਹ ਜੋ ਕਤਰ ਦੇ ਰੱਖਿਆ ਮੰਤਰਾਲੇ ਦੀ ਵੀ ਅਗੁਵਾਈ ਕਰਦੇ ਹਨ, ਨੇ ਅਮਰੀਕਾ ਅਤੇ ਕਤਰ ਦੇ ਵਿੱਚ ਰਣਨੀਤੀਕ ਸੁਰੱਖਿਆ ਸਾਂਝ ਦੀ ਪੁਸ਼ਟੀ ਕੀਤੀ। ਸ਼੍ਰੀ ਵਾਈਟ ਨੇ ਕਿਹਾ ਕਿ ਸ਼੍ਰੀ ਮੈਟਿਸ ਨੇ ਖਾੜੀ ਖੇਤਰ ਵਿੱਚ ਅਮਰੀਕੀ ਬਲਾਂ ਦੀ ਮੇਜਬਾਨੀ ਵਿੱਚ ਲਗਾਤਾਰ ਮਹਿਮਾਨਨਵਾਜ਼ੀ ਲਈ ਕਤਰ ਦਾ ਧੰਨਵਾਦ ਕੀਤਾ ਤੇ ਜਾਰੀ ਸੁਰੱਖਿਆ ਸਹਿਯੋਗ ਪ੍ਰਤੀ ਵਚਨਬੱਧਤਾ ਦੀ ਪੁਸ਼ਟੀ ਕੀਤੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।