ਮੋਬਾਇਲ ਇੰਟਰਨੈਟ ਸੇਵਾ ਬੰਦ
ਸ੍ਰੀਨਗਰ, ਏਜੰਸੀ। ਜੰਮੂ ਕਸ਼ਮੀਰ ਦੇ ਸ਼ੋਪੀਆ ਜ਼ਿਲ੍ਹੇ ‘ਚ ਮੰਗਲਵਾਰ ਨੂੰ ਸੁਰੱਖਿਆ ਬਲਾਂ ਨਾਲ ਮੁਕਾਬਲੇ ‘ਚ ਹਿਜਬੁਲ ਮੁਜਾਹਿਦੀਨ ਦੇ ਦੋ ਅੱਤਵਾਦੀ ਮਾਰੇ ਗਏ ਜਿਹਨਾਂ ਵਿੱਚ ਫੌਜ ਦਾ ਇੱਕ ਭਗੌੜਾ ਸੀ। ਅਧਿਕਾਰਕ ਸੂਤਰਾਂ ਨੇ ਦੱਸਿਆ ਕਿ ਇਸ ਦਰਮਿਆਨ ਅਫਵਾਹਾਂ ਨੂੰ ਫੈਲਣ ਤੋਂ ਰੋਕਣ ਲਈ ਜ਼ਿਲ੍ਹੇ ‘ਚ ਅਹਿਤੀਆਤਨ ਮੋਬਾਇਲ ਇੰਟਰਨੈਟ ਸੇਵਾ ਨੂੰ ਬੰਦ ਕਰ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਅੱਤਵਾਦੀਆਂ ਦੇ ਲੁਕੇ ਹੋਣ ਦੀ ਸੂਚਨਾ ‘ਤੇ ਰਾਸ਼ਟਰੀ ਰਾਈਫਲਜ਼, ਰਾਜ ਪੁਲਿਸ ਦੇ ਵਿਸ਼ੇਸ਼ ਅਭਿਆਨ ਸਮੂਹ ਅਤੇ ਕੇਂਦਰੀ ਰਿਜਰਵ ਪੁਲਿਸ ਬਲ ਦੇ ਜਵਾਨਾਂ ਨੇ ਅੱਜ ਸਵੇਰੇ ਸੇਫਨਗਰੀ ਪਿੰਡ ‘ਚ ਸਾਂਝਾ ਤਲਾਸੀ ਅਭਿਆਨ ਚਲਾਇਆ।
ਸੁਰੱਖਿਆ ਬਲਾਂ ਨੇ ਪਿੰਡ ‘ਚ ਪ੍ਰਵੇਸ਼ ਕਰਨ ਵਾਲੇ ਨਿਕਾਸੀ ਮਾਰਗਾਂ ਨੂੰ ਸੀਲ ਕਰਨ ਤੋਂ ਬਾਅਦ ਜਦੋਂ ਨਿਸ਼ਚਿਤ ਖੇਤਰ ਵੱਲ ਵਧਣਾ ਸ਼ੁਰੂ ਕੀਤਾ ਤਾਂ ਅੱਤਵਾਦੀਆਂ ਨੇ ਸਵੈਚਾਲਿਤ ਹਥਿਆਰਾਂ ਨਾਲ ਗੋਲੀਬਾਰੀ ਸ਼ੁਰੂ ਕਰ ਦਿੱਤੀ। ਸੁਰੱਖਿਆ ਬਲਾਂ ਨੇ ਜਵਾਬੀ ਕਾਰਵਾਈ ਕੀਤੀ ਜਿਸ ਤੋਂ ਬਾਅਦ ਮੁਕਾਬਲਾ ਸ਼ੁਰੂ ਹੋ ਗਿਆ। ਸੂਤਰਾਂ ਨੇ ਦੱਸਿਆ ਕਿ ਮੁਕਾਬਲੇ ‘ਚ ਦੋ ਅੱਤਵਾਦੀ ਮਾਰੇ ਗਏ। ਉਹਨਾਂ ਦੀ ਪਹਿਚਾਣ ਇੱਥੋਂ ਦੇ ਸਥਾਨਕ ਨਿਵਾਸੀ ਮੁਹੰਮਦ ਇਦਰੀਸ ਸੁਲਤਾਨ ਉਰਫ ਛੋਟਾ ਅਬ੍ਰਾਰ ਅਤੇ ਦੂਜੇ ਦੀ ਪਹਿਚਾਣ ਸ਼ੋਪੀਆ ਦੇ ਅਨਵੀਰ ਨਿਵਾਸੀ ਆਮਿਰ ਹੁਸੈਨ ਉਰਫ ਅਬੂ ਸੋਬਾਨ ਦੇ ਰੂਪ ‘ਚ ਹੋਈ। ਇਦਰੀਸ ਜੰਮੂ ਕਸ਼ਮੀਰ ਲਾਈਟ ਇਨਫੈਂਟਰੀ (ਜੇਕੇਐਲਆਈ) ਦਾ ਜਵਾਨ ਸੀ ਅਤੇ ਇਸ ਸਾਲ ਅਪਰੈਲ ‘ਚ ਬਿਹਾਰ ‘ਚ ਤਾਇਨਾਤੀ ਦੌਰਾਨ ਭੱਜ ਕੇ ਹਿਜਬੁਲ ਮੁਜਾਹਿਦੀਨ ‘ਚ ਸ਼ਾਮਲ ਹੋ ਗਿਆ ਸੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।