ਸ੍ਰੀਨਗਰ ਹਵਾਈ ਅੱਡੇ ‘ਤੇ ਜਹਾਜ਼ ਆਵਾਜਾਈ ‘ਚ ਅੜਿੱਕਾ

Flights, Stop, Srinagar, Airport

ਖਰਾਬ ਦ੍ਰਿਸ਼ਤਾ ਕਾਰਨ ਪਿਆ ਅੜਿੱਕਾ

ਸ੍ਰੀਨਗਰ, ਏਜੰਸੀ। ਜੰਮੂ ਕਸ਼ਮੀਰ ਦੀ ਰਾਜਧਾਨੀ ਸ੍ਰੀਨਗਰ ‘ਚ ਬਰਫਬਾਰੀ ਅਤੇ ਖਰਾਬ ਦ੍ਰਿਸ਼ਤਾ ਕਾਰਨ ਐਤਵਾਰ ਦੀ ਸਵੇਰ ਸ੍ਰੀਨਗਰ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਕੋਈ ਜਹਾਜ਼ ਉਡਾਨ ਨਹੀਂ ਭਰ ਸਕਿਆ। ਹਵਾਈ ਅੱਡੇ ਦੇ ਅਧਿਕਾਰੀ ਅਨੁਸਾਰ ਬਰਫਬਾਰੀ ਅਤੇ ਖਰਾਬ ਦ੍ਰਿਸ਼ਤਾ ਕਾਰਨ ਐਤਵਾਰ ਸਵੇਰ ਤੋਂ ਹਵਾਈ ਅੱਡੇ ‘ਤੇ ਕਿਸੇ ਵੀ ਜਹਾਜ਼ ਨੇ ਉਡਾਨ ਨਹੀਂ ਭਰੀ ਅਤੇ ਨਾ ਹੀ ਕੋਈ ਜਹਾਜ਼ ਉਤਰਿਆ ਹੈ। ਉਹਨਾ ਕਿਹਾ ਕਿ ਅੱਜ ਦਿਨ ਭਰ ਹਵਾਈ ਉਡਾਨ ਰੁਕੀ ਰਹੇਗੀ ਜਾਂ ਨਹੀਂ ਇਸ ਬਾਰੇ ਕੁਝ ਕਿਹਾ ਨਹੀਂ ਜਾ ਸਕਦਾ। ਸ਼ਨਿੱਚਰਵਾਰ ਨੂੰ ਵੀ ਕਈ ਜਹਾਜ਼ਾਂ ਦੀ ਉਡਾਨ ਨੂੰ ਰੱਦ ਕਰ ਦਿੱਤਾ ਗਿਆ ਸੀ। ਅਧਿਕਾਰੀ ਨੇ ਦੱਸਿਆ ਕਿ ਰਾਤ ਤੋਂ ਬਰਫਬਾਰੀ ਰੁਕਣ ਦੇ ਬਾਵਜੂਦ ਦ੍ਰਿਸ਼ਤਾ ਬਹੁਤ ਹੀ ਖਰਾਬ ਹੈ। ਉਹਨਾ ਕਿਹਾ ਕਿ ਮੌਸਮ ਦੀ ਸਥਿਤੀ ਠੀਕ ਹੋਣ ਤੋਂ ਬਾਅਦ ਹੀ ਜਹਾਜ਼ਾਂ ਦੀ ਉਡਾਨ ਆਮ ਹੋ ਸਕੇਗੀ। ਉਹਨਾਂ ਕਿਹਾ ਕਿ ਅਸੀਂ 11 ਵਜੇ ਫਿਰ ਤੋਂ ਦ੍ਰਿਸ਼ਤਾ ਦਾ ਆਂਕਲਣ ਕਰਾਂਗਾ ਅਤੇ ਤਦ ਹੀ ਜਹਾਜ਼ਾਂ ਦੀ ਉਡਾਨ ਮੁੜ ਸ਼ੁਰੂ ਕਰਨ ਦਾ ਫੈਸਲਾ ਲਿਆ ਜਾ ਸਕਦਾ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here