ਮਹਿਮਾਨ ਟੀਮ ‘ਚ ਕ੍ਰਿਸ ਗੇਲ, ਆਂਦਰੇ ਰਸੇਲ, ਸੁਨੀਲ ਨਾਰਾਇਣ ਜਿਹੇ ਵੱਡੇ ਖਿਡਾਰੀ ਨਹੀਂ ਖੇਡ ਰਹੇ ਹਨ
ਨਵੀਂ ਦਿੱਲੀ, 6 ਨਵੰਬਰ
ਵੈਸਟਇੰਡੀਜ਼ ਦੇ ਸਾਬਕਾ ਕਪਤਾਨ ਕਾਰਲ ਹੂਪਰ ਨੇ ਦੇਸ਼ ਲਈ ਖੇਡਣ ਨੂੰ ਪਹਿਲ ਨਾ ਦੇਣ ‘ਤੇ ਮੌਜ਼ੂਦਾ ਕੈਰੇਬਿਆਈ ਖਿਡਾਰੀਆਂ ਦੀ ਸਖ਼ਤ ਆਲੋਚਨਾ ਕੀਤੀ ਹੈ ਅਤੇ ਇਸਨੂੰ ਸ਼ਰਮਨਾਕ ਦੱਸਿਆ ਹੈ ਵੈਸਟਇੰਡੀਜ਼ ਦੀ ਟੀਮ ਫਿਲਹਾਲ ਭਾਰਤੀ ਦੌਰੇ ‘ਤੇ ਹੈ ਪਰ ਮਹਿਮਾਨ ਟੀਮ ‘ਚ ਕ੍ਰਿਸ ਗੇਲ, ਆਂਦਰੇ ਰਸੇਲ, ਸੁਨੀਲ ਨਾਰਾਇਣ ਜਿਹੇ ਵੱਡੇ ਖਿਡਾਰੀ ਨਹੀਂ ਖੇਡ ਰਹੇ ਹਨ ਹਾਲ ਹੀ ‘ਚ ਸਟਾਰ ਹਰਫ਼ਨਮੌਲਾ ਡਵੇਨ ਬ੍ਰਾਵੋ ਨੇ ਵੀ ਦੁਨੀਆਂ ਭਰ ‘ਚ ਚੱਲ ਰਹੀ ਟੀ20 ਪ੍ਰੀਮੀਅਰ ਲੀਗਾਂ ‘ਚ ਖੇਡਣ ਲਈ ਅੰਤਰਰਾਸ਼ਟਰੀ ਕ੍ਰਿਕਟ ਨੂੰ ਅਲਵਿਦਾ ਕਹਿ ਦਿੱਤਾ ਸੀ ਵਿੰਡੀਜ਼ ਦੇ ਖਿਡਾਰੀ ਸੱਟ ਜਾਂ ਨਿੱਜੀ ਕਾਰਨਾਂ ਦਾ ਹਵਾਲਾ ਦੇ ਕੇ ਕ੍ਰਿਕਟ ਲੜੀਆਂ ‘ਚ ਨਹੀਂ ਖੇਡ ਰਹੇ ਹਨ ਸਾਬਕਾ ਵਿੰਡੀਜ਼ ਕ੍ਰਿਕਟਰ ਅਤੇ ਕਮੈਂਟੇਟਰ ਹੂਪਰ ਨੇ ਕਿਹਾ ਕਿ ਇਹ ਸ਼ਰਮਨਾਕ ਹੈ ਕਿ ਖਿਡਾਰੀਆਂ ਨੂੰ ਦੇਸ਼ ਲਈ ਖੇਡਣਾ ਪਸੰਦ ਨਹੀਂ ਹੈ
51 ਸਾਲਾ ਸਾਬਕਾ ਕਪਤਾਨ ਨੇ ਕਿਹਾ ਕਿ ਵਿੰਡੀਜ਼ ਟੀਮ ‘ਚ ਜੇਕਰ ਸੀਨੀਅਰ ਖਿਡਾਰੀ ਖੇਡ ਰਹੇ ਹੁੰਦੇ ਤਾਂ ਭਾਰਤ ਲਈ ਜਿੱਤਣਾ ਆਸਾਨ ਨਾ ਹੁੰਦਾ ਪਰ ਨੌਜਵਾਨ ਟੀਮ ਨੂੰ ਅਜੇ ਸਮੇਂ ਦੀ ਜਰੂਰਤ ਹੈ ਵੈਸਟਇੰਡੀਜ਼ ਨੂੰ ਜੁਲਾਈ ‘ਚ ਬੰਗਲਾਦੇਸ਼ ਤੋਂ ਵੀ ਹਾਰ ਝੱਲਣੀ ਪਈ ਸੀ ਹੂਪਰ ਨੇ ਕਿਹਾ ਕਿ ਸਾਡੇ ਕੋਲ ਪ੍ਰਤਿਭਾ ਹੈ ਪਰ ਨੌਜਵਾਨ ਖਿਡਾਰੀਆਂ ਨੂੰ ਸਮੇਂ ਦੀ ਜਰੂਰਤ ਹੈ ਉੱਥੇ ਵਿੰਡੀਜ਼ ਕ੍ਰਿਕਟ ਨੂੰ ਵੀ ਸਹੀ ਪਾਲਿਸੀ ਬਣਾਉਣ ਦੀ ਜ਼ਰੂਰਤ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।