ਏਜੰਸੀ, ਕੋਲੰਬੋ
ਸ੍ਰੀਲੰਕਾ ਦੇ ਰਾਸ਼ਟਰਪਤੀ ਮੈਤਰੀਪਾਲਾ ਸਿਰੀਸੈਨਾ ਨੇ ਸੰਸਦ ਨੂੰ ਭੰਗ ਕਰ ਦਿੱਤਾ ਹੈ ਤੇ ਪੰਜ ਜਨਵਰੀ ਨੂੰ ਚੋਣਾਂ ਕਰਾਉਣ ਦਾ ਐਲਾਨ ਕੀਤਾ ਹੈ ਸਿਰੀਸੈਨਾ ਨੇ ਇਹ ਫੈਸਲਾ ਯੂਨਾਈਟੇਡ ਪੀਪੁਲਜ਼ ਫ੍ਰੀਡਮ ਏਲਾਇੰਸ (ਯੂਪੀਐਫਏ) ਗਠਜੋੜ ਵੱਲੋਂ ਸ਼ੁੱਕਰਵਾਰ ਨੂੰ ਸਦਨ ‘ਚ ਜ਼ਰੂਰੀ ਬਹੁਮਤ ਜੁਟਾਉਣ ‘ਚ ਅਸਮਰੱਥਾ ਪ੍ਰਗਟਾਉਣ ਤੋਂ ਬਾਅਦ ਲਿਆ ਅਧਿਕਾਰਿਕ ਗਜਟ ਨੋਟੀਫਿਕੇਸ਼ਨ ‘ਚ ਸਿਰੀਸੈਨਾ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਮੁਲਤਵੀ ਸੰਸਦ ਅੱਜ ਅੱਧੀ ਰਾਤੀ ਭੰਗ ਹੋ ਜਾਵੇਗੀ ਤੇ ਨਵੇਂ ਵਿਧਾਨ ਮੰਡਲ ਦਾ ਗਠਨ 17 ਜਨਵਰੀ ਨੂੰ ਕੀਤਾ ਜਾਵੇਗਾ
ਰਾਨੀਲ ਵਿਕਰਮਸਿੰਘੇ ਦੀ ਅਗਵਾਈ ਵਾਲੀ ਯੂਨਾਈਟਡ ਨੈਸ਼ਨਲ ਪਾਰਟੀ (ਯੂਐਨਪੀ) ਨੇ ਟਵਿੱਟਰ ‘ਤੇ ਇਸ ਫੈਸਲੇ ਦੀ ਸਖ਼ਤ ਸ਼ਬਦਾਂ ‘ਚ ਨਿੰਦਾ ਕਰਦਿਆਂ ਕਿਹਾ ਕਿ ਸੰਸਦ ਨੂੰ ਭੰਗ ਕਰਨ ਦੇ ਫੈਸਲੇ ਦਾ ਉਹ ਪੁਰਜ਼ੋਰ ਵਿਰੋਧ ਕਰਦੀ ਹੈ ਯੂਐਨਪੀ ਨੇ ਲੋਕਾਂ ਦੇ ਲੋਕਤੰਤਰੀ ਅਧਿਕਾਰਾਂ ਦਾ ਘਾਣ ਕਰਨ ਦਾ ਦੋਸ਼ ਲਾਉਂਦਿਆਂ ਸਿਰੀਸੈਨਾ ਦੀ ਸਖ਼ਤ ਸ਼ਬਦਾਂ ‘ਚ ਨਿੰਦਾ ਕੀਤੀ ਅਲ ਜਜੀਰਾ ਦੀ ਰਿਪੋਰਟ ਅਨੁਸਾਰ ਯੂਐਨਪੀ ਨੇ ਕਿਹਾ ਕਿ ਰਾਸ਼ਟਰਪਤੀ ਨੂੰ ਪ੍ਰਧਾਨ ਮੰਤਰੀ ਦੀ ਨਿਯੁਕਤੀ ਕਰਨ ਦਾ ਅਧਿਕਾਰ ਹੈ, ਪਰ ਉਸ ਦੇ ਕੋਲ ਸੰਸਦ ਨੂੰ ਭੰਗ ਕਰਨ ਦੀ ਸ਼ਕਤੀ ਨਹੀਂ ਹੈ ਯੂਐਨਪੀ ਨੇ ਸ੍ਰੀ ਵਿਕਰਮਸਿੰਘੇ ਸੰਸਦ ‘ਚ ਬਹੁਮਤ ਸਾਬਤ ਕਰਨ ਦਾ ਮੌਕਾ ਦੇਦ ਦੀ ਮੰਗ ਕੀਤੀ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।