ਬੰਗਲਾਦੇਸ਼ ਦੇ ਮੁਹੰਮਦ ਹਿਮਾਂਊ ਕਬੀਰ ਦਾ ਸਥਾਨ ਲੈਣਗੇ
ਸੰਯੁਕਤ ਰਾਸ਼ਟਰ (ਏਜੰਸੀ)। ਮੇਜਰ ਜਨਰਲ ਚੈਰਿਲ ਪਿਅਰਸ ਨੂੰ ਸਾਈਪ੍ਰਸ ‘ਚ ਸੰਯੁਕਤ ਰਾਸ਼ਟਰ ਦੀ ਸ਼ਾਂਤੀ ਸੈਨਾ ਦਾ ਕਮਾਂਡਰ ਨਿਯੁਕਤ ਕੀਤਾ ਗਿਆ ਹੈ। ਮੇਜਰ ਜਨਰਲ ਪਿਅਰਸ ਦੇ ਬੁਲਾਰੇ ਨੇ ਇੱਕ ਬਿਆਨ ਜਾਰੀ ਕਰ ਕੇ ਇਸ ਗੱਲ ਦੀ ਜਾਣਕਾਰੀ ਦਿੱਤੀ। ਸ੍ਰੀ ਪਿਅਰਸ ਬੰਗਲਾਦੇਸ਼ ਦੇ ਮੁਹੰਮਦ ਹਿਮਾਂਊ ਕਬੀਰ ਦਾ ਸਥਾਨ ਲੈਣਗੇ। ਨਿਊਜ਼ ਏਜੰਸੀ ਸ਼ਿੰਹੂਆ ਮੁਤਾਬਿਕ ਸ੍ਰੀ ਪਿਅਰਸ ਦਾ ਆਟਰੇਲੀਆਈ ਡਿਫੈਂਸ ਫੋਰਸ ‘ਚ ਸ਼ਾਨਦਾਰ ਕੈਰੀਅਰ ਰਿਹਾ ਹੈ। ਉਹ 2017 ਤੋਂ ਆਸਟਰੇਲੀਆ ਦੀ ਡਿਫੈਂਸ ਫੋਰਸ ਅਕੈਡਮੀ ਦੇ ਕਮਾਂਡੈਂਟ ਦੇ ਅਹੁਦੇ ‘ਤੇ ਪੋਸਟਡ ਹਨ। ਸਾਲ 2016 ‘ਚ ਸ੍ਰੀ ਪਿਅਰਸ ਨੇ ਅਫ਼ਗਾਨਿਸਤਾਨ ‘ਚ ਆਸਟਰੇਲੀਆਈ ਸੰਯੁਕਤ ਕਾਰਜ ਬਲ ਸਮੂਹ ਦੇ ਕਮਾਂਡਰ ਦੇ ਤੌਰ ‘ਤੇ ਕੰਮ ਕੀਤਾ। ਇਸ ਦੌਰਾਨ ਮੇਜਰ ਜਨਰਲ ਪਿਅਰਸ ਨੇ ਅਫ਼ਗਾਨ ਨੈਸ਼ਨਲ ਡਿਫੈਂਸ ਦੇ ਸੈਨਿਕਾਂ ਨੂੰ ਟਰੇਨਿੰਗ ਵੀ ਦਿੱਤੀ। ਸ੍ਰੀ ਪਿਅਰਸ ਨਾਟੋ ਮਿਸ਼ਨ ਦੇ ਤਹਿਤ ਅਫ਼ਗਾਨਿਸਤਾਨ ਦੀ ਫੌਜ ਦੇ ਸਲਾਹਕਾਰ ਵੀ ਰਹੇ। (Commander)
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।