ਡਿਵਿਲਅਰਜ਼ ਨੇ ਵੀ ਰੱਖੀ ਹੈ ਇਹੀ ਸ਼ਰਤ
ਕਰਾਚੀ, 11 ਨਵੰਬਰ
ਇੱਕ ਸਾਲ ਦੀ ਪਾਬੰਦੀ ਝੱਲ ਰਹੇ ਆਸਟਰੇਲੀਆ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਸਟੀਵ ਸਮਿੱਥ ਨੇ ਕੁਝ ਸ਼ਰਤਾਂ ਨਾਲ ਪਾਕਿਸਤਾਨ ਸੁਪਰ ਲੀਗ(ਪੀਐਸਐਲ) ਦੇ ਚੌਥੇ ਸੀਜ਼ਨ ਲਈ ਆਪਣੀ ਸ਼ਮੂਲੀਅਤ ਪ੍ਰਗਟ ਕੀਤੀ ਹੈ ਉਹਨਾਂ ਦੀ ਸ਼ਰਤ ਇਹ ਹੈ ਕਿ ਉਹ ਸਿਰਫ਼ ਅਰਬ ਅਮੀਰਾਤ ‘ਚ ਖੇਡੇ ਜਾਣ ਵਾਲੇ ਮੈਚਾਂ ‘ਚ ਹੀ ਖੇਡ ਸਕਣਗੇ ਪਾਕਿਸਤਾਨ ‘ਚ ਹੋਣ ਵਾਲੇ ਪਲੇਆੱਫ ਅਤੇ ਫਾਈਨਲ ਮੈਚ ਲਈ ਉਹ ਨਹੀਂ ਜਾਣਗੇ ਗੇਂਦ ਨਾਲ ਛੇੜਛਾੜ ਮਾਮਲੇ ‘ਚ ਇੱਕ ਸਾਲ ਦੀ ਪਾਬੰਦੀ ਝੱਲ ਰਹੇ ਸਮਿੱਥ ਨੂੰ ਦੁਨੀਆਂ ਦੀਆਂ ਟੀ20 ਲੀਗ ‘ਚ ਖੇਡਣ ਦੀ ਮਨਜ਼ੂਰੀ ਮਿਲ ਗਈ ਹੈ ਉਹਨਾਂ ਦੀ ਪਾਬੰਦੀ ਇੰਗਲੈਂਡ ‘ਚ ਹੋਣ ਵਾਲੇ ਵਿਸ਼ਵ ਕੱਪ ਤੋਂ ਪਹਿਲਾਂ ਅਗਲੇ ਸਾਲ ਮਾਰਚ ‘ਚ ਖ਼ਤਮ ਹੋ ਜਾਵੇਗੀ ਸਮਿੱਥ ਨੇ ਪਹਿਲੀ ਵਾਰ ਪੀਐਸਐਸ ਲਈ ਆਪਣੀ ਸ਼ਮੂਲੀਅਤ ਦੀ ਗੱਲ ਕਹੀ ਹੈ
ਪੀਐਸਐਸ ਦੇ ਸੂਤਰਾਂ ਦੀ ਮੰਨੀਏ ਤਾਂ ਕੁਝ ਹੋਰ ਵਿਦੇਸ਼ੀ ਖਿਡਾਰੀਆਂ ਨੇ ਵੀ ਸਾਫ਼ ਕਰ ਦਿੱਤਾ ਹੈ ਕਿ ਉਹ ਇਸ ਲੀਗ ਦੇ ਆਖ਼ਰੀ ਗੇੜ ਦੇ ਮੁਕਾਬਲੇ ਲਈ ਪਾਕਿਸਤਾਨ ਨਹੀਂ ਜਾਣਗੇ ਕੁਝ ਦਿਨ ਪਹਿਲਾਂ ਹੀ ਦੱਖਣੀ ਅਫ਼ਰੀਕਾ ਦੇ ਸਾਬਕਾ ਬੱਲੇਬਾਜ਼ ਏਬੀ ਡਿਵਿਲਿਅਰਜ਼ ਨੇ ਵੀ ਇਹੀ ਸ਼ਰਤ ਰੱਖੀ ਹੈ ਭਾਰਤੀ ਖਿਡਾਰੀਆਂ ਤੋਂ ਇਲਾਵਾ ਦੁਨੀਆਂ ਦੇ ਤਮਾਮ ਕ੍ਰਿਕਟਰਾਂ ਨੇ ਪਲੇਅਰਜ਼ ਡਰਾਫਟ ‘ਚ ਆਪਣਾ ਨਾਂਅ ਦਿੱਤਾ ਸੀ ਇਸ ਵਾਰ ਇਸ ਲੀਗ ਦੇ ਆਖ਼ਰੀ ਅੱਠ ਮੁਕਾਬਲੇ ਪਾਕਿਸਤਾਨ ‘ਚ ਖੇਡੇ ਜਾਣਗੇ ਜਿਸ ਵਿੱਚ ਫਾਈਨਲ ਵੀ ਸ਼ਾਮਲ ਹੈ
ਇਸ ਤੋਂ ਪਹਿਲਾਂ ਤੀਸਰੇ ਸੀਜ਼ਨ ‘ਚ ਵੀ ਲੀਗ ਦੇ ਛੇ ਫਰੈਂਚਾਈਜ਼ੀਆਂ ਨੂੰ ਕਾਫ਼ੀ ਦਿੱਕਤ ਦਾ ਸਾਹਮਣਾ ਕਰਨਾ ਪਿਆ ਸੀ ਕਿਉਂਕਿ ਕੁਝ ਖਿਡਾਰੀਆਂ ਨੇ ਲਾਹੌਰ ਅਤੇ ਕਰਾਚੀ ‘ਚ ਹੋਣ ਵਾਲੇ ਪਲੇਆਫ਼ ਅਤੇ ਫਾਈਨਲ ਮੈਚ ਖੇਡਣ ਤੋਂ ਮਨਾ ਕਰ ਦਿੱਤਾ ਸੀ ਪੀਸੀਬੀ ਵੱਲੋਂ ਕਿਹਾ ਗਿਆ ਹੈ ਕਿ ਇਹ ਫਰੈਂਚਾਈਜ਼ੀ ਦੀ ਜ਼ਿੰਮ੍ਹੇਦਾਰੀ ਹੈ ਕਿ ਉਹ ਅਜਿਹੇ ਖਿਡਾਰੀ ਨੂੰ ਆਪਣੇ ਨਾਲ ਜੋੜਦੇ ਹਨ ਜਾਂ ਨਹੀਂ ਜੋ ਪਾਕਿਸਤਾਨ ‘ਚ ਖੇਡਣ ਲਈ ਰਾਜੀ ਨਹੀਂ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।