ਭਾਰਤ ਨੇ ਟਵੰਟੀ-20 ਲੜੀ 3-0 ਨਾਲ ਜਿੱਤੀ
ਚੇਨੱਈ, ਏਜੰਸੀ। ਓਪਨਰ ਸ਼ਿਖਰ ਧਵਨ (92) ਦੀ ਫਾਰਮ ‘ਚ ਆਉਣ ਵਾਲੀ ਬਿਹਤਰੀਨ ਅਰਧਸੈਂਕੜੇ ਵਾਲੀ ਪਾਰੀ ਅਤੇ ਨੌਜਵਾਨ ਬੱਲੇਬਾਜ ਰਿਸ਼ਭ ਪੰਤ (58) ਦੇ ਪਹਿਲੇ ਅਰਧ ਸੈਂਕੜੇ ਨਾਲ ਭਾਰਤ ਨੇ ਵੈਸਟ ਇੰਡੀਜ਼ ਨੂੰ ਤੀਜੇ ਅਤੇ ਆਖਰੀ ਟਵੰਟੀ-20 ਮੈਚ ‘ਚ ਐਤਵਾਰ ਨੂੰ ਆਖਰੀ ਗੇਂਦ ‘ਤੇ 6 ਵਿਕਟਾਂ ਨਾਲ ਹਰਾ ਕੇ ਮਹਿਮਾਨ ਵਿਸ਼ਵ ਚੈਂਪੀਅਨ ਟੀਮ ਦਾ 3-0 ਨਾਲ ਸਫਾਇਆ ਕਰ ਦਿੱਤਾ। ਵਿੰਡੀਜ਼ ਨੇ ਨਿਕੋਲਸ ਪੂਰਨ (ਨਾਬਾਦ 53) ਅਤੇ ਡੇਰੇਨ ਬ੍ਰਾਵੋ (ਨਾਬਾਦ 43) ਦੀਆਂ ਤੇਜ ਤਰਾਰ ਪਾਰੀਆਂ ਨਾਲ ਤਿੰਨ ਵਿਕਟਾਂ ‘ਤੇ 181 ਦੌੜਾਂ ਦਾ ਚੁਣੌਤੀਪੂਰਨ ਸਕੋਰ ਬਣਾਇਆ ਪਰ ਸ਼ਿਖਰ ਅਤੇ ਪੰਤ ਦੇ ਚੌਕਿਆਂ ਅਤੇ ਛੱਕਿਆਂ ਦੇ ਦਮ ‘ਤੇ ਭਾਰਤ ਨੇ 20 ਓਵਰਾਂ ‘ਚ ਚਾਰ ਵਿਕਟਾਂ ਦੇ ਨੁਕਸਾਨ ‘ਤੇ 182 ਦੌੜਾਂ ਬਣਾ ਕੇ ਜਿੱਤ ਹਾਸਲ ਕਰ ਲਈ। ਭਾਰਤ ਨੇ ਇਸ ਤਰ੍ਹਾਂ ਵਿੰਡੀਜ਼ ਨੂੰ ਆਪਣੇ ਘਰ ‘ਚ ਤਿੰਨੇ ਫਾਰਮੈਟ ‘ਚ ਹਰਾ ਦਿੱਤਾ। ਭਾਰਤ ਨੇ ਟੈਸਟ ਸੀਰੀਜ਼ 2-0 ਨਾਲ, ਇੱਕ ਰੋਜ਼ਾ ਸੀਰੀਜ਼ 3-1 ਨਾਲ ਅਤੇ ਟਵੰਟੀ-20 ਸੀਰੀਜ਼ 3- ਨਾਲ ਜਿੱਤੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।